ਕੇਜਰੀਵਾਲ ਦੀ ਦਿੱਲੀ ਵਾਸੀਆਂ ਨੂੰ ਅਪੀਲ- ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕੋ

Sunday, Sep 15, 2019 - 04:53 PM (IST)

ਕੇਜਰੀਵਾਲ ਦੀ ਦਿੱਲੀ ਵਾਸੀਆਂ ਨੂੰ ਅਪੀਲ- ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕੋ

ਨਵੀਂ ਦਿੱਲੀ (ਭਾਸ਼ਾ)— ਦਿੱਲੀ ਸਰਕਾਰ ਦੇ '10 ਹਫਤੇ, 10 ਵਜੇ, 10 ਮਿੰਟ' ਮੁਹਿੰਮ ਨੂੰ ਤੇਜ਼ ਕਰਦੇ ਹੋਏ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਕੈਬਨਿਟ ਸਹਿਯੋਗੀਆਂ ਨੇ ਐਤਵਾਰ ਨੂੰ ਕੁਝ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਨੂੰ ਆਪਣੇ ਆਲੇ-ਦੁਆਲੇ ਮੱਛਰਾਂ ਨੂੰ ਪੈਦਾ ਹੋਣ ਤੋਂ ਰੋਕਣ ਦੀ ਅਪੀਲ ਕੀਤੀ। ਕੇਜਰੀਵਾਲ ਨੇ ਦਾਅਵਾ ਕੀਤਾ ਕਿ ਮੁਹਿੰਮ ਹੁਣ ਤਕ ਸਫਲ ਰਹੀ ਅਤੇ ਡੇਂਗੂ ਦੇ ਮਾਮਲੇ ਘੱਟ ਹੋਏ ਹਨ। 1 ਸਤੰਬਰ ਨੂੰ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਹਰ ਐਤਵਾਰ ਨੂੰ ਸਵੇਰੇ 10 ਵਜੇ 10 ਮਿੰਟ ਆਪਣੇ ਘਰ ਦੇ ਗਮਲਿਆਂ ਅਤੇ ਨਾਲੀਆਂ ਵਿਚ ਠਹਿਰੇ ਹੋਏ ਪਾਣੀ ਨੂੰ ਸਾਫ ਕਰਨ, ਜਿਸ 'ਚ ਮੱਛਰ ਪੈਦਾ ਹੋ ਸਕਦੇ ਹਨ। ਇਹ ਮੁਹਿੰਮ ਮੱਧ ਨਵੰਬਰ ਵਿਚ ਖਤਮ ਹੋਵੇਗੀ। 
ਕੇਜਰੀਵਾਲ ਨੇ ਕਿਹਾ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਇਹ ਮੁਹਿੰਮ ਹੁਣ ਤਕ ਸਫਲ ਰਹੀ ਹੈ ਅਤੇ ਡੇਂਗੂ ਫਿਲਹਾਲ ਕੰਟਰੋਲ ਵਿਚ ਹੈ। ਬੀਤੇ 3-4 ਸਾਲਾਂ ਦੌਰਾਨ ਡੇਂਗੂ ਦੇ ਕਈ ਮਾਮਲੇ ਸਾਹਮਣੇ ਆਏ ਸਨ। ਬੀਮਾਰੀ ਦੇ ਚੱਕਰ ਮੁਤਾਬਕ ਇਸ ਵਾਰ ਡੇਂਗੂ ਦੇ ਵੱਡੇ ਪੈਮਾਨੇ 'ਤੇ ਫੈਲਣ ਦਾ ਖਦਸ਼ਾ ਸੀ ਪਰ ਅੰਕੜੇ ਦੱਸ ਰਹੇ ਹਨ ਕਿ ਡੇਂਗੂ ਦਿੱਲੀ ਵਿਚ ਕਾਫੀ ਘੱਟ ਹੋਇਆ ਹੈ। ਡੇਂਗੂ ਮੱਛਰ ਦਾ ਦਾਇਰਾ 200 ਮੀਟਰ ਹੁੰਦਾ ਹੈ। ਜੇਕਰ ਲੋਕ ਆਪਣੇ ਘਰਾਂ ਵਿਚ ਮੱਛਰ ਪੈਦਾ ਹੋਣ ਤੋਂ ਰੋਕਣ ਅਤੇ ਗੁਆਂਢੀਆਂ ਨੂੰ ਇਸ ਲਈ ਉਤਸ਼ਾਹਿਤ ਕਰਨ ਤਾਂ ਦਿੱਲੀ ਇਸ ਬੀਮਾਰੀ ਤੋਂ ਬਚ ਸਕਦੀ ਹੈ। 


author

Tanu

Content Editor

Related News