ਲਖੀਮਪੁਰ ਹਿੰਸਾ ਦਾ ਮੁੱਖ ਦੋਸ਼ੀ ਆਸ਼ੀਸ਼ ਮਿਸ਼ਰਾ ਗ੍ਰਿਫਤਾਰ

10/09/2021 11:47:57 PM

ਲਖੀਮਪੁਰ ਖੀਰੀ - ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੀ ਮੌਤ ਦੇ ਮਾਮਲੇ ਵਿੱਚ ਯੂ.ਪੀ. ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁੱਛਗਿੱਛ ਲਈ ਸ਼ਨੀਵਾਰ ਸਵੇਰੇ ਸਾਢੇ ਦਸ ਵਜੇ ਇੱਥੇ ਅਪਰਾਧ ਸ਼ਾਖਾ ਦੇ ਦਫ਼ਤਰ ਪੁੱਜੇ ਆਸ਼ੀਸ਼ ਮਿਸ਼ਰਾ ਨਾਲ ਪੁਲਸ ਨੇ ਦਿਨਭਰ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ। ਨਿਗਰਾਨੀ ਕਮੇਟੀ ਦੇ ਪ੍ਰਧਾਨ DIG ਉਪੇਂਦਰ ਅਗਰਵਾਲ ਨੇ ਕਿਹਾ, ਲੰਬੀ ਪੁੱਛਗਿੱਛ ਤੋਂ ਬਾਅਦ ਅਸੀਂ ਪਾਇਆ ਕਿ ਉਹ (ਆਸ਼ੀਸ਼ ਮਿਸ਼ਰਾ) ਸਹਿਯੋਗ ਨਹੀਂ ਕਰ ਰਿਹਾ, ਜਾਂਚ ਵਿੱਚ ਕਈ ਗੱਲਾਂ ਦੱਸਣਾ ਨਹੀਂ ਚਾਹੁੰਦੇ। ਇਸ ਲਈ ਅਸੀਂ ਉਨ੍ਹਾਂ ਨੂੰ ਗ੍ਰਿਫਤਾਰ ਕਰ ਰਹੇ ਹਾਂ, ਉਨ੍ਹਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ।

ਇਹ ਵੀ ਪੜ੍ਹੋ - ਲਖੀਮਪੁਰ ਹਿੰਸਾ 'ਤੇ ਟਿਕੈਤ ਦਾ ਵਿਵਾਦਿਤ ਬਿਆਨ, ਕਿਹਾ-BJP ਕਰਮਚਾਰੀਆਂ ਦੀ ਮੌਤ ਸੀ ‘ਐਕਸ਼ਨ ਦਾ ਰਿਐਕਸ਼ਨ’

ਦੱਸ ਦਈਏ ਕਿ ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਆਸ਼ੀਸ਼ ਮਿਸ਼ਰਾ ਨੂੰ ਸ਼ੁੱਕਰਵਾਰ ਨੂੰ ਪੁਲਸ ਨੇ ਦੂਜੀ ਨੋਟਿਸ ਜਾਰੀ ਕਰ ਪੁੱਛਗਿੱਛ ਲਈ ਸ਼ਨੀਵਾਰ ਸਵੇਰੇ 11 ਵਜੇ ਤੱਕ ਪੇਸ਼ ਹੋਣ ਦਾ ਸਮਾਂ ਦਿੱਤਾ ਸੀ। ਆਸ਼ੀਸ਼ ਮਿਸ਼ਰਾ ਸ਼ੁੱਕਰਵਾਰ ਨੂੰ ਲਖੀਮਪੁਰ ਖੀਰੀ ਵਿੱਚ ਪੁਲਸ ਦੇ ਸਾਹਮਣੇ ਪੇਸ਼ ਨਹੀਂ ਹੋਏ ਸਨ, ਇਸ ਲਈ ਉਨ੍ਹਾਂ ਦੇ ਘਰ ਦੇ ਬਾਹਰ ਦੂਜੀ ਨੋਟਿਸ ਲਗਾਈ ਗਈ ਸੀ। ਗ੍ਰਹਿ ਰਾਜ ਮੰਤਰੀ ਨੇ ਸ਼ੁੱਕਰਵਾਰ ਨੂੰ ਆਪਣੇ ਬੇਟੇ ਨੂੰ ‘ਨਿਰਦੋਸ਼’ ਦੱਸਿਆ ਸੀ ਅਤੇ ਕਿਹਾ ਸੀ ਕਿ ਉਨ੍ਹਾਂ ਦਾ ਪੁੱਤਰ ‘ਬਿਮਾਰ’ ਹੈ ਅਤੇ ਉਹ ਸ਼ਨੀਵਾਰ ਨੂੰ ਪੁਲਸ ਦੇ ਸਾਹਮਣੇ ਪੇਸ਼ ਹੋਵੇਗਾ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News