ਆਸਾਰਾਮ ਨੂੰ ਮਿਲੇਗਾ ਜੇਲ੍ਹ ਤੋਂ ਬਾਹਰ ਦਾ ਖਾਣਾ, ਹਾਈ ਕੋਰਟ ਨੇ ਦਿੱਤੀ ਮਨਜ਼ੂਰੀ

Wednesday, Aug 12, 2020 - 02:24 AM (IST)

ਜੋਧਪੁਰ - ਆਪਣੇ ਹੀ ਗੁਰੂਕੁਲ ਦੀ ਨਬਾਲਿਗ ਚੇਲੀ ਨਾਲ ਰੇਪ ਮਾਮਲੇ 'ਚ ਆਖਰੀ ਸਾਹ ਤੱਕ ਕੈਦ ਦੀ ਸਜ਼ਾ ਭੁਗਤ ਰਹੇ ਆਸਾਰਾਮ ਨੂੰ ਕੋਰਟ ਤੋਂ ਇੱਕ ਰਾਹਤ ਮਿਲੀ ਹੈ। ਦਰਅਸਲ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਬਚਾਅ ਲਈ ਆਸਾਰਾਮ ਨੂੰ ਆਯੁਰਵੈਦਿਕ ਡਾਕਟਰਾਂ ਨੇ ਖਾਸ ਭੋਜਨ ਦੀ ਸਲਾਹ ਦਿੱਤੀ ਸੀ। ਆਸਾਰਾਮ ਨੇ ਇਸ ਦੀ ਮਨਜ਼ੂਰੀ ਲਈ ਰਾਜਸਥਾਨ ਹਾਈ ਕੋਰਟ ਦਾ ਦਰਵਾਜਾ ਖੜਕਾਇਆ ਸੀ।

ਹੁਣ ਰਾਜਸਥਾਨ ਹਾਈ ਕੋਰਟ ਨੇ ਆਸਾਰਾਮ ਨੂੰ ਜੇਲ੍ਹ ਤੋਂ ਬਾਹਰ ਦਾ ਖਾਣਾ ਉਪਲੱਬਧ ਕਰਵਾਏ ਜਾਣ ਦੀ ਮਨਜ਼ੂਰੀ ਦੇ ਦਿੱਤੀ ਹੈ। ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ ਆਸਾਰਾਮ ਦੇ ਵਕੀਲ ਪ੍ਰਦੀਪ ਚੌਧਰੀ  ਨੇ ਇਹ ਜਾਣਕਾਰੀ ਦਿੱਤੀ ਹੈ। ਵਕੀਲ ਪ੍ਰਦੀਪ ਚੌਧਰੀ ਮੁਤਾਬਕ ਹਾਈ ਕੋਰਟ ਨੇ ਆਯੁਰਵੈਦਿਕ ਡਾਕਟਰਾਂ ਦੀ ਸਲਾਹ ਦੇ ਆਧਾਰ 'ਤੇ ਆਸਾਰਾਮ ਨੂੰ ਜੇਲ੍ਹ 'ਚ ਬਾਹਰ ਤੋਂ ਖਾਣਾ ਉਪਲੱਬਧ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਈ ਕੋਰਟ ਨੇ 11 ਅਗਸਤ ਨੂੰ ਆਸਾਰਾਮ ਦੀ ਪਟੀਸ਼ਨ 'ਤੇ ਸੁਣਵਾਈ ਕੀਤੀ।


Inder Prajapati

Content Editor

Related News