ਸੁਰੱਖਿਆ ਦਸਤੇ ਦਾ ASI ਜਹਾਜ਼ ਹਾਦਸੇ ਦਾ ਚਸ਼ਮਦੀਦ ਗਵਾਹ; ਬਿਆਨ ਕੀਤੀ ਦੁਖਦਾਈ ਘਟਨਾ

Saturday, Aug 08, 2020 - 04:08 PM (IST)

ਸੁਰੱਖਿਆ ਦਸਤੇ ਦਾ ASI ਜਹਾਜ਼ ਹਾਦਸੇ ਦਾ ਚਸ਼ਮਦੀਦ ਗਵਾਹ; ਬਿਆਨ ਕੀਤੀ ਦੁਖਦਾਈ ਘਟਨਾ

ਕੇਰਲ— ਸ਼ੁੱਕਰਵਾਰ ਯਾਨੀ ਕਿ ਕੱਲ੍ਹ ਸ਼ਾਮ ਦੁਬਈ ਤੋਂ ਆਇਆ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਕੋਝੀਕੋਡ 'ਚ ਹਾਦਸੇ ਦਾ ਸ਼ਿਕਾਰ ਹੋ ਗਿਆ। ਜਦੋਂ ਜਹਾਜ਼ ਦੀ ਹਵਾਈ ਅੱਡੇ 'ਤੇ ਲੈਂਡਿੰਗ ਹੋ ਰਹੀ ਸੀ ਤਾਂ ਉਸ ਸਮੇਂ ਇਹ ਰਨਵੇਅ 'ਤੇ ਫਿਸਲ ਕੇ ਖੱਡ 'ਚ ਡਿੱਗ ਗਿਆ। ਤਿਲਸਣ ਹੋਣ ਕਾਰਨ ਜਹਾਜ਼ ਫਿਸਲ ਕੇ ਖੱਡ 'ਚ ਡਿੱਗਿਆ। ਇਸ ਪੂਰੀ ਘਟਨਾ ਨੂੰ ਕੇਂਦਰੀ ਉਦਯੋਗਿਕ ਸੁਰੱਖਿਆ ਦਸਤੇ ਏ. ਐੱਸ. ਆਈ. ਅਜੀਤ ਸਿੰਘ ਇਕ ਚਸ਼ਮਦੀਦ ਗਵਾਹ ਹੈ, ਜਿਨ੍ਹਾਂ ਨੇ ਇਸ ਘਟਨਾ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਮੈਂ ਏਅਰ ਇੰਡੀਆ ਐਕਸਪ੍ਰੈੱਸ ਦਾ ਜਹਾਜ਼ ਡਿੱਗਦੇ ਅਤੇ ਦੋ ਹਿੱਸਿਆਂ 'ਚ ਟੁੱਟਦੇ ਹੋਏ ਦੇਖਿਆ। ਘਟਨਾ ਦੇ ਸਮੇਂ ਅਜੀਤ ਹਵਾਈ ਅੱਡੇ 'ਤੇ ਪੈਟ੍ਰੋਲਿੰਗ ਪਾਰਟੀ ਨੂੰ ਲੀਡ ਕਰ ਰਹੇ ਸਨ। 

PunjabKesari

ਰਨਵੇਅ 'ਤੇ ਏ. ਐੱਸ. ਆਈ. ਨੇ ਜੋ ਦੇਖਿਆ, ਉਨ੍ਹਾਂ ਨੂੰ ਆਪਣੀਆਂ ਅੱਖਾਂ 'ਤੇ ਯਕੀਨ ਨਹੀਂ ਹੋਇਆ। ਏਅਰ ਇੰਡੀਆ ਦਾ ਇਹ ਜਹਾਜ਼ ਰੇਅਵੇਅ 'ਤੇ ਜ਼ਰੂਰ ਦੌੜਿਆ ਪਰ ਰੁਕਿਆ ਨਹੀਂ। ਦੇਖਦੇ ਹੀ ਦੇਖਦੇ ਜਹਾਜ਼ ਦੋ ਹਿੱਸਿਆਂ 'ਚ ਵੰਡਿਆ ਗਿਆ। ਜਿੱਥੇ ਇਹ ਘਟਨਾ ਹੋਈ, ਉਹ ਹਵਾਈ ਅੱਡੇ ਦੇ ਗੇਟ ਨੰਬਰ-8 ਨੇੜੇ ਮੌਜੂਦ ਸਨ। ਮੈਂ ਦੇਖਿਆ ਕਿ ਜਹਾਜ਼ ਬੇਕਾਬੂ ਹੋ ਕੇ ਪੈਰਾਮੀਟਰ ਰੋਡ ਵੱਲ ਹੇਠਾਂ ਡਿੱਗ ਰਿਹਾ ਹੈ। 

PunjabKesari

ਅਜੀਤ ਨੇ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਕੰਟਰੋਲ ਰੂਮ ਅਤੇ ਯੂਨਿਟ ਲਾਈਨ ਨੂੰ ਸੂਚਨਾ ਦਿੱਤੀ। ਸੂਚਨਾ ਮਿਲਦੇ ਹੀ ਆਲੇ-ਦੁਆਲੇ ਦੇ ਬੈਰਕ 'ਚ ਰਹਿਣ ਵਾਲੇ ਸੈਂਟਰਲ ਇੰਡਸਟ੍ਰੀਅਲ ਸਕਿਓਰਿਟੀ ਫੋਰਸ (ਸੀ. ਆਈ. ਐੱਸ. ਐੱਫ.) ਦੇ 40 ਜਵਾਨ, ਤਤਕਾਲ ਪ੍ਰਕਿਰਿਆ ਟੀਮ, ਕੋਰਡਨ ਐਂਡ ਸਰਚ ਆਪਰੇਸ਼ਨ ਦੀ ਟੀਮ 10 ਮਿੰਟ ਦੇ ਅੰਦਰ ਘਟਨਾ ਵਾਲੀ ਥਾਂ 'ਤੇ ਪਹੁੰਚ ਗਈ ਅਤੇ ਬਚਾਅ ਮੁਹਿੰਮ 'ਚ ਜੁੱਟ ਗਈ। ਲੱਗਭਗ 20-25 ਮਿੰਟ ਤੋਂ ਬਾਅਦ ਦੂਜੇ ਸਟਾਫ਼ ਅਤੇ ਸਥਾਨਕ ਪੁਲਸ ਬਚਾਅ ਮੁਹਿੰਮ 'ਚ ਜੁੱਟ ਗਈ। 

PunjabKesari

ਜਹਾਜ਼ ਵਿਚ 174 ਯਾਤਰੀ, 10 ਬੱਚੇ, ਦੋ ਪਾਇਲਟ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ। ਜਹਾਜ਼ ਤੇਜ਼ ਆਵਾਜ਼ ਨਾਲ ਦੋ ਹਿੱਸਿਆਂ ਵਿਚ ਟੁੱਟ ਗਿਆ ਅਤੇ ਯਾਤਰੀਆਂ ਨੂੰ ਸਮਝ ਹੀ ਨਹੀਂ ਆਈ ਕਿ ਪਲ ਭਰ ਵਿਚ ਕੀ ਹੋ ਗਿਆ। ਦੱਸ ਦੇਈਏ ਕਿ ਇਸ ਹਾਦਸੇ ਵਿਚ ਪਾਇਲਟ ਅਤੇ ਕੋ-ਪਾਇਲਟ ਸਮੇਤ 18 ਲੋਕਾਂ ਦੀ ਮੌਤ ਹੋ ਗਈ ਹੈ।


author

Tanu

Content Editor

Related News