ਰੇਵੜੀ ਕਲਚਰ ਦੇ ਤੰਜ ’ਤੇ ਕੇਜਰੀਵਾਲ ਦਾ ਪਟਲਵਾਰ, ਮੋਦੀ ਸਰਕਾਰ ’ਤੇ ਚੁੱਕੇ ਵੱਡੇ ਸਵਾਲ
Thursday, Aug 11, 2022 - 06:28 PM (IST)

ਨਵੀਂ ਦਿੱਲੀ– ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ’ਤੇ ਹਮਲਾ ਬੋਲਿਆ ਹੈ। ਪੀ.ਐੱਮ. ਮੋਦੀ ਦੇ ‘ਰੇਵੜੀ ਕਲਚਰ’ ਵਾਲੇ ਤੰਜ ’ਤੇ ਜਵਾਬ ਦਿੰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਆਮ ਆਦਮੀ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਕਿਉਂਕਿ ਕੇਂਦਰ ਸਰਕਾਰ ਨੇ ਗਰੀਬ ਦੇ ਖਾਣੇ ’ਤੇ ਵੀ ਟੈਕ ਲਗਾ ਦਿੱਤਾ ਹੈ, ਉਥੇ ਹੀ ਵੱਡੇ ਵਪਾਰੀਆਂ ਦਾ 5 ਲੱਖ ਕਰੋੜ ਰੁਪਏ ਦਾ ਕਰਜ਼ਾ ਮਾਫ ਕਰ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਜਿਸ ਤਰ੍ਹਾਂ ਜਨਤਾ ਨੂੰ ਮੁਫਤ ’ਚ ਮਿਲਣ ਵਾਲੀਆਂ ਸੁਵਿਧਾਵਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ, ਕਿਹਾ ਜਾ ਰਿਹਾ ਹੈ ਕਿ ਸਾਰੀਆਂ ਮੁਫਤ ਦੀਆਂ ਸੁਵਿਧਾਵਾਂ ਬੰਦ ਕੀਤੀਆਂ ਜਾਣ। ਕੀ ਕੇਂਦਰ ਸਰਕਾਰ ਦੀ ਆਰਥਿਕ ਹਾਲਤ ਜ਼ਿਆਦਾ ਖਰਾਬ ਤਾਂ ਨਹੀਂ ਹੋ ਗਈ?
ਕੇਜਰੀਵਾਲ ਬੋਲੇ ਕਿ ਕੇਂਦਰ ਸਰਕਾਰ ਜਦੋਂ ਅਗਨੀਪਥ ਯੋਜਨਾ ਲਿਆਈ, ਉਦੋਂ ਕਿਹਾ ਗਿਆ ਕਿ ਇਸਨੂੰ ਲਿਆਉਣ ਦੀ ਲੋੜ ਇਸ ਲਈ ਪਈ ਕਿਉਂਕਿ ਫੌਜੀਆਂ ਦੀ ਪੈਨਸ਼ਨ ਦਾ ਖਰਚ ਇੰਨਾ ਵਦ ਗਿਆ ਹੈ ਕਿ ਕੇਂਦਰ ਸਰਕਾਰ ਉਸਨੂੰ ਬਰਦਾਸ਼ਤ ਨਹੀਂ ਕਰ ਪਾ ਰਹੀ। ਦਿੱਲੀ ਦੇ ਮੁੱਖ ਮੰਤਰੀ ਬੋਲੇ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਕਿ ਕੋਈ ਸਰਕਾਰ ਅਜਿਹਾ ਕਰ ਰਹੀ ਹੈ। ਅੱਗੇ ਕਿਹਾ ਗਿਆ ਕਿ ਕੇਂਦਰ ਸਰਕਾਰ ਨੇ 8ਵਾਂ ਵੇਤਨ ਆਯੋਗ ਲਿਆਉਣ ਤੋਂ ਵੀ ਇਨਕਾਰ ਕੀਤਾ ਹੈ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਕੇਂਦਰ ਸਰਕਾਰ ਨੇ ਮਨਰੇਗਾ ਲਈ ਪੈਸਾ ਨਾ ਹੋਣ ਦੀ ਗੱਲ ਕਹੀ ਹੈ ਅਤੇ ਇਸ ਸਾਲ ਇਸ ਵਿਚ 25 ਫੀਸਦੀ ਦੀ ਕਟੌਤੀ ਹੋਈ ਹੈ।
ਕੇਂਦਰ ਤੋਂ ਜਰੀਵਾਲ ਦੇ ਸਵਾਲ
ਦਿੱਲੀ ਦੇ ਸੀ.ਐੱਮ. ਨੇ ਪੁੱਛਿਆ ਕਿ ਕੇਂਦਰ ਸਰਕਾਰ ਦਾ 40 ਲੱਖ ਦਾ ਬਜਟ ਹੈ ਪਰ ਸਾਰਾ ਪੈਸਾ ਕਿੱਥੇ ਜਾ ਰਿਹਾ ਹੈ? ਕੇਜਰੀਵਾਲ ਨੇ ਅੱਗੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ (ਕੇਂਦਰ) ਆਪਣੇ ਸੁਪਰ ਅਮੀਰ ਦੋਸਤਾਂ ਦੇ ਲੱਖਾਂ-ਕਰੋੜਾਂ ਦੇ ਕਰਜ਼ੇ ਮਾਫ ਕਰ ਦਿੱਤੇ, ਕਿਉਂ? ਇਹ ਕਰਜੇ ਮਾਫ ਨਾ ਹੁੰਦੇ ਤਾਂ ਟੈਕਸ ਨਹੀਂ ਲਗਾਉਣਾ ਪੈਂਦਾ। ਸਾਢੇ 3 ਲੱਖ ਕਰੋੜ ਦੀ ਆਮਦਨੀ ਪੈਟਰੋਲ-ਡੀਜ਼ਲ ਦੇ ਟੈਕਸ ਤੋਂ ਹੁੰਦੀ ਹੈ? ਕਿੱਥੇ ਗਿਆ ਪੈਸਾ?
ਕੇਜਰੀਵਾਲ ਨੇ ਅੱਗੇ ਦੋਸ਼ਲਗਾਇਆ ਕਿ ਸਰਕਾਰੀ ਸਕੂਲ ਬੰਦ ਕਰਨ ਦੀ ਗੱਲ ਹੋ ਰਹੀ ਹੈ। ਫ੍ਰੀ ਇਲਾਜ ਬੰਦ ਕਰਨ ਬਾਰੇ ਕਿਹਾ ਜਾ ਰਿਹਾ ਹੈ ਪਰ ਅਜਿਹੇ ’ਚ ਗਰੀਬ ਪੈਸਾ ਕਿੱਥੋਂ ਲਿਆਏਗਾ। ਸਰਕਾਰ ਪੈਸਾ ਕੁਝ ਲੋਕਾਂ ’ਤੇ ਉਡਾਇਆ ਤਾਂ ਦੇਸ਼ ਕਿਵੇਂ ਚੱਲੇਗਾ?