ਕੇਜਰੀਵਾਲ ਦੇ ਨਾ ਆਉਣ ਤੋਂ ਨਾਰਾਜ਼ ਆਯੋਜਕ ਭੁੱਖ-ਹੜਤਾਲ ''ਤੇ ਬੈਠੇ

Saturday, Feb 02, 2019 - 05:59 PM (IST)

ਭਿਵਾਨੀ— ਪਿਛਲੇ ਦਿਨੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਥੇ ਇਕ ਪ੍ਰੋਗਰਾਮ 'ਚ ਸੱਦਾ ਦਿੱਤਾ ਗਿਆ ਸੀ ਅਤੇ ਉਨ੍ਹਾਂ ਦੇ ਨਾ ਪਹੁੰਚਣ ਤੋਂ ਨਾਰਾਜ਼ ਆਯੋਜਕ ਭੁੱਖ-ਹੜਤਾਲ 'ਤੇ ਬੈਠ ਗਏ। ਭੁੱਖ-ਹੜਤਾਲ 'ਤੇ ਬੈਠੇ ਆਯੋਜਕ ਦਯਾਨੰਦ ਗਰਗ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਸੰਗਠਨ ਨੇ ਲੱਖਾਂ ਰੁਪਏ ਖਰਚ ਕਰ ਕੇ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ ਅਤੇ ਕੇਜਰੀਵਾਲ ਦੀ ਹਾਜ਼ਰੀ ਦੀ ਮਨਜ਼ੂਰੀ ਮਿਲ ਗਈ ਸੀ। ਕਈ ਦਿਨਾਂ ਤੋਂ ਪ੍ਰੋਗਰਾਮ ਨੂੰ ਲੈ ਕੇ ਪ੍ਰਚਾਰ ਵੀ ਕੀਤਾ ਸੀ ਪਰ ਅਚਾਨਕ ਕੇਜਰੀਵਾਲ ਨੇ ਨਾ ਆ ਕੇ ਉਨ੍ਹਾਂ ਦੇ ਮਾਨ-ਸਨਮਾਨ ਨੂੰ ਠੇਸ ਪਹੁੰਚਾਈ ਅਤੇ ਉਨ੍ਹਾਂ ਦਾ ਅਪਮਾਨ ਕੀਤਾ ਹੈ।

ਗਰਗ ਦਾ ਦਾਅਵਾ ਹੈ ਕਿ ਉਨ੍ਹਾਂ ਦੇ ਸੰਗਠਨ ਨੇ ਦਿੱਲੀ 'ਚ ਸਕੂਲਾਂ ਅਤੇ ਹਸਪਤਾਲ ਦੀ ਹਾਲਤ ਸੁਧਾਰਨ ਲਈ ਕੀਤੇ ਗਏ ਕੰਮਕਾਜ ਤੋਂ ਪ੍ਰਭਾਵਿਤ ਹੋ ਕੇ ਕੇਜਰੀਵਾਲ ਤੋਂ ਸਮਾਂ ਲਿਆ ਸੀ ਪਰ ਕਿਸੇ ਨੇ ਗਲਤ ਸੂਚਨਾ ਦੇ ਕੇ ਉਨ੍ਹਾਂ ਦਾ ਦੌਰਾ ਰੱਦ ਕਰਵਾ ਦਿੱਤਾ। ਜ਼ਿਕਰਯੋਗ ਹੈ ਕਿ ਸਿੱਖਿਆ ਨਾਲ ਜੁੜੇ ਕਈ ਸੰਗਠਨਾਂ ਨੇ ਮਿਲ ਕੇ 30 ਜਨਵਰੀ ਨੂੰ ਅਨਾਜ ਮੰਡੀ 'ਚ ਪੇਰੈਂਟਸ ਸੰਮੇਲਨ ਦਾ ਆਯੋਜਨ ਕੀਤਾ ਸੀ। ਇਸ ਸੰਮੇਲਨ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਨੂੰ ਸੱਦਿਆ ਸੀ।


DIsha

Content Editor

Related News