ਕੇਜਰੀਵਾਲ ਦਾ ਵੱਡਾ ਦਾਅਵਾ, ਅਗਲੇ ਕੁਝ ਦਿਨਾਂ ’ਚ ਸਿਸੋਦੀਆ ਦੇ ਘਰ ਛਾਪਾ ਮਾਰੇਗੀ CBI

Monday, Jan 06, 2025 - 09:10 PM (IST)

ਕੇਜਰੀਵਾਲ ਦਾ ਵੱਡਾ ਦਾਅਵਾ, ਅਗਲੇ ਕੁਝ ਦਿਨਾਂ ’ਚ ਸਿਸੋਦੀਆ ਦੇ ਘਰ ਛਾਪਾ ਮਾਰੇਗੀ CBI

ਨਵੀਂ ਦਿੱਲੀ, (ਭਾਸ਼ਾ)- ਆਮ ਆਦਮੀ ਪਾਰਟੀ ਦੇ ਪ੍ਰਮੁੱਖ ਨੇਤਾ ਅਰਵਿੰਦ ਕੇਜਰੀਵਾਲ ਨੇ ‘ਭਰੋਸੇਯੋਗ ਸੂਤਰਾਂ’ ਦਾ ਹਵਾਲਾ ਦਿੰਦੇ ਹੋਏ ਸੋਮਵਾਰ ਦਾਅਵਾ ਕੀਤਾ ਕਿ ਸੀ. ਬੀ.ਆਈ. ਅਗਲੇ ਕੁਝ ਦਿਨਾਂ ’ਚ ਪਾਰਟੀ ਦੇ ਨੇਤਾ ਮਨੀਸ਼ ਸਿਸੋਦੀਆ ਦੇ ਘਰ ਛਾਪਾ ਮਾਰੇਗੀ।

ਕੇਜਰੀਵਾਲ ਨੇ ਇਹ ਦੋਸ਼ ਅਜਿਹੇ ਸਮੇਂ ਲਾਇਆ ਹੈ ਜਦੋਂ ਅਗਲੇ ਮਹੀਨੇ 70 ਮੈਂਬਰੀ ਦਿੱਲੀ ਵਿਧਾਨ ਸਭਾ ਲਈ ਚੋਣਾਂ ਹੋਣੀਆਂ ਹਨ। ਚੋਣ ਕਮਿਸ਼ਨ ਕੁਝ ਦਿਨਾਂ ਅੰਦਰ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰੇਗਾ। ਸੀ. ਬੀ.ਆਈ. ਨੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਦੇ ਦਾਅਵੇ ’ਤੇ ਸੋਮਵਾਰ ਰਾਤ ਤਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ।

ਕੇਜਰੀਵਾਲ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ਵਿਚ ਕਿਹਾ ਕਿ ਮੈਂ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਜੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ । ‘ਆਪ’ ਦੇ ਕੁਝ ਨੇਤਾਵਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਜਾਵੇਗੀ। ਭਰੋਸੇਯੋਗ ਸੂਤਰਾਂ ਅਨੁਸਾਰ ਸੀ. ਬੀ. ਆਈ. ਅਗਲੇ ਕੁਝ ਦਿਨਾਂ ’ਚ ਮਨੀਸ਼ ਸਿਸੋਦੀਆ ਜੀ ਦੇ ਘਰ ਛਾਪਾ ਮਾਰੇਗੀ।

ਇਹ ਵੀ ਪੜ੍ਹੋ- ਚੀਨੀ ਵਾਇਰਸ ਦੇ ਭਾਰਤ 'ਚ ਦਸਤਕ ਦੇਣ ਮਗਰੋਂ ਆ ਗਿਆ ਸਿਹਤ ਮੰਤਰੀ ਦਾ ਵੱਡਾ ਬਿਆਨ

PunjabKesari

ਉਨ੍ਹਾਂ ਕਿਹਾ ਕਿ ਭਾਜਪਾ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਹਾਰ ਰਹੀ ਹੈ, ਇਸ ਲਈ ਇਹ ਗ੍ਰਿਫ਼ਤਾਰੀਆਂ ਤੇ ਛਾਪੇ ਉਸ ਦੀ ਨਿਰਾਸ਼ਾ ਦਾ ਨਤੀਜਾ ਹਨ। ਹੁਣ ਤੱਕ ਉਨ੍ਹਾਂ ਨੂੰ ਸਾਡੇ ਖਿਲਾਫ ਕੁਝ ਨਹੀਂ ਮਿਲਿਆ ਅਤੇ ਭਵਿੱਖ ’ਚ ਵੀ ਕੁਝ ਨਹੀਂ ਮਿਲੇਗਾ। ‘ਆਪ’ ਕੱਟੜ ਇਮਾਨਦਾਰ ਪਾਰਟੀ ਹੈ।

ਇਹ ਵੀ ਪੜ੍ਹੋ- ਸਿਗਰਟ ਪੀਣ ਦੀ ਆਦਤ ਤੋਂ ਹੁਣ Smartwatch ਦਿਵਾਏਗੀ ਛੁਟਕਾਰਾ!


author

Rakesh

Content Editor

Related News