ਅਰੁਣਾਚਲ ਪ੍ਰਦੇਸ਼ ਦੀ ਸਰਹੱਦ ਤਿੱਬਤ ਨਾਲ ਲੱਗਦੀ ਹੈ, ਚੀਨ ਨਾਲ ਨਹੀਂ : CM ਪੇਮਾ ਖਾਂਡੂ
Wednesday, Jul 09, 2025 - 05:36 PM (IST)

ਨਵੀਂ ਦਿੱਲੀ- ਚੀਨ ਨਾਲ ਸਰਹੱਦੀ ਵਿਵਾਦ ਬਾਰੇ ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਦਾ ਕਹਿਣਾ ਹੈ ਕਿ ਇਹ ਨਾਂ ਬਦਲਣ ਦੀ ਖੇਡ ਹੈ, ਨਹੀਂ ਤਾਂ ਅਸਲੀਅਤ ਇਹ ਹੈ ਕਿ ਸਾਡੇ ਰਾਜ ਦੀ ਸਰਹੱਦ ਚੀਨ ਨਾਲ ਨਹੀਂ ਸਗੋਂ ਤਿੱਬਤ ਨਾਲ ਲੱਗਦੀ ਹੈ। ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਇਕ ਇੰਟਰਵਿਊ 'ਚ ਇਹ ਗੱਲ ਕਹੀ। ਖਾਂਡੂ ਨੇ ਇੰਟਰਵਿਊ 'ਚ ਕਿਹਾ ਕਿ ਜੇਕਰ ਇਹ ਤੱਥਾਂ ਤੋਂ ਅਣਜਾਣ ਜਾਪਦਾ ਹੈ, ਤਾਂ ਮੁੜ ਵਿਚਾਰ ਕਰੇ। ਦਰਅਸਲ, ਅਰੁਣਾਚਲ ਪ੍ਰਦੇਸ਼ 1,200 ਕਿਲੋਮੀਟਰ ਲੰਬੀ ਅੰਤਰਰਾਸ਼ਟਰੀ ਸਰਹੱਦ ਤਿੱਬਤ ਨਾਲ ਲੱਗਦੀ ਹੈ, ਚੀਨ ਨਾਲ ਨਹੀਂ। ਉਨ੍ਹਾਂ ਦਾ ਬਿਆਨ ਖੇਤਰ ਦੀ ਸੰਵੇਦਨਸ਼ੀਲਤਾ ਅਤੇ ਅਰੁਣਾਚਲ ਪ੍ਰਦੇਸ਼ 'ਤੇ ਚੀਨ ਦੇ ਦਾਅਵੇ ਅਤੇ ਰਾਜ 'ਚ ਥਾਵਾਂ ਦੇ ਨਾਂ ਵਾਰ-ਵਾਰ ਬਦਲਣ ਦੇ ਉਸ ਦੇ ਰੁਖ਼ ਦੇ ਵਿਚਕਾਰ ਆਇਆ ਹੈ। ਜਦੋਂ ਖਾਂਡੂ ਨੂੰ ਦੱਸਿਆ ਗਿਆ ਕਿ ਅਰੁਣਾਚਲ ਪ੍ਰਦੇਸ਼ ਦੀ ਚੀਨ ਨਾਲ 1,200 ਕਿਲੋਮੀਟਰ ਲੰਬੀ ਸਰਹੱਦ ਹੈ, ਤਾਂ ਉਨ੍ਹਾਂ ਤੁਰੰਤ ਦਖ਼ਲ ਦਿੰਦੇ ਹੋਏ ਕਿਹਾ,"ਇੱਥੇ ਮੈਂ ਤੁਹਾਡੀ ਗਲਤੀ ਸੁਧਾਰ ਦੇਵਾਂ। ਸਾਡੀ ਸਰਹੱਦ ਤਿੱਬਤ ਨਾਲ ਲੱਗਦੀ ਹੈ, ਚੀਨ ਨਾਲ ਨਹੀਂ।"
ਉਨ੍ਹਾਂ ਕਿਹਾ,''ਅਧਿਕਾਰਤ ਤੌਰ 'ਤੇ ਤਿੱਬਤ ਹੁਣ ਚੀਨ ਦੇ ਅਧੀਨ ਹੈ। ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਪਰ ਮੂਲ ਰੂਪ ਨਾਲ ਅਸੀਂ ਤਿੱਬਤ ਨਾਲ ਸਰਹੱਦ ਸਾਂਝੀ ਕਰਦੇ ਹਾਂ ਅਤੇ ਅਰੁਣਾਚਲ ਪ੍ਰਦੇਸ਼ 'ਚ ਅਸੀਂ ਤਿੰਨ ਅੰਤਰਰਾਸ਼ਟਰੀ ਸਰਹੱਦਾਂ ਨੂੰ ਸਾਂਝਾ ਕਰਦੇ ਹਾਂ- ਭੂਟਾਨ ਨਾਲ ਲਗਭਗ 150 ਕਿਲੋਮੀਟਰ, ਤਿੱਬਤ ਨਾਲ ਲਗਭਗ 1,200 ਕਿਲੋਮੀਟਰ, ਜੋ ਦੇਸ਼ ਦੀ ਸਭ ਤੋਂ ਲੰਬੀਆਂ ਸਰਹੱਦਾਂ 'ਚੋਂ ਇਕ ਹੈ ਅਤੇ ਪੂਰਬੀ ਹਿੱਸੇ 'ਚ ਮਿਆਂਮਾਰ ਨਾਲ ਲਗਭਗ 550 ਕਿਲੋਮੀਟਰ।'' ਮੁੱਖ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਕੋਈ ਵੀ ਰਾਜ ਸਿੱਧੇ ਤੌਰ 'ਤੇ ਚੀਨ ਨਾਲ ਸਰਹੱਦ ਸਾਂਝੀ ਨਹੀਂ ਕਰਨਾ ਸਿਰਫ਼ ਤਿੱਬਤ ਨਾਲ ਕਰਦਾ ਹੈ ਅਤੇ ਉਸ ਖੇਤਰ 'ਤੇ ਚੀਨ ਨੇ 1950 ਦੇ ਦਹਾਕੇ 'ਚ ਜ਼ਬਰਨ ਕਬਜ਼ਾ ਕਰ ਲਿਆ ਸੀ।
ਖਾਂਡੂ ਨੇ ਕਿਹਾ ਕਿ ਇਤਿਹਾਸਕ ਤੱਤ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਭਾਰਤ-ਤਿੱਬਤ ਸਰਹੱਦ ਸੀ ਅਤੇ ਉਨ੍ਹਾਂ ਨੇ 1914 ਦੇ ਸ਼ਿਮਲਾ ਸਮਝੌਤੇ ਦਾ ਹਵਾਲਾ ਦਿੱਤਾ, ਜਿਸ 'ਚ ਬ੍ਰਿਟਿਸ਼ ਭਾਰਤ, ਚੀਨ ਅਤੇ ਤਿੱਬਤ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਸੀ। ਅਰੁਣਾਚਲ ਪ੍ਰਦੇਸ਼ 'ਚ ਸਥਾਨਾਂ ਨੇ ਆਪਣੇ ਹਿਸਾਬ ਨਾਲ ਨਾਂ ਦੇਣ ਦੀ ਚੀਨ ਦੀ ਆਦਤ 'ਤੇ ਉਨ੍ਹਾਂ ਕਿਾ ਕਿ ਗੁਆਂਢੀ ਦੇਸ਼ ਨੇ ਇਕ ਵਾਰ ਨਹੀਂ ਸਗੋਂ 5 ਵਾਰ ਸਥਾਨਾਂ ਦਾ ਨਾਂ ਬਦਲਿਆ ਹੈ। ਖਾਂਡੂ ਨੇ ਕਿਹਾ,''ਮੈਨੂੰ ਲੱਗਦਾ ਹੈ ਕਿ ਪਿਛਲੀ ਵਾਰ ਜਦੋਂ ਉਨ੍ਹਾਂ ਨੇ ਅਰੁਣਾਚਲ ਪ੍ਰਦੇਸ਼ 'ਚ ਕਈ ਥਾਵਾਂ ਦਾ ਨਾਂ ਬਦਲਿਆ ਸੀ... ਜੇਕਰ ਮੈਂ ਗਲਤ ਨਹੀਂ ਹਾਂ ਤਾਂ ਮੈਨੂੰ ਲੱਗਦਾ ਹੈ ਕਿ ਇਹ ਉਨ੍ਹਾਂ ਦੀ 5ਵੀਂ ਕੋਸ਼ਿਸ਼ ਸੀ। ਇਸ ਲਈ ਇਹ ਸਾਡੇ ਲਈ ਹੈਰਾਨੀ ਦੀ ਗੱਲ ਨਹੀਂ ਹੈ। ਅਸੀਂ ਚੀਨ ਦੀ ਆਦਤ ਜਾਣਦੇ ਹਾਂ ਅਤੇ ਮੈਨੂੰ ਲੱਗਦਾ ਹੈ ਕਿ ਅਧਿਕਾਰਤ ਤੌਰ 'ਤੇ ਵਿਦੇਸ਼ ਮੰਤਰਾਲਾ ਇਸ ਨਾਲ ਨਜਿੱਠਦਾ ਹੈ ਅਤੇ ਉਸ (ਚੀਨ) ਨੂੰ ਜਵਾਬ ਦਿੱਤਾ ਹੈ।''
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8