ਸ਼ਾਹ ਬਣਨਗੇ ਗ੍ਰਹਿ ਮੰਤਰੀ, ਕੇਜਰੀਵਾਲ ਨੇ 10 ਮਈ ਨੂੰ ਹੀ ਕਰ ਦਿੱਤੀ ਸੀ ਭਵਿੱਖਬਾਣੀ

06/01/2019 10:19:28 AM

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਤੋਂ 21 ਦਿਨ ਪਹਿਲਾਂ ਯਾਨੀ 10 ਮਈ ਨੂੰ ਟਵੀਟ ਕਰਦਿਆਂ ਦੇਸ਼ ਵਾਸੀਆਂ ਨੂੰ ਸੁਚੇਤ ਕਰਦਿਆਂ ਕਿਹਾ ਸੀ ਕਿ ਜੇਕਰ ਮੋਦੀ ਫਿਰ ਤੋਂ ਸੱਤਾ ਵਿਚ ਆਏ ਤਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣਗੇ। ਕੇਜਰੀਵਾਲ ਦੀ ਇਹ ਗੱਲ ਸਹੀ ਸਾਬਤ ਹੋਈ ਹੈ ਅਤੇ ਨਰਿੰਦਰ ਮੋਦੀ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਮਗਰੋਂ ਅਮਿਤ ਸ਼ਾਹ ਦੇਸ਼ ਦੇ ਨਵੇਂ ਗ੍ਰਹਿ ਮੰਤਰੀ ਬਣ ਗਏ।PunjabKesariਕੇਜਰੀਵਾਲ ਨੇ ਲਿਖਿਆ ਸੀ ਕਿ ਜੇਕਰ ਮੋਦੀ ਜੀ ਦੁਬਾਰਾ ਸੱਤਾ ਵਿਚ ਆ ਗਏ ਤਾਂ ਅਮਿਤ ਸ਼ਾਹ ਗ੍ਰਹਿ ਮੰਤਰੀ ਹੋਣਗੇ। ਜਿਸ ਦੇਸ਼ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਵੇ, ਉਸ ਦੇਸ਼ ਦਾ ਕੀ ਹੋਵੇਗਾ, ਇਹ ਸੋਚ ਕੇ ਵੋਟ ਪਾਉਣਾ ਪਰ ਜਨਤਾ ਨੇ ਉਨ੍ਹਾਂ ਦੀ ਅਪੀਲ 'ਤੇ ਧਿਆਨ ਨਹੀਂ ਦਿੱਤਾ ਅਤੇ ਜਿਥੇ ਉਨ੍ਹਾਂ ਦੀ ਆਮ ਆਦਮੀ ਪਾਰਟੀ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ, ਉਥੇ ਭਾਰਤੀ ਜਨਤਾ ਪਾਰਟੀ ਨੂੰ ਚੋਣਾਂ ਵਿਚ ਇਤਿਹਾਸਕ ਜਿੱਤ ਮਿਲੀ ਹੈ।

ਅਮਿਤ ਸ਼ਾਹ ਨੇ ਗ੍ਰਹਿ ਮੰਤਰੀ ਬਣਨ ਤੋਂ ਬਾਅਦ ਦੇਖਣਾ ਹੋਵੇਗਾ ਕਿ ਕੇਜਰੀਵਾਲ ਸਰਕਾਰ ਨਾਲ ਰਿਸ਼ਤੇ ਕਿਵੇਂ ਰਹਿੰਦੇ ਹਨ, ਕਿਉਂਕਿ ਕਈ ਮਾਮਲਿਆਂ 'ਚ ਕੇਂਦਰ ਦੇ ਭਰੋਸੇ ਦਿੱਲੀ ਸਰਕਾਰ ਨੂੰ ਰਹਿਣਾ ਪੈਂਦਾ ਹੈ। ਦਿੱਲੀ ਪੁਲਸ ਸਮੇਤ ਕਈ ਅਹਿਮ ਵਿਭਾਗ ਕੇਂਦਰ ਦੇ ਅਧੀਨ ਆਉਂਦੇ ਹਨ। ਨਰਿੰਦਰ ਮੋਦੀ ਦੀ ਪਿਛਲੀ ਸਰਕਾਰ 'ਚ ਦਿੱਲੀ 'ਚ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਕੇਂਦਰ ਦਰਮਿਆਨ ਬਹੁਤ ਤਣਾਅ ਦਿੱਸਿਆ ਸੀ। ਕੇਜਰੀਵਾਲ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਨੂੰ ਪੂਰਨ ਰਾਜ ਬਣਾਉਣ ਦਾ ਦਰਜਾ ਦਿੱਤੇ ਜਾਣ ਦਾ ਅੰਦੋਲਨ ਵੀ ਸ਼ੁਰੂ ਕੀਤਾ ਸੀ।


DIsha

Content Editor

Related News