ਭਾਜਪਾ ਨੂੰ ਲੰਬੇ ਸਮੇਂ ਤਕ ਯਾਦ ਰਹੇਗਾ ਦਿੱਲੀ ਦਾ ਸਬਕ : ਗਹਿਲੋਤ

Tuesday, Feb 18, 2020 - 04:13 PM (IST)

ਭਾਜਪਾ ਨੂੰ ਲੰਬੇ ਸਮੇਂ ਤਕ ਯਾਦ ਰਹੇਗਾ ਦਿੱਲੀ ਦਾ ਸਬਕ : ਗਹਿਲੋਤ

ਜੈਪੁਰ (ਭਾਸ਼ਾ)— ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਵੱਲ ਇਸ਼ਾਰਾ ਕਰਦਿਆਂ ਮੰਗਲਵਾਰ ਭਾਵ ਅੱਜ ਕਿਹਾ ਕਿ ਦਿੱਲੀ ਦੀ ਜਨਤਾ ਨੇ ਭਾਜਪਾ ਨੂੰ ਜੋ ਸਬਕ ਸਿਖਾਇਆ ਹੈ, ਉਹ ਉਸ ਨੂੰ ਲੰਬੇ ਸਮੇਂ ਤਕ ਯਾਦ ਰਹੇਗਾ। ਪਾਰਟੀ ਦੇ ਪ੍ਰਦੇਸ਼ ਹੈੱਡਕੁਆਰਟਰ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਹਿਲੋਤ ਨੇ ਦੇਸ਼ ਦੇ ਹਾਲਾਤ ਅਤੇ ਸੰਵਿਧਾਨ ਦੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਕੀ-ਕੀ ਲਫਜ਼ ਬੋਲੇ ਜਾ ਰਹੇ ਹਨ ਦੇਸ਼ 'ਚ, ਦਿੱਲੀ ਚੋਣਾਂ ਉਸ ਦਾ ਨਮੂਨਾ ਹਨ। ਪੂਰੀ ਦੁਨੀਆ ਨੇ ਦੇਖਿਆ, ਪੂਰੇ ਦੇਸ਼ ਨੇ ਦੇਖਿਆ, ਇਕ ਤੋਂ ਬਾਅਦ ਇਕ... ਕੋਈ ਗੋਲੀ ਮਾਰ ਰਿਹਾ ਹੈ ਗੱਦਾਰਾਂ ਨੂੰ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਕਹਿ ਰਹੇ ਹਨ ਇਹ ਇੰਝ ਨਹੀਂ ਮੰਨਣਗੇ ਗੋਲੀ ਨਾਲ ਮੰਨਣਗੇ।

ਗਹਿਲੋਤ ਨੇ ਕਿਹਾ ਕਿ ਸੱਤਾ ਪੱਖ ਦੇ ਲੋਕ ਖੁਦ ਹੀ ਗ੍ਰਹਿ ਯੁੱਧ ਜਿਹੇ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਅਜਿਹਾ ਪਹਿਲੀ ਵਾਰ ਸੁਣਿਆ ਅਸੀਂ ਲੋਕਾਂ ਨੇ ਅਤੇ ਇਹ ਦੁੱਖ ਦੀ ਗੱਲ ਹੈ। ਪਰ ਸਬਕ ਜੋ ਸਿਖਾਇਆ ਦਿੱਲੀ ਦੀ ਜਨਤਾ ਨੇ, ਮੈਂ ਸਮਝਦਾ ਹਾਂ ਕਿ ਉਹ ਸਬਕ ਲੰਬੇ ਸਮੇਂ ਤਕ ਭਾਜਪਾ ਨੂੰ ਯਾਦ ਰਹੇਗਾ। ਸੂਬਾ ਸਰਕਾਰ ਦੇ ਕੰਮ 'ਤੇ ਗਹਿਲੋਤ ਨੇ ਕਿਹਾ ਕਿ ਅਸੀਂ ਚਾਹਾਂਗੇ ਕਿ ਜਨਤਾ ਦੀ ਸੁਣਵਾਈ ਸਭ ਤੋਂ ਉੱਪਰ ਹੋਵੇ ਅਤੇ ਜੋ ਕਰਮਚਾਰੀ, ਅਧਿਕਾਰੀ ਉਸ 'ਚ ਅਣਗਿਹਲੀ ਵਰਤੇਗਾ, ਸਰਕਾਰ ਦੀ ਨਜ਼ਰ ਉਸ 'ਤੇ ਰਹੇਗੀ।


author

Tanu

Content Editor

Related News