ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਦਿਲਚਸਪ ਟਵੀਟ

Thursday, Jan 09, 2020 - 01:22 PM (IST)

ਦਿੱਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੇਜਰੀਵਾਲ ਦਾ ਦਿਲਚਸਪ ਟਵੀਟ

ਨਵੀਂ ਦਿੱਲੀ (ਭਾਸ਼ਾ)— ਦਿੱਲੀ 'ਚ ਵਿਧਾਨ ਸਭਾ ਚੋਣਾਂ 2020 ਨੂੰ ਲੈ ਕੇ ਚੋਣ ਬਿਗੁਲ ਵੱਜ ਚੁੱਕਾ ਹੈ। ਦਿੱਲੀ 'ਚ 8 ਫਰਵਰੀ ਨੂੰ ਵੋਟਾਂ ਪੈਣਗੀਆਂ ਅਤੇ ਗਿਣਤੀ 11 ਫਰਵਰੀ ਨੂੰ ਹੋਣੀ ਹੈ। ਇਸ ਵਾਰ ਇਹ ਦੇਖਣਾ ਕਾਫੀ ਦਿਲਚਸਪ ਹੋਵੇਗਾ ਕਿ ਦਿੱਲੀ 'ਚ ਸੱਤਾ ਦੀ ਵਾਗਡੋਰ ਕਿਸ ਦੇ ਹੱਥ ਆਉਂਦੀ ਹੈ। ਦਿੱਲੀ 'ਚ ਵੋਟਾਂ ਲਈ ਕਰੀਬ-ਕਰੀਬ 1 ਮਹੀਨਾ ਬਾਕੀ ਹੈ ਅਤੇ ਸਿਆਸੀ ਪਾਰਟੀ ਪੂਰੀ ਤਰ੍ਹਾਂ ਸਰਗਰਮ ਹਨ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਇਸ ਵਾਰ ਦੀਆਂ ਚੋਣਾਂ ਵਿਚ ਲੋਕ ਦਿੱਲੀ ਦੇ ਭਵਿੱਖ ਅਤੇ ਆਪਣੇ ਪਰਿਵਾਰ ਬਾਰੇ ਸੋਚ ਰਹੇ ਹਨ। ਲੋਕ ਆਪਣੇ ਨਿਜੀ ਰਾਜਨੀਤਕ ਪਸੰਦ ਤੋਂ ਉੱਪਰ ਉਠ ਕੇ ਆਮ ਆਦਮੀ ਪਾਰਟੀ (ਆਪ) ਦਾ ਸਮਰਥਨ ਕਰ ਰਹੇ ਹਨ। 

PunjabKesari
ਉਨ੍ਹਾਂ ਨੇ ਟਵੀਟ ਕੀਤਾ ਕਿ ਦਿੱਲੀ 'ਚ ਕੁਝ ਵੱਖਰਾ ਜਿਹਾ ਹੋ ਰਿਹਾ ਹੈ। ਚੋਣਾਂ ਵਿਚ ਲੋਕ ਆਪਣੀ ਨਿਜੀ ਰਾਜਨੀਤਕ ਪਸੰਦ ਤੋਂ ਉੱਪਰ ਉਠ ਕੇ ਦਿੱਲੀ ਦੇ ਭਵਿੱਖ ਅਤੇ ਆਪਣੇ ਪਰਿਵਾਰ ਬਾਰੇ ਸੋਚ ਰਹੇ ਹਨ। ਚੋਣਾਂ 'ਚ ਆਮ ਤੌਰ 'ਤੇ ਸਮਾਜ ਨੂੰ ਵੰਡਣ ਦੀ ਰਾਜਨੀਤੀ ਦੇਖਣ ਨੂੰ ਮਿਲਦੀ ਹੈ ਪਰ ਕਿਸ ਨੇ ਸੋਚਿਆ ਸੀ ਕਿ ਚੋਣਾਂ ਲੋਕਾਂ ਨੂੰ ਇਕਜੁੱਟ ਕਰ ਦੇਣਗੀਆਂ?


author

Tanu

Content Editor

Related News