ਅਰਵਿੰਦ ਕੇਜਰੀਵਾਲ ਖਿਲਾਫ ਆਸਾਮ ਅਦਾਲਤ ਵਲੋਂ ਜ਼ਮਾਨਤੀ ਵਾਰੰਟ ਜਾਰੀ

04/11/2017 10:47:52 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਂ ਆਸਾਮ ਦੀ ਸਥਾਨਕ ਅਦਾਲਤ ਨੇ ਗ੍ਰਿਫਤਾਰੀ ਦਾ ਜ਼ਮਾਨਤੀ ਵਾਰੰਟ ਜਾਰੀ ਕੀਤਾ ਹੈ। ਅਸਲ ''ਚ ਪਿਛਲੀ ਸੁਣਵਾਈ ''ਚ ਅਦਾਲਤ ''ਚ ਹਾਜ਼ਰ ਨਾ ਹੋਣ ਤੋਂ ਬਾਅਦ ਕੋਰਟ ਨੇ ਕੇਜਰੀਵਾਲ ਵਿਰੁੱਧ ਇਹ ਵਾਰੰਟ ਜਾਰੀ ਕੀਤਾ ਹੈ। ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ''ਚ ਪੇਸ਼ੀ ਲਈ ਅਤੇ ਸਮੇਂ ਦੀ ਮੰਗ ਲਈ ਕੇਜਰੀਵਾਲ ਦੀ ਅਰਜ਼ੀ ਨੂੰ ਅਦਾਲਤ ਨੇ ਖਾਰਿਜ ਕਰ ਦਿੱਤਾ।
ਕੇਜਰੀਵਾਲ ਨੇ ਦਿੱਲੀ ''ਚ ਐੱਮ. ਸੀ. ਡੀ. (ਨਗਰ ਨਿਗਮ ਦਿੱਲੀ) ਚੋਣਾਂ ਦੇ ਰੁਝੇਵੇ ਦਾ ਹਵਾਲਾ ਦਿੰਦੇ ਹੋਏ ਪੇਸ਼ੀ ਲਈ ਅਤੇ ਸਮੇਂ ਦੀ ਮੰਗ ਕੀਤੀ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵਿਦਿਅਕ ਯੋਗਤਾ ''ਤੇ ਟਿੱਪਣੀ ਦੇ ਮਾਮਲੇ ''ਚ ਕੇਜਰੀਵਾਲ ''ਤੇ ਮਾਣਹਾਨੀ ਦਾ ਮੁਕੱਦਮਾ ਦਰਜ ਕੀਤਾ ਸੀ। 
ਜ਼ਿਕਰਯੋਗ ਹੈ ਕਿ ਅਰਵਿੰਦ ਕੇਜਰੀਵਾਰ ਨੇ ਕੇਂਦਰੀ ਸੂਚਨਾ ਕਮਿਸ਼ਨ (ਸੀ.ਆਈ.ਸੀ.) ਨੂੰ ਲਿਖੀ ਚਿੱਠੀ ਰਾਹੀ ਪ੍ਰਧਾਨ ਮੰਤਰੀ ਦੀ ਵਿਦਿਅਕ ਯੋਗਤਾ ''ਤੇ ਸਵਾਲ ਚੁੱਕੇ ਅਤੇ ਕਮਿਸ਼ਨ ਤੋਂ ਪ੍ਰਧਾਨ ਮੰਤਰੀ ਦੀ ਵਿਦਿਆ ਨਾਲ ਜੁੜੀ ਜਾਣਕਾਰੀ ਜਨਤਕ ਕਰਨ ਦੀ ਮੰਗ ਕੀਤੀ ਸੀ।


Related News