'ਆਪ' 'ਚ ਖੁਸ਼ੀ ਦੀ ਲਹਿਰ, ਨਵੀਂ ਦਿੱਲੀ ਸੀਟ 'ਤੇ ਕੇਜਰੀਵਾਲ ਨੇ ਬਣਾਈ ਵੱਡੀ ਲੀਡ

02/11/2020 2:56:10 PM

ਨਵੀਂ ਦਿੱਲੀ— ਨਵੀਂ ਦਿੱਲੀ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਜਿੱਤਣਾ ਤੈਅ ਹੈ। ਦਿੱਲੀ ਦੀ ਜਨਤਾ ਨੇ ਇਕ ਵਾਰ ਫਿਰ 'ਆਪ' ਪਾਰਟੀ 'ਤੇ ਆਪਣਾ ਭਰੋਸਾ ਜਤਾਇਆ ਹੈ। ਕੇਜਰੀਵਾਲ ਵੱਡੀ ਲੀਡ ਨਾਲ ਜਿੱਤ ਵੱਲ ਵਧ ਰਹੇ ਹਨ। ਭਾਜਪਾ ਦੇ ਸੁਨੀਲ ਕੁਮਾਰ ਯਾਦਵ ਤੋਂ ਤਕਰੀਬਨ 14,000 ਵੋਟਾਂ ਨਾਲ ਅੱਗੇ ਚਲ ਰਹੇ ਹਨ। ਕੇਜਰੀਵਾਲ ਦਾ ਮੁੱਖ ਮੁਕਾਬਲਾ ਭਾਜਪਾ ਉਮੀਦਵਾਰ ਸੁਨੀਲ ਕੁਮਾਰ ਯਾਦਵ ਅਤੇ ਕਾਂਗਰਸ ਦੇ ਰੋਮੇਸ਼ ਸੱਭਰਵਾਲ ਨਾਲ ਹੈ।
2015 'ਚ ਦਿੱਲੀ ਵਿਧਾਨ ਸਭਾ ਚੋਣਾਂ 'ਚ ਕੇਜਰੀਵਾਲ ਨੇ ਭਾਜਪਾ ਦੇ ਨੂਪੁਰ ਸ਼ਰਮਾ ਨੂੰ 31,583 ਵੋਟਾਂ ਦੇ ਫਰਕ ਨਾਲ ਮਾਤ ਦਿੱਤੀ ਸੀ। ਸਾਲ 2013 'ਚ ਕੇਜਰੀਵਾਲ ਨੇ 15 ਸਾਲ ਦਿੱਲੀ ਦੀ ਮੁੱਖ ਮੰਤਰੀ ਰਹੀ ਕਾਂਗਰਸ ਦੀ ਮਰਹੂਮ ਨੇਤਾ ਸ਼ੀਲਾ ਦੀਕਸ਼ਤ ਨੂੰ 25,864 ਵੋਟਾਂ ਨਾਲ ਹਰਾਇਆ ਸੀ। 

ਵਿਧਾਨ ਸਭਾ ਦੀਆਂ ਕੁੱਲ 70 ਸੀਟਾਂ 'ਤੇ 'ਆਪ' ਪਾਰਟੀ ਵੱਡੀ ਲੀਡ ਨਾਲ ਅੱਗੇ ਚੱਲ ਰਹੀ ਹੈ, ਜਦਕਿ ਭਾਜਪਾ ਦੂਜੇ ਨੰਬਰ 'ਤੇ ਹੈ। ਇਸ ਵਾਰ ਭਾਜਪਾ 10 ਸੀਟਾਂ ਨਾਲ ਅੱਗੇ ਹੈ, ਜਦਕਿ ਪਿਛਲੀ ਵਾਰ ਉਸ ਨੂੰ 3 ਸੀਟਾਂ ਹੀ ਮਿਲੀਆਂ ਸਨ। ਇੱਥੇ ਦੱਸ ਦੇਈਏ ਕਿ ਚੋਣਾਂ 'ਚ ਮੁੱਖ ਮੁਕਾਬਲਾ 'ਆਪ', ਭਾਜਪਾ ਅਤੇ ਕਾਂਗਰਸ ਵਿਚਾਲੇ ਰਿਹਾ ਪਰ ਵੋਟਾਂ ਦੀ ਗਿਣਤੀ ਦੌਰਾਨ ਕਾਂਗਰਸ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ। ਠੀਕ ਉਸੇ ਤਰ੍ਹਾਂ ਜਿਵੇਂ 2015 ਦੀਆਂ ਵੋਟਾਂ ਦੌਰਾਨ ਹੋਇਆ ਸੀ।


Tanu

Content Editor

Related News