ਕੇਜਰੀਵਾਲ ਦਾ ਐਲਾਨ- 2022 'ਚ 'ਆਪ' ਪਾਰਟੀ ਲੜੇਗੀ UP ਵਿਧਾਨ ਸਭਾ ਚੋਣਾਂ

Tuesday, Dec 15, 2020 - 02:07 PM (IST)

ਕੇਜਰੀਵਾਲ ਦਾ ਐਲਾਨ- 2022 'ਚ 'ਆਪ' ਪਾਰਟੀ ਲੜੇਗੀ UP ਵਿਧਾਨ ਸਭਾ ਚੋਣਾਂ

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਯਾਨੀ ਕਿ ਅੱਜ ਐਲਾਨ ਕੀਤਾ ਕਿ ਆਮ ਆਦਮੀ ਪਾਰਟੀ (ਆਪ) 2022 'ਚ ਹੋਣ ਵਾਲੀਆਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਲੜੇਗੀ। ਕੇਜਰੀਵਾਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਕਈ ਦਲਾਂ ਦੀ ਸਰਕਾਰ ਆਈ ਅਤੇ ਸਾਰਿਆਂ ਨੇ ਆਪਣਾ ਘਰ ਭਰਨ ਦਾ ਕੰਮ ਕੀਤਾ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਦਾ ਵਿਕਾਸ ਉੱਥੋਂ ਦੀ 'ਗੰਦੀ ਰਾਜਨੀਤੀ' ਅਤੇ 'ਭ੍ਰਿਸ਼ਟ ਨੇਤਾਵਾਂ' ਦੀ ਵਜ੍ਹਾ ਤੋਂ ਰੁੱਕ ਗਿਆ ਹੈ। 

ਇਹ ਵੀ ਪੜ੍ਹੋ: ਖੇਤੀ ਕਾਨੂੰਨਾਂ 'ਤੇ ਘਮਾਸਾਣ ਦਰਮਿਆਨ ਭਲਕੇ ਹੋਵੇਗੀ ਮੋਦੀ ਕੈਬਨਿਟ ਦੀ ਬੈਠਕ

 

ਉਨ੍ਹਾਂ ਨੇ ਸਵਾਲ ਕੀਤਾ ਕਿ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਸਿਹਤ ਅਤੇ ਸਿੱਖਿਆ ਲਈ ਦਿੱਲੀ ਦਾ ਰੁਖ਼ ਕਿਉਂ ਕਰਨਾ ਪੈਂਦਾ ਹੈ?  ਜੇਕਰ ਦਿੱਲੀ ਵਿਚ ਮੁਹੱਲਾ ਕਲੀਨਿਕ, ਮੁਫ਼ਤ ਬਿਜਲੀ, ਮੁਫ਼ਤ ਪਾਣੀ ਮਿਲ ਸਕਦਾ ਹੈ ਤਾਂ ਉੱਤਰ ਪ੍ਰਦੇਸ਼ ਵਿਚ ਇਹ ਸਭ ਕਿਉਂ ਨਹੀਂ ਮਿਲ ਸਕਦਾ। ਆਮ ਆਦਮੀ ਪਾਰਟੀ ਈਮਾਨਦਾਰ ਸੋਚ ਪੈਦਾ ਕਰੇਗੀ ਅਤੇ ਇਹ ਸਾਬਤ ਕਰੇਗੀ ਕਿ ਸ਼ਾਸਨ ਸੀਮਤ ਸਾਧਨਾਂ ਦਾ ਮੁਹਤਾਜ ਨਹੀਂ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ 'ਚ ਉੱਤਰ ਪ੍ਰਦੇਸ਼ ਦੇ ਕਾਫੀ ਲੋਕ ਰਹਿੰਦੇ ਹਨ, ਉਨ੍ਹਾਂ ਨੂੰ ਅਪੀਲ ਹੈ ਕਿ ਯੂ. ਪੀ. 'ਚ ਵੀ ਦਿੱਲੀ ਵਰਗੀਆਂ ਸਹੂਲਤਾਂ ਚਾਹੀਦੀਆਂ ਹਨ ਤਾਂ ਆਮ ਆਦਮੀ ਪਾਰਟੀ ਨੂੰ ਇਕ ਮੌਕਾ ਦੇ ਕੇ ਵੇਖੋ। ਉਨ੍ਹਾਂ ਉਮੀਦ ਜਤਾਈ ਕਿ 2022 'ਚ ਉੱਤਰ ਪ੍ਰਦੇਸ਼ ਦੀ ਜਨਤਾ ਆਮ ਆਦਮੀ ਪਾਰਟੀ ਨਾਲ ਖੜ੍ਹੀ ਹੋਵੇਗੀ।

ਇਹ ਵੀ ਪੜ੍ਹੋ: 'ਕੋਰੋਨਾ' ਦਾ ਕਹਿਰ, ਇਸ ਵਾਰ ਨਹੀਂ ਹੋਵੇਗਾ ਸੰਸਦ ਦਾ 'ਸਰਦ ਰੁੱਤ' ਇਜਲਾਸ

ਕੇਜਰੀਵਾਲ ਨੇ ਅੱਗੇ ਕਿਹਾ ਕਿ ਉੱਤਰ ਪ੍ਰਦੇਸ਼ ਵਿਚ ਸਾਰਿਆਂ ਦੀ ਸਰਕਾਰ ਬਣ ਚੁੱਕੀ ਹੈ। ਅਜਿਹੇ ਵਿਚ ਹੁਣ ਉੱਥੋਂ ਦੇ ਲੋਕ ਆਮ ਆਦਮੀ ਪਾਰਟੀ 'ਤੇ ਭਰੋਸਾ ਜਤਾਉਣਗੇ। ਦੱਸ ਦੇਈਏ ਕਿ ਆਪਣੀ ਬਿਹਤਰ ਸਿੱਖਿਆ, ਸਿਹਤ ਅਤੇ ਮੁਫ਼ਤ ਬਿਜਲੀ-ਪਾਣੀ ਦੇ ਫਾਰਮੂਲੇ ਦੀ ਬਦੌਲਤ 2020 ਦੀਆਂ ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਨੇ 70 'ਚੋਂ 62 ਸੀਟਾਂ ਜਿੱਤ ਕੇ ਤੀਜੀ ਵਾਰ ਸਰਕਾਰ ਬਣਾਉਣ 'ਚ ਸਫ਼ਲਤਾ ਹਾਸਲ ਕੀਤੀ ਸੀ।

ਇਹ ਵੀ ਪੜ੍ਹੋ: ਕਿਸਾਨ ਅੰਦੋਲਨ ਦਾ 20ਵਾਂ ਦਿਨ, ਕਿਸਾਨਾਂ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ 'ਚ ਜੁੱਟੀ ਸਰਕਾਰ

ਨੋਟ: ਕੇਜਰੀਵਾਲ ਦੇ ਯੂ. ਪੀ. ਵਿਧਾਨ ਸਭਾ ਚੋਣਾਂ 2022 ਲੜਨ ਦੇ ਐਲਾਨ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

Tanu

Content Editor

Related News