ਕੀ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ’ਚ ਆਉਣਗੇ?

Thursday, Feb 27, 2025 - 12:15 AM (IST)

ਕੀ ਕੇਜਰੀਵਾਲ ਪੰਜਾਬ ਤੋਂ ਰਾਜ ਸਭਾ ’ਚ ਆਉਣਗੇ?

ਨੈਸ਼ਨਲ ਡੈਸਕ- ਦਿੱਲੀ ’ਚ ਭਾਰੀ ਹਾਰ ਤੋਂ ਬਾਅਦ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਭਾਵੇਂ ਹਿੰਮਤ ਵਿਖਾ ਰਹੇ ਹੋਣ ਤੇ ਹਰ ਤਰ੍ਹਾਂ ਦੇ ਬਿਆਨ ਵੀ ਦੇ ਰਹੇ ਹੋਣ ਪਰ ਆਪਣੇ ਘਰ ਅੰਦਰ ਉਹ ਗੰਭੀਰ ਤੇ ਪੂਰੀ ਤਰ੍ਹਾਂ ਨਿਰਾਸ਼ ਹਨ।

ਉਹ ਆਪਣੇ ਆਪ ਨੂੰ ਇਕ ਚੌਰਾਹੇ ’ਤੇ ਖੜਾ ਮਹਿਸੂਸ ਕਰਦੇ ਹਨ। ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੇ ਸ਼ੀਸ਼ ਮਹਿਲ ਖਾਲੀ ਕਰਨ ਤੋਂ ਬਾਅਦ ਉਹ ਕਿਸੇ ਨਵੇਂ ਸਰਕਾਰੀ ਨਿਵਾਸ ’ਚ ਨਹੀਂ ਗਏ। ਉਨ੍ਹਾਂ ਰਾਜ ਸਭਾ ਦੇ ਆਪਣੇ ਇਕ ਮੈਂਬਰ ਨੂੰ ਫਿਰੋਜ਼ਸ਼ਾਹ ਰੋਡ ਸਥਿਤ ਬੰਗਲਾ ਖਾਲੀ ਕਰਨ ਲਈ ਕਿਹਾ ਹੈ।

ਦੱਸਿਆ ਜਾਂਦਾ ਹੈ ਕਿ ਕੇਜਰੀਵਾਲ ਨੇ ਦਿੱਲੀ ਤੋਂ ਰਾਜ ਸਭਾ ਦੇ ਮੌਜੂਦਾ ਮੈਂਬਰ ਐੱਨ. ਡੀ. ਗੁਪਤਾ ਨਾਲ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਬੰਗਲਾ ਖਾਲੀ ਕਰਨ ਲਈ ਕਿਹਾ ਤਾਂ ਜੋ ਉਹ ਆਪਣੇ ਪਰਿਵਾਰ ਨਾਲ ਉੱਥੇ ਰਹਿ ਸਕਣ। ਸਵਾਤੀ ਮਾਲੀਵਾਲ ਵਰਗਾ ਰਵੱਈਆ ਅਪਣਾਉਣ ਦੀ ਥਾਂ ਗੁਪਤਾ ਨੇ ਅਜਿਹਾ ਕਰਨ ’ਚ ਕੋਈ ਸਮਾਂ ਬਰਬਾਦ ਨਹੀਂ ਕੀਤਾ ਤੇ ਆਪਣੇ ਮਾਲਿਕ ਦਾ ਕਹਿਣਾ ਮੰਨਿਆ।

ਸਵਾਲ ਇਹ ਹੈ ਕਿ ਕੀ ਸੰਸਦ ਮੈਂਬਰਾਂ ਦੇ ਬੰਗਲਿਆਂ ਨਾਲ ਸਬੰਧਤ ਨਿਯਮਾਂ ਅਧੀਨ ਅਜਿਹੀ ‘ਸਬ-ਲੇਟਿੰਗ’ ਭਾਵ ਕਿਰਾਏ ’ਤੇ ਦੇਣ ਦੀ ਇਜਾਜ਼ਤ ਹੈ ਜਾਂ ਨਹੀਂ?

ਹੁਣ ਰਾਜਧਾਨੀ ’ਚ ਅਜਿਹੀਆਂ ਖ਼ਬਰਾਂ ਜ਼ੋਰਾਂ ’ਤੇ ਹਨ ਕਿ ਸੰਜੀਵ ਅਰੋੜਾ ਵੱਲੋਂ ਪੰਜਾਬ ਤੋਂ ਰਾਜ ਸਭਾ ਦੀ ਸੀਟ ਖਾਲੀ ਕਰਨ ਤੋਂ ਬਾਅਦ ਕੇਜਰੀਵਾਲ ਨੂੰ ਪੰਜਾਬ ਤੋਂ ਰਾਜ ਸਭਾ ’ਚ ਲਿਆਂਦਾ ਜਾ ਸਕਦਾ ਹੈ।

ਸੰਜੀਵ ਅਰੋੜਾ ਨੂੰ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ ਤੋਂ ਪਾਰਟੀ ਦਾ ਉਮੀਦਵਾਰ ਬਣਾਇਆ ਗਿਆ ਹੈ ਪਰ ਅਜੇ ਬਹੁਤ ਲੰਬਾ ਸਫ਼ਰ ਤੈਅ ਕਰਨਾ ਬਾਕੀ ਹੈ। ਅਰੋੜਾ ਨੂੰ ਪਹਿਲਾਂ ਉਪ ਚੋਣ ਜਿੱਤਣੀ ਪਵੇਗੀ।

ਇਹ ਅਰੋੜਾ ਤੇ ਉਨ੍ਹਾਂ ਦੇ ਵਿਰੋਧੀਆਂ ਵਿਚਾਲੇ ਮੁਕਾਬਲਾ ਨਹੀਂ ਹੋਵੇਗਾ ਸਗੋਂ ਕੇਜਰੀਵਾਲ ਦੀ ਰਾਜ ਸਭਾ ਲਈ ਸੀਟ ਤੇ ਭਾਜਪਾ-ਕਾਂਗਰਸ-ਅਕਾਲੀ ਗੱਠਜੋੜ ਦੀ ਰਣਨੀਤੀ ਲਈ ਮੁਕਾਬਲਾ ਹੋਵੇਗਾ। ਭਗਵੰਤ ਸਿੰਘ ਮਾਨ ਲਈ ਇਹ ਔਖਾ ਸਮਾਂ ਹੋ ਸਕਦਾ ਹੈ।

ਭਾਵੇਂ ਅਰੋੜਾ ਜਿੱਤ ਜਾਂਦੇ ਹਨ ਤੇ ਰਾਜ ਸਭਾ ਦੀ ਸੀਟ ਖਾਲੀ ਹੋ ਜਾਂਦੀ ਹੈ ਪਰ ਰਾਜ ਸਭਾ ਦੀ ਉਪ ਚੋਣ ਜਲਦੀ ਕਰਵਾਉਣਾ ਸੌਖਾ ਕੰਮ ਨਹੀਂ ਹੈ। ਕਈ ਵਾਰ ਅਜਿਹੇ ਮੌਕੇ ਆਉਂਦੇ ਹਨ ਜਦੋਂ ਚੋਣ ਕਮਿਸ਼ਨ ਨੂੰ ਕਈ ਕਾਰਨਾਂ ਕਰ ਕੇ ਉਪ ਚੋਣਾਂ ਦਾ ਐਲਾਨ ਕਰਨ ’ਚ ਕਈ ਮਹੀਨੇ ਲੱਗ ਜਾਂਦੇ ਹਨ।


author

Rakesh

Content Editor

Related News