ਪੂਰਾ ਦਿਨ ਪੈਦਲ ਚੱਲ ਕੇ ਇੱਥੇ ਪਹੁੰਚਦੇ ਹਨ ਚੋਣ ਅਧਿਕਾਰੀ, ਵੋਟਰ ਹੈ ਸਿਰਫ ਇੱਕ

Tuesday, Mar 26, 2019 - 03:04 PM (IST)

ਪੂਰਾ ਦਿਨ ਪੈਦਲ ਚੱਲ ਕੇ ਇੱਥੇ ਪਹੁੰਚਦੇ ਹਨ ਚੋਣ ਅਧਿਕਾਰੀ, ਵੋਟਰ ਹੈ ਸਿਰਫ ਇੱਕ

ਐਂਜੋ- ਲੋਕ ਸਭਾ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਚੋਣ ਕਮਿਸ਼ਨ ਵੱਲੋਂ ਨਾ ਪਹੁੰਚਣਯੋਗ ਸਥਾਨਾਂ 'ਤੇ ਵੀ ਵੋਟਿੰਗ ਦੀ ਵਿਵਸਥਾ ਕੀਤੀ ਜਾ ਰਹੀ ਹੈ। ਅਜਿਹੇ ਸਥਾਨਾਂ 'ਤੇ ਪਹੁੰਚਣਾ ਮੁਸ਼ਕਿਲ ਹੈ, ਚਾਹੇ ਉੱਥੇ ਵੋਟਰਾਂ ਦੀ ਗਿਣਤੀ ਬਹੁਤ ਘੱਟ ਹੋਵੇ। ਦਰਅਸਲ ਅਰੁਣਾਚਲ ਪ੍ਰਦੇਸ਼ 'ਚ ਇੱਕ ਅਜਿਹੀ ਸੀਟ ਹੈ, ਜਿੱਥੇ ਇੱਕ ਪੋਲਿੰਗ ਸੈਂਟਰ 'ਤੇ ਸਿਰਫ ਇੱਕ ਵੋਟਰ ਵੋਟ ਪਾਉਂਦਾ ਹੈ ਅਤੇ ਉੱਥੇ ਪਹੁੰਚਣਾ ਕਾਫੀ ਮੁਸ਼ਕਿਲ ਹੈ। ਖਾਸ ਗੱਲ ਇਹ ਹੈ ਕਿ ਇਹ ਇੰਨੇ ਨਾ ਪਹੁੰਚਣਯੋਗ ਸਥਾਨ 'ਤੇ ਪਹੁੰਚਣ ਲਈ ਚੋਣ ਕਮਿਸ਼ਨ ਦੀ ਟੀਮ ਨੂੰ ਲਗਭਗ ਇੱਕ ਦਿਨ ਪੈਦਲ ਚੱਲਣਾ ਪੈਦਾ ਹੈ। ਇੱਥੇ ਵੋਟ ਪਾਉਣ ਵਾਲੇ ਵੋਟਰ ਦੀ ਗਿਣਤੀ ਸਿਰਫ ਇੱਕ ਹੈ। 

ਅਰੁਣਾਚਲ ਪ੍ਰਦੇਸ਼ ਦੇ ਐਂਜੋ ਜ਼ਿਲੇ ਦਾ ਮਾਲੋਗਾਮ ਪਿੰਡ 'ਚ ਪੋਲਿੰਗ ਸਟੇਸ਼ਨ ਬਣਾਇਆ ਜਾਂਦਾ ਹੈ। ਇਹ ਪਿੰਡ ਭਾਰਤ-ਚੀਨ ਬਾਰਡਰ ਦੇ ਨੇੜੇ ਹੈ। ਪਿੰਡ ਦੀ 'ਸੋਕੇਲਾ ਤਾਏਗ' ਨਾਂ ਦੀ ਔਰਤ ਲਈ ਚੋਣ ਕਮਿਸ਼ਨ ਦੀ ਟੀਮ ਇੱਥੇ ਪੂਰਾ ਪੋਲਿੰਗ ਸਟੇਸ਼ਨ ਤਿਆਰ ਕਰਦੇ ਹਨ। ਉਨ੍ਹਾਂ ਦੀ ਵੋਟ ਪਾਉਣ ਲਈ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਇਸ ਉੱਭੜ-ਖਾਬੜ ਰਸਤੇ 'ਤੇ ਪੂਰਾ ਇੱਕ ਦਿਨ ਪੈਦਲ ਚੱਲਣਾ ਪੈਂਦਾ ਹੈ। ਇੱਥੇ ਔਰਤ ਆਪਣੇ ਪਰਿਵਾਰ ਨਾਲ ਰਹਿ ਰਹੀ ਹੈ।

ਇੰਝ ਨਹੀਂ ਕਿਹਾ ਜਾ ਸਕਦਾ ਹੈ ਕਿ ਇਸ ਜਗ੍ਹਾਂ ਇੱਕ ਹੀ ਪਰਿਵਾਰ ਰਹਿੰਦਾ ਹੈ। ਇੱਥੇ ਕਈ ਪਰਿਵਾਰ ਹਨ ਪਰ ਉਨ੍ਹਾਂ ਦਾ ਪੋਲਿੰਗ ਸਟੇਸ਼ਨ ਦੂਜਾ ਹੈ। ਇਸ ਤੋਂ ਪਹਿਲਾਂ ਵੀ ਇਸ ਪੋਲਿੰਗ ਸਟੇਸ਼ਨ 'ਤੇ 2 ਵੋਟਰ ਹੀ ਵੋਟ ਪਾਉਂਦੇ ਸੀ, ਜਿਸ 'ਚ ਇਸ ਔਰਤ ਦੇ ਪਤੀ ਦਾ ਨਾਂ ਵੀ ਸ਼ਾਮਿਲ ਸੀ। ਹੁਣ ਉਸ ਦੇ ਪਤੀ ਜੇਨੇਲਮ ਤਾਏਗ ਦਾ ਨਾਂ ਦੂਜੇ ਪੋਲਿੰਗ ਸਟੇਸ਼ਨ 'ਚ ਆਉਂਦਾ ਹੈ। ਇੱਕ ਵੋਟਰ ਲਈ ਪੂਰਾ ਦਿਨ ਪੋਲਿੰਗ ਸਟੇਸ਼ਨ 'ਤੇ ਲੋਕ ਰਹਿੰਦੇ ਹਨ ਅਤੇ ਵੋਟਰ ਦਾ ਇੰਤਜ਼ਾਰ ਵੀ ਕਰਦੇ ਹਨ। ਇਸ ਵਾਰ ਵੀ ਪਹਿਲੇ ਪੜਾਅ 'ਚ ਅਰੁਣਾਚਲ ਪ੍ਰਦੇਸ਼ 'ਚ ਵੋਟਿੰਗ ਹੋਵੇਗੀ।


author

Iqbalkaur

Content Editor

Related News