ਅਰੁਣਾਚਲ ਪ੍ਰਦੇਸ਼ ’ਚ ਦਰਿਆ ਦਾ ਪਾਣੀ ਅਚਾਨਕ ਹੋਇਆ ਕਾਲਾ, ਹਜ਼ਾਰਾਂ ਮੱਛੀਆਂ ਦੀ ਮੌਤ

Sunday, Oct 31, 2021 - 01:55 PM (IST)

ਅਰੁਣਾਚਲ ਪ੍ਰਦੇਸ਼ ’ਚ ਦਰਿਆ ਦਾ ਪਾਣੀ ਅਚਾਨਕ ਹੋਇਆ ਕਾਲਾ, ਹਜ਼ਾਰਾਂ ਮੱਛੀਆਂ ਦੀ ਮੌਤ

ਈਟਾਨਗਰ— ਅਰੁਣਾਚਲ ਪ੍ਰਦੇਸ਼ ਦੇ ਕਾਮੇਂਗ ਜ਼ਿਲ੍ਹੇ ’ਚ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਵਾਪਰੀ ਹੈ। ਇੱਥੋਂ ਦੇ ਕਾਮੇਂਗ ਦਰਿਆ ਦਾ ਪਾਣੀ ਅਚਾਨਕ ਕਾਲਾ ਨਜ਼ਰ ਆਉਣ ਲੱਗਾ ਅਤੇ ਵੇਖਦੇ ਹੀ ਵੇਖਦੇ ਹਜ਼ਾਰਾਂ ਦੀ ਗਿਣਤੀ ਵਿਚ ਮੱਛੀਆਂ ਦੀ ਮੌਤ ਹੋ ਗਈ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਜ਼ਿਲ੍ਹਾ ਮੱਛੀ ਵਿਕਾਸ ਅਧਿਕਾਰੀ ਹਾਲੀ ਤਾਜੋ ਨੇ ਕਿਹਾ ਕਿ ਜ਼ਿਲ੍ਹਾ ਹੈੱਡਕੁਆਰਟਰ ਸੇਪਾ ਵਿਖੇ ਦਰਿਆ ਵਿਚ ਹਜ਼ਾਰਾਂ ਮੱਛੀਆਂ ਮਿ੍ਰਤਕ ਮਿਲੀਆਂ ਹਨ।

ਇਹ ਵੀ ਪੜ੍ਹੋ : ਲਖਬੀਰ ਕਤਲਕਾਂਡ: ਨਿਹੰਗ ਬਾਬਾ ਅਮਨ ਸਿੰਘ ਨੇ ਕਿਹਾ- ‘ਸਰਕਾਰ ਮੰਗਾਂ ਪੂਰੀਆਂ ਕਰੇ, ਫਿਰ ਦੇਵਾਂਗਾ ਗਿ੍ਰਫ਼ਤਾਰੀ’

ਸ਼ੁਰੂਆਤੀ ਸਿੱਟਿਆਂ ਮੁਤਾਬਕ ਮੱਛੀਆਂ ਦੀ ਮੌਤ ਦਾ ਕਾਰਨ ਕੁੱਲ ਘੁਲਣ ਵਾਲੇ ਪਦਾਰਥਾਂ ( total dissolved substances) (ਟੀ. ਡੀ. ਐੱਸ.) ਦੀ ਉੱਚ ਸਮੱਗਰੀ ਹੈ, ਜਿਸ ਕਾਰਨ ਪਾਣੀ ਕਾਲਾ ਹੋ ਗਿਆ। ਜਿਸ ਦੀ ਵਜ੍ਹਾ ਕਰ ਕੇ ਪਾਣੀ ਵਿਚਲੇ ਜੀਵਾਂ ਲਈ ਵੇਖਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ ਅਤੇ ਉਨ੍ਹਾਂ ਨੂੰ ਸਾਹ ਲੈਣ ’ਚ ਵੀ ਮੁਸ਼ਕਲ ਆਉਂਦੀ ਹੈ। ਦਰਿਆ ਦੇ ਪਾਣੀ ਵਿਚ ਟੀ. ਡੀ. ਐੱਸ. ਜ਼ਿਆਦਾ ਮਾਤਰਾ ਵਿਚ ਵੇਖਣ ਨੂੰ ਮਿਲਿਆ ਹੈ, ਜਿਸ ਕਾਰਨ ਮੱਛੀਆਂ ਨੂੰ ਆਕਸੀਜਨ ਨਹੀਂ ਲੈ ਸਕੀਆਂ। 

ਇਹ ਵੀ ਪੜ੍ਹੋ : ਲਖੀਮਪੁਰ ਹਿੰਸਾ: ਸੰਯੁਕਤ ਕਿਸਾਨ ਮੋਰਚਾ ਨੇ ਬਣਾਈ 7 ਐਡਵੋਕੇਟਾਂ ਦੀ ਕਮੇਟੀ, ਅਦਾਲਤ ’ਚ ਰੱਖੇਗੀ ਕਿਸਾਨਾਂ ਦਾ ਪੱਖ

ਓਧਰ ਜ਼ਿਲ੍ਹਾ ਮੱਛੀ ਵਿਕਾਸ ਅਧਿਕਾਰੀ ਹਾਲੀ ਤਾਜੋ ਨੇ ਲੋਕਾਂ ਨੂੰ ਮੱਛੀਆਂ ਦਾ ਸੇਵਨ ਨਾ ਕਰਨ ਦੀ ਅਪੀਲ ਕੀਤੀ ਹੈ ਕਿਉਂਕਿ ਇਸ ਨਾਲ ਸਿਹਤ ਸਬੰਧੀ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ। ਕਾਮੇਂਗ ਜ਼ਿਲ੍ਹਾ ਪ੍ਰਸ਼ਾਸਨ ਨੇ ਇਕ ਐਡਵਾਇਜ਼ਰੀ ਜਾਰੀ ਕਰ ਕੇ ਲੋਕਾਂ ਨੂੰ ਮੱਛੀ ਫੜਨ ਲਈ ਕਾਮੇਂਗ ਦਰਿਆ ਕੋਲ ਉਦਯੋਗ ਕਰਨ ਤੋਂ ਬਚਣ ਅਤੇ ਅਗਲੇ ਹੁਕਮ ਤੱਕ ਮਰੀਆਂ ਮੱਛੀਆਂ ਨੂੰ ਖਾਣ ਅਤੇ ਵੇਚਣ ਤੋਂ ਬਚਣ ਨੂੰ ਕਿਹਾ ਹੈ। ਇਕ ਰਿਪੋਰਟ ਮੁਤਾਬਕ ਦਰਿਆ ਵਿਚ ਟੀ. ਡੀ.ਐੱਸ. 6800 ਮਿਲੀਗ੍ਰਾਮ ਪ੍ਰਤੀ ਲਿਟਰ ਸੀ, ਜੋ ਆਮ ਨਾਲੋਂ 300 ਤੋਂ 1200 ਮਿਲੀਗ੍ਰਾਮ ਪ੍ਰਤੀ ਲਿਟਰ ਤੋਂ ਕਾਫੀ ਜ਼ਿਆਦਾ ਸੀ।

ਇਹ ਵੀ ਪੜ੍ਹੋ : ਅੱਧਾ ਅਧੂਰਾ ਖੁੱਲ੍ਹਿਆ ਟਿਕਰੀ ਬਾਰਡਰ, ਸਿਰਫ਼ ਮੋਟਰਸਾਈਕਲ ਅਤੇ ਐਂਬੂਲੈਂਸ ਨੂੰ ਦਿੱਤਾ ਜਾਵੇਗਾ ਰਾਹ

ਸੇਪਾ ਦੇ ਵਾਸੀਆਂ ਨੇ ਦਰਿਆ ਵਿਚ  ਟੀ. ਡੀ. ਐੱਸ. ’ਚ ਵਾਧੇ ਲਈ ਚੀਨ ਨੂੰ ਦੋਸ਼ੀ ਠਹਿਰਾਇਆ ਹੈ। ਦੋਸ਼ ਹੈ ਕਿ ਗੁਆਂਢੀ ਦੇਸ਼ ਵਲੋਂ ਨਿਰਮਿਤ ਗਤੀਵਿਧੀਆਂ ਕਾਰਨ ਪਾਣੀ ਦਾ ਰੰਗ ਕਾਲਾ ਹੋ ਗਿਆ ਹੈ। ਵੱਡੀ ਮਾਤਰਾ ਵਿਚ ਮੱਛੀਆਂ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਤੁਰੰਤ ਮਾਹਰਾਂ ਦੀ ਇਕ ਕਮੇਟੀ ਗਠਿਤ ਕਰਨ ਦੀ ਅਪੀਲ ਕੀਤੀ ਗਈ ਹੈ।


author

Tanu

Content Editor

Related News