''ਵਿਪਸ਼ਯਨਾ'' ਲਈ ਪੰਜਾਬ ਆਉਣਗੇ ਅਰਵਿੰਦ ਕੇਜਰੀਵਾਲ, ਹੁਸ਼ਿਆਰਪੁਰ ਦੇ ਸਾਧਨਾ ਕੇਂਦਰ ''ਚ ਬਿਤਾਉਣਗੇ 10 ਦਿਨ
Tuesday, Mar 04, 2025 - 02:18 AM (IST)

ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ 'ਵਿਪਸ਼ਯਨਾ ਸਾਧਨਾ' ਲਈ ਪੰਜਾਬ ਦੇ ਹੁਸ਼ਿਆਰਪੁਰ ਆਉਣਗੇ। ਉਹ 10 ਦਿਨਾਂ ਤੱਕ ਵਿਪਸ਼ਯਨਾ ਸਾਧਨਾ ਵਿੱਚ ਰਹਿਣਗੇ। ਇਸ ਤੋਂ ਪਹਿਲਾਂ 2023 ਵਿੱਚ ਵੀ ਕੇਜਰੀਵਾਲ ਸਾਧਨਾ ਲਈ ਹੁਸ਼ਿਆਰਪੁਰ ਸੈਂਟਰ ਗਏ ਸਨ। ਦਿੱਲੀ ਵਿਧਾਨ ਸਭਾ ਚੋਣਾਂ 'ਚ ਹਾਰ ਤੋਂ ਕਰੀਬ ਇਕ ਮਹੀਨੇ ਬਾਅਦ ਕੇਜਰੀਵਾਲ ਵਿਪਸ਼ਯਨਾ ਲਈ ਪੰਜਾਬ ਆ ਰਹੇ ਹਨ।
'ਆਪ' ਸੂਤਰਾਂ ਅਨੁਸਾਰ ਕੇਜਰੀਵਾਲ 5 ਤੋਂ 15 ਮਾਰਚ ਤੱਕ ਹੁਸ਼ਿਆਰਪੁਰ ਦੇ ਸਾਧਨਾ ਸੈਂਟਰ 'ਚ ਰਹਿਣਗੇ। ਉਨ੍ਹਾਂ ਦਸੰਬਰ 2023 ਵਿੱਚ ਅਨੰਦਗੜ੍ਹ, ਹੁਸ਼ਿਆਰਪੁਰ ਵਿੱਚ ਧੰਮ ਧਜਾ ਵਿਪਸ਼ਯਨਾ ਕੇਂਦਰ ਵਿੱਚ ਇੱਕ 10 ਦਿਨਾਂ ਦੇ ਸੈਸ਼ਨ ਵਿੱਚ ਹਿੱਸਾ ਲਿਆ ਸੀ। 5 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਚੋਣਾਂ 'ਚ ਨਵੀਂ ਦਿੱਲੀ ਸੀਟ ਤੋਂ ਹਾਰਨ ਤੋਂ ਬਾਅਦ ਕੇਜਰੀਵਾਲ ਜਨਤਕ ਤੌਰ 'ਤੇ ਪਾਰਟੀ ਨਾਲ ਜੁੜੀਆਂ ਗਤੀਵਿਧੀਆਂ 'ਚ ਨਜ਼ਰ ਨਹੀਂ ਆਏ।
ਇਹ ਵੀ ਪੜ੍ਹੋ : ਰਾਮ ਮੰਦਰ ਨੂੰ ਉਡਾਉਣ ਦੀ ਸਾਜ਼ਿਸ਼: 2 ਵਾਰ ਕੀਤੀ ਰੇਕੀ, ISI ਦੇ ਸੰਪਰਕ 'ਚ ਸੀ ਅੱਤਵਾਦੀ ਅਬਦੁੱਲ ਰਹਿਮਾਨ
ਦਿੱਲੀ 'ਚ 22 ਸੀਟਾਂ ਤੱਕ ਸਿਮਟੀ 'ਆਪ'
ਦਿੱਲੀ ਵਿੱਚ 2015 ਤੋਂ 2024 ਤੱਕ ਸੱਤਾ ਵਿੱਚ ਰਹੀ ਆਮ ਆਦਮੀ ਪਾਰਟੀ ਹਾਲੀਆ ਵਿਧਾਨ ਸਭਾ ਚੋਣਾਂ ਵਿੱਚ 70 ਵਿੱਚੋਂ ਸਿਰਫ਼ 22 ਸੀਟਾਂ ਹੀ ਜਿੱਤ ਸਕੀ। ਭਾਜਪਾ ਨੇ 48 ਸੀਟਾਂ ਜਿੱਤ ਕੇ ਕੇਜਰੀਵਾਲ ਦੀ ਅਗਵਾਈ ਵਾਲੀ ਪਾਰਟੀ ਦਾ ਦਬਦਬਾ ਖਤਮ ਕਰ ਦਿੱਤਾ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸੌਰਭ ਭਾਰਦਵਾਜ, ਸਤੇਂਦਰ ਜੈਨ ਅਤੇ ਸੋਮਨਾਥ ਭਾਰਤੀ ਸਮੇਤ 'ਆਪ' ਦੇ ਕਈ ਵੱਡੇ ਨੇਤਾ ਚੋਣ ਹਾਰ ਗਏ ਸਨ।
ਟੁੱਟ ਸਕਦੇ ਹਨ ਪੰਜਾਬ 'ਚ AAP ਦੇ ਵਿਧਾਇਕ
ਹਾਰ ਤੋਂ ਬਾਅਦ ਪਾਰਟੀ ਦੀ ਦਿੱਲੀ ਇਕਾਈ ਜਥੇਬੰਦਕ ਮੀਟਿੰਗਾਂ ਕਰ ਰਹੀ ਹੈ। ਕਨਵੀਨਰ ਗੋਪਾਲ ਰਾਏ ਨੇ ਕਿਹਾ ਕਿ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਨੂੰ ਹੀ ਜਥੇਬੰਦੀ ਵਿੱਚ ਜ਼ਿੰਮੇਵਾਰੀ ਦਿੱਤੀ ਜਾਵੇਗੀ। ਕੇਜਰੀਵਾਲ ਦਾ ਪੰਜਾਬ ਦੌਰਾ ਇਸ ਲਈ ਵੀ ਅਹਿਮ ਹੈ ਕਿਉਂਕਿ ਕਾਂਗਰਸ ਨੇ ਦਾਅਵਾ ਕੀਤਾ ਹੈ ਕਿ 'ਆਪ' ਦੇ ਕਈ ਵਿਧਾਇਕ ਕਾਂਗਰਸ ਵਿੱਚ ਆਉਣ ਲਈ ਤਿਆਰ ਹਨ।
ਇਹ ਵੀ ਪੜ੍ਹੋ : 'ਨਿੱਜੀ ਸਬੰਧਾਂ ਦੀ ਵੀਡੀਓ ਬਣਾ ਕੇ ਕਰ ਰਹੀ ਸੀ ਬਲੈਕਮੇਲ...' ਹਿਮਾਨੀ ਹੱਤਿਆਕਾਂਡ ’ਚ ਮੁਲਜ਼ਮ ਸਚਿਨ ਦਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8