ਅਰੁਨੀਸ਼ ਚਾਵਲਾ ਨੂੰ ਕੇਂਦਰੀ ਸੱਭਿਆਚਾਰ ਸਕੱਤਰ ਦਾ ਵਾਧੂ ਚਾਰਜ ਸੌਂਪਿਆ

Saturday, Aug 17, 2024 - 05:07 AM (IST)

ਨਵੀਂ ਦਿੱਲੀ (ਭਾਸ਼ਾ) : ਸੀਨੀਅਰ ਨੌਕਰਸ਼ਾਹ ਅਰੁਨੀਸ਼ ਚਾਵਲਾ ਨੂੰ ਸੱਭਿਆਚਾਰ ਮੰਤਰਾਲੇ ਵਿਚ ਸਕੱਤਰ ਦੇ ਅਹੁਦੇ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਜਾਰੀ ਇਕ ਅਧਿਕਾਰਤ ਆਦੇਸ਼ 'ਚ ਦਿੱਤੀ ਗਈ ਹੈ। ਹੁਕਮਾਂ ਵਿਚ ਕਿਹਾ ਗਿਆ ਹੈ ਕਿ ਚਾਵਲਾ, ਜੋ ਵਰਤਮਾਨ ਵਿਚ ਫਾਰਮਾਸਿਊਟੀਕਲ ਵਿਭਾਗ ਵਿਚ ਸਕੱਤਰ ਵਜੋਂ ਤਾਇਨਾਤ ਹਨ, ਨਿਯਮਿਤ ਨਿਯੁਕਤੀ ਹੋਣ ਜਾਂ ਅਗਲੇ ਹੁਕਮਾਂ ਤੱਕ ਇਸ ਅਹੁਦੇ ’ਤੇ ਕਾਰਜਭਾਰ ਸੰਭਾਲਣਗੇ।

ਇਸ ਤੋਂ ਪਹਿਲਾਂ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਸੀਨੀਅਰ ਅਧਿਕਾਰੀ ਗੋਵਿੰਦ ਮੋਹਨ ਨੂੰ ਬੁੱਧਵਾਰ ਨੂੰ ਅਜੈ ਕੁਮਾਰ ਭੱਲਾ ਦੀ ਥਾਂ 'ਤੇ ਅਗਲਾ ਕੇਂਦਰੀ ਗ੍ਰਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ। ਉਹ ਕੇਂਦਰੀ ਸੱਭਿਆਚਾਰ ਸਕੱਤਰ ਦੇ ਅਹੁਦੇ 'ਤੇ ਤਾਇਨਾਤ ਸਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


 


Sandeep Kumar

Content Editor

Related News