ਇਲਾਜ਼ ਤੋਂ ਬਾਅਦ ਵਾਪਸ ਭਾਰਤ ਪਹੁੰਚੇ ਅਰੁਣ ਜੇਟਲੀ, ਟਵੀਟ ਕਰ ਦਿੱਤੀ ਜਾਣਕਾਰੀ

Saturday, Feb 09, 2019 - 06:00 PM (IST)

ਨਵੀਂ ਦਿੱਲੀ— ਅਮਰੀਕਾ ਤੋਂ ਇਲਾਜ਼ ਕਰਾ ਕੇ ਕੇਂਦਰੀ ਮੰਤਰੀ ਅਰੁਣ ਜੇਟਲੀ ਸ਼ਨੀਵਾਰ ਨੂੰ ਦੇਸ਼ ਵਾਪਸ ਆ ਗਏ ਹਨ। ਜੇਟਲੀ ਨੇ ਖੁਦ ਸੋਸ਼ਲ ਮੀਡੀਆ ਵੈੱਬਸਾਈਠ ਟਵੀਟ ਕਰ ਕੇ ਇਸ ਗੱਲ ਦੀ ਜਾਣਕਾਰੀ ਦਿੱਤੀ।


ਸੋਸ਼ਲ ਮੀਡੀਆ 'ਤੇ ਸੀ ਸਰਗਰਮ 
ਜਨਵਰੀ 'ਚ ਇਲਾਜ਼ ਲਈ ਜੇਟਲੀ ਅਮਰੀਕਾ ਚਲੇ ਗਏ ਸਨ। ਇਸ ਦੌਰਾਨ ਵਿੱਤ ਮੰਤਰਾਲੇ ਦੀ ਜਿੰਮੇਵਾਰੀ ਪੀਯੂਸ਼ ਗੋਇਲ ਨੂੰ ਦੇ ਦਿੱਤੀ ਸੀ। ਗੋਇਲ ਨੇ ਕੇਂਦਰ ਸਰਕਾਰ ਦਾ ਆਖਰੀ ਬਜਟ ਪੇਸ਼ ਕੀਤਾ ਸੀ। ਹਾਲਾਂਕਿ ਸੋਸ਼ਲ ਮੀਡੀਆ ਦੇ ਮੱਧਿਅਮ ਨਾਲ ਜੇਟਲੀ ਸਰਗਰਮ ਬਣੇ ਹੋਏ ਹਨ। ਉਹ ਲਗਾਤਾਰ ਟਵੀਟ ਅਤੇ ਫੇਸਬੁੱਕ ਪੋਸਟ ਲਿਖ ਰਹੇ ਹਨ। ਬਜਟ ਤੋਂ ਬਾਅਦ ਉਨ੍ਹਾਂ ਨੇ ਨਿਊਯਾਰਕ ਤੋਂ ਵੀਡੀਓ ਕਾਨਫਰੰਸ ਦੇ ਰਾਹੀਂ ਪੱਤਰਕਾਰਾਂ ਨਾਲ ਗੱਲਬਾਤ ਵੀ ਕੀਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਬਜਟ 'ਤੇ ਦਸਤਾਖਤ ਵੀ ਦਿੱਤੇ।
ਹੁਣ ਇਹ ਸਪੱਸ਼ਟ ਨਹੀਂ ਹੈ ਕਿ ਦੇਸ਼ ਵਾਪਸੀ 'ਤੇ ਜੇਟਲੀ ਨੂੰ ਫਿਰ ਤੋਂ ਵਿੱਤ ਮੰਤਰਾਲੇ ਦਾ ਇੰਨਚਾਰਜ ਸੌਂਪਿਆ ਜਾਵੇਗਾ ਜਾ ਨਹੀਂ। ਬਜਟ ਪੇਸ਼ ਕਰਨ ਤੋਂ ਬਾਅਦ ਨਿਊਯਾਰਕ ਦੇ ਦਿੱਤੇ ਦਸਤਾਖਤ 'ਚ ਜੇਟਲੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਸਿਹਤ 'ਚ ਸੁਧਰ ਹੋ ਰਿਹਾ ਹੈ। ਠੀਕ ਹੋ ਕੇ ਉਹ ਦੇਸ਼ ਵਾਪਸ ਆਉਣਗੇ ਅਤੇ ਸੰਸਦ 'ਚ ਬਜਚ ਬਹਿਸ 'ਤੇ ਜਵਾਬ ਦੇਣਗੇ। ਪਰ ਇਹ ਉਨ੍ਹਾਂ ਦੇ ਡਾਕਟਰਾਂ ਦੀ ਸਲਾਹ 'ਤੇ ਨਿਰਭਰ ਕਰੇਗਾ।
13 ਫਰਵਰੀ ਨੂੰ ਸਮਾਪਤ ਹੋ ਰਿਹਾ ਹੈ ਬਜਟ ਸੈਸ਼ਨ
ਬਜਟ ਸੈਸ਼ਨ 13 ਫਰਵਰੀ ਨੂੰ ਸਮਾਪਤ ਹੋ ਰਿਹਾ ਹੈ। ਜ਼ਿਕਰਯੋਗ ਹੈ ਕਿ 66 ਸਾਲਾਂ ਜੇਟਲੀ ਦੇ ਸ਼ਰੀਰ 'ਚ ਕੈਂਸਰ ਦੀ ਪਹਿਚਾਣ ਹੋਈ ਸੀ। ਇਸ ਦੇ ਲਈ ਸਰਜਰੀ ਦੀ ਜ਼ਰੂਰਤ ਸੀ ਜਿਸ ਦੇ ਚੱਲਦੇ ਉਹ ਪਿਛਲੇ ਮਹੀਨੇ ਨਿਊਯਾਰਕ ਰਵਾਨਾ ਹੋਏ ਸਨ। ਉਸ ਤੋਂ ਪਹਿਲਾਂ 14 ਮਈ 2018 ਜੇਟਲੀ ਦਾ ਦਿੱਲੀ ਦੇ ਐਮਸ 'ਚ ਗੁਰਦਾ ਪ੍ਰਤੀਰੋਪਣ ਵੀ ਕੀਤਾ ਗਿਆ ਸੀ।


Related News