ਅਰੁਣ ਜੇਤਲੀ ਦੇ ਵਕੀਲ ਤੋਂ ਲੈ ਕੇ ਰਾਜਨੇਤਾ ਬਣਨ ਤਕ ਦਾ ਸਫਰ

08/24/2019 2:21:05 PM

ਨਵੀਂ ਦਿੱਲੀ— ਦੇਸ਼ ਦੇ ਸਾਬਕਾ ਵਿੱਤ ਮੰਤਰੀ ਅਤੇ ਭਾਰਤੀ ਪਾਰਟੀ ਦੇ ਦਿੱਗਜ ਨੇਤਾ ਅਰੁਣ ਜੇਤਲੀ ਸਾਡੇ ਦਰਮਿਆਨ ਨਹੀਂ ਰਹੇ। ਉਨ੍ਹਾਂ ਨੇ ਸ਼ਨੀਵਾਰ ਯਾਨੀ ਕਿ ਅੱਜ ਏਮਜ਼ 'ਚ 12:07 'ਤੇ ਆਖਰੀ ਸਾਹ ਲਿਆ। ਸਾਹ ਲੈਣ 'ਚ ਦਿੱਕਤ ਆਉਣ ਕਾਰਨ ਉਨ੍ਹਾਂ ਨੂੰ ਬੀਤੀ 9 ਅਗਸਤ ਨੂੰ ਏਮਜ਼ ਵਿਚ ਦਾਖਲ ਕਰਵਾਇਆ ਗਿਆ ਸੀ। ਭਾਵੇਂ ਹੀ ਜੇਤਲੀ ਅੱਜ ਸਾਡੇ ਦਰਮਿਆਨ ਨਹੀਂ ਰਹੇ ਪਰ ਉਹ ਹਮੇਸ਼ਾ ਆਪਣੇ ਬਿਹਤਰੀਨ ਕੰਮਾਂ ਲਈ ਯਾਦ ਕੀਤੇ ਜਾਣਗੇ। ਜੇਤਲੀ ਹਮੇਸ਼ਾ ਨੋਟਬੰਦੀ ਅਤੇ ਜੀ. ਐੱਸ. ਟੀ. ਵਰਗੇ ਫੈਸਲਿਆਂ ਲਏ ਸਨ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਵਿਚ ਜੇਤਲੀ ਦੀ ਵੱਡੀ ਭੂਮਿਕਾ ਸੀ। ਆਪਣੀ ਤਮਾਮ ਤਰ੍ਹਾਂ ਦੀ ਕਾਬਲੀਅਤ ਦੇ ਚੱਲਦੇ ਜੇਤਲੀ ਹਮੇਸ਼ਾ ਸੱਤਾ ਤੰਤਰ ਦੇ ਪਸੰਦੀਦਾ ਲੋਕਾਂ ਵਿਚ ਰਹੇ, ਸਰਕਾਰ ਚਾਹੇ ਕਿਸੇ ਵੀ ਰਹੀ ਹੋਵੇ। ਰਾਜਨੀਤਕ ਤੌਰ 'ਤੇ ਰਣਨੀਤੀਕਾਰ ਰਹੇ ਜੇਤਲੀ ਭਾਜਪਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਮੁੱਖ ਸੰਕਟਮੋਚਨ ਸਨ, ਜਿਨ੍ਹਾਂ ਦਾ 4 ਦਹਾਕਿਆਂ ਦੀ ਸ਼ਾਨਦਾਰ ਸਿਆਸੀ ਸਫਰ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਸਮੇਂ ਤੋਂ ਪਹਿਲਾਂ ਖਤਮ ਹੋ ਗਿਆ। ਅਰੁਣ ਜੇਤਲੀ ਦੀ ਜ਼ਿੰਦਗੀ 'ਤੇ ਇਕ ਝਾਤ—
 

ਅਰੁਣ ਜੇਤਲੀ ਦਾ ਜਨਮ ਅਤੇ ਪਰਿਵਾਰ—
ਉਨ੍ਹਾਂ ਦਾ ਜਨਮ 28 ਦਸੰਬਰ 1952 ਨੂੰ ਦਿੱਲੀ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਮਹਾਰਾਜ ਕਿਸ਼ਨ ਜੇਤਲੀ ਅਤੇ ਮਾਤਾ ਰਤਨ ਪ੍ਰਭਾ ਜੇਤਲੀ ਹਨ। ਉਨ੍ਹਾਂ ਦਾ ਵਿਆਹ 24 ਮਈ 1982 ਨੂੰ ਸੰਗੀਤਾ ਜੇਤਲੀ ਨਾਲ ਹੋਇਆ ਅਤੇ ਉਨ੍ਹਾਂ ਦੇ 2 ਬੱਚੇ ਬੇਟਾ ਰੋਹਨ ਜੇਤਲੀ ਅਤੇ ਬੇਟੀ ਸੋਨਾਲੀ ਜੇਤਲੀ ਹਨ।
 

ਸਿੱਖਿਆ—
ਅਰੁਣ ਜੇਤਲੀ ਨੇ ਨਵੀਂ ਦਿੱਲੀ ਸੈਂਟ ਜੇਵੀਅਰਸ ਸਕੂਲ ਤੋਂ 1957-69 ਤੱਕ ਪੜ੍ਹਾਈ ਕੀਤੀ। ਉਨ੍ਹਾਂ ਨੇ ਦਿੱਲੀ ਦੇ ਸ਼੍ਰੀਰਾਮ ਕਾਲਜ ਆਫ ਕਾਮਰਸ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਦਿੱਲੀ ਯੂਨੀਵਰਸਿਟੀ ਤੋਂ ਐੱਲ. ਐੱਲ. ਬੀ ਦੀ ਡਿਗਰੀ ਹਾਸਲ ਕੀਤੀ ਸੀ।

ਵਕੀਲ ਤੋਂ ਲੈ ਕੇ ਰਾਜਨੇਤਾ ਬਣਨ ਤਕ ਦਾ ਸਫਰ—
-ਜੇਤਲੀ 70 ਦੇ ਦਹਾਕੇ ਦੀ ਸ਼ੁਰੂਆਤ 'ਚ ਆਲ ਇੰਡੀਆ ਭਾਰਤੀ ਵਿਦਿਆਰਥੀ ਪਰੀਸ਼ਦ (ਏ. ਬੀ. ਵੀ. ਪੀ.) 'ਚ ਸ਼ਾਮਲ ਹੋਏ ਸਨ। ਸਾਲ 1974 'ਚ ਦਿੱਲੀ ਯੂਨੀਵਰਸਿਟੀ ਦੇ ਪ੍ਰਧਾਨ ਚੁਣੇ ਗਏ। ਐਮਰਜੈਂਸੀ (1975-77) ਦੌਰਾਨ ਅਰੁਣ ਜੇਤਲੀ ਨੂੰ ਹਿਰਾਸਤ 'ਚ ਲਿਆ ਗਿਆ ਸੀ। ਇਸ ਦੌਰਾਨ 19 ਮਹੀਨਿਆਂ ਤਕ ਉਨ੍ਹਾਂ ਨੂੰ ਅੰਬਾਲਾ ਅਤੇ ਫਿਰ ਤਿਹਾੜ ਜੇਲ 'ਚ ਰੱਖਿਆ ਗਿਆ। 
-1977 'ਚ ਜੇਤਲੀ ਲੋਕਤੰਤਰੀ ਯੁਵਾ ਮੋਰਚੇ ਦੇ ਕਨਵੀਨਰ ਬਣਾਏ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਦਿੱਲੀ ਏ. ਬੀ. ਵੀ. ਪੀ. ਦੇ ਪ੍ਰਧਾਨ ਬਣਾਇਆ ਗਿਆ। ਇਸ ਦੌਰਾਨ ਉਹ ਏ. ਬੀ. ਵੀ. ਪੀ. ਦੀ ਭਾਰਤ ਯੂਨਿਟ 'ਚ ਸਕੱਤਰ ਦੇ ਅਹੁਦੇ 'ਤੇ ਰਹੇ। 
-ਜੇਤਲੀ ਦੀ ਰਾਜਨੀਤੀ 'ਚ ਸਰਗਰਮੀ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਭਾਜਪਾ ਦੀ ਯੁਵਾ ਇਕਾਈ ਦਾ ਪ੍ਰਧਾਨ ਬਣਾਇਆ ਗਿਆ। ਵਕਾਲਤ ਪੂਰੀ ਕਰਨ ਤੋਂ ਬਾਅਦ ਅਰੁਣ ਜੇਤਲੀ ਨੇ ਸੁਪਰੀਮ ਕੋਰਟ ਅਤੇ ਦੇਸ਼ ਦੀਆਂ ਕਈ ਹਾਈ ਕੋਰਟ 'ਚ ਅਭਿਆਸ ਵੀ ਕੀਤੀ ਸੀ। 1989 'ਚ ਉਨ੍ਹਾਂ ਨੂੰ ਐਡੀਸ਼ਨਲ ਸਾਲਿਸਿਟਰ ਜਨਰਲ ਨਿਯੁਕਤ ਕੀਤਾ ਗਿਆ ਸੀ।
-ਅਰੁਣ ਜੇਤਲ 1990 'ਚ ਦਿੱਲੀ ਹਾਈ ਕੋਰਟ ਦੇ ਸੀਨੀਅਰ ਵਕੀਲ ਬਣੇ। 1998 'ਚ ਉਹ ਯੂ. ਐੱਨ. ਜਨਰਲ ਅਸੈਂਬਲੀ ਭੇਜੇ ਗਏ।
-13 ਅਕਤੂਬਰ 1999 ਨੂੰ ਅਟਲ ਬਿਹਾਰੀ ਵਾਜਪਾਈ ਦੀ ਸਰਕਾਰ 'ਚ ਉਨ੍ਹਾਂ ਨੂੰ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ 'ਚ ਰਾਜ ਮੰਤਰੀ ਬਣਾਇਆ ਗਿਆ। ਇਸ ਤੋਂ ਬਾਅਦ ਜੇਤਲੀ ਵਿਨਿਵੇਸ਼ ਨੀਤੀ ਦੇ ਲਈ ਬਣਾਏ ਗਏ ਨਵੇਂ ਮੰਤਰਾਲਿਆਂ ਦੇ ਰਾਜ ਮੰਤਰੀ (ਸੁਤੰਤਰ ਮੁਖੀ) ਬਣਾਏ ਗਏ।
-1991 ਤੋਂ ਹੀ ਅਰੁਣ ਜੇਤਲੀ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਦੇ ਮੈਂਬਰ ਰਹੇ ਅਤੇ 1999 ਲੋਕ ਸਭਾ ਚੋਣਾਂ ਤੋਂ ਪਹਿਲਾਂ ਉਨ੍ਹਾਂ ਨੂੰ ਭਾਜਪਾ ਦਾ ਬੁਲਾਰਾ ਬਣਾ ਦਿੱਤਾ ਗਿਆ। 
-29 ਜਨਵਰੀ 2003 ਨੂੰ ਵਾਜਪਾਈ ਸਰਕਾਰ ਨਾਲ ਜੁੜ ਗਏ ਅਤੇ ਕੇਂਦਰੀ ਨਿਆਂ ਅਤੇ ਕਾਨੂੰਨ ਅਤੇ ਉਦਯੋਗ ਅਤੇ ਵਣਜ ਮੰਤਰੀ ਬਣੇ। 
-ਮਈ 2004 'ਚ ਐੱਨ. ਡੀ. ਏ. ਸਰਕਾਰ ਦੀਆਂ ਚੋਣਾਂ ਹਾਰਨ ਤੋਂ ਬਾਅਦ ਜੇਤਲੀ ਵਾਪਸ ਭਾਜਪਾ ਦੇ ਜਨਰਲ ਸਕੱਤਰ ਬਣੇ ਅਤੇ ਇਸ ਦੇ ਨਾਲ ਹੀ ਉਹ ਵਾਪਸ ਵਕਾਲਤ ਦੀ ਪ੍ਰੈਕਟਿਸ ਕਰਨ ਲੱਗੇ।
-3 ਜੂਨ 2009 ਨੂੰ ਰਾਜ ਸਭਾ 'ਚ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਨੇਤਾ ਚੁਣੇ ਗਏ। ਅਰੁਣ ਜੇਤਲੀ ਉਤਰ ਪ੍ਰਦੇਸ਼ ਤੋਂ ਰਾਜ ਸਭਾ ਮੈਂਬਰ ਸੀ।

ਅੱਜ ਤਕ ਲੋਕ ਸਭਾ ਚੋਣ ਨਹੀਂ ਜਿੱਤੇ—
ਜੇਤਲੀ 2014 'ਚ ਅਮ੍ਰਿਤਸਰ ਤੋਂ ਲੋਕ ਸਭਾ ਚੋਣਾਂ ਹਾਰ ਗਏ ਸਨ। ਅਰੁਣ ਜੇਤਲੀ ਅੱਜ ਤੱਕ ਲੋਕ ਸਭਾ ਚੋਣਾਂ ਨਹੀਂ ਜਿੱਤ ਸਕੇ। ਸਾਲ 2014 ਦੀਆਂ ਚੋਣਾਂ 'ਚ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ ਥਾਂ 'ਤੇ ਅੰਮ੍ਰਿਤਸਰ 'ਚ ਉਤਾਰਿਆ ਸੀ ਪਰ ਕਾਂਗਰਸ ਉਮੀਦਵਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਚੋਣ ਹਾਰ ਗਏ ਸਨ।

ਕ੍ਰਿਕਟ ਪਸੰਦ ਅਤੇ ਬੀ. ਸੀ. ਸੀ. ਆਈ. ਦੇ ਪ੍ਰਧਾਨ—
ਅਰੁਣ ਜੇਤਲੀ ਨੂੰ ਕ੍ਰਿਕੇਟ ਬਹੁਤ ਪਸੰਦ ਸੀ। ਉਹ ਬੀ. ਸੀ. ਸੀ. ਆਈ. ਦੇ ਉਪ ਪ੍ਰਧਾਨ ਵੀ ਰਹਿ ਚੁੱਕੇ ਸਨ। ਜੇਤਲੀ ਨੂੰ ਰਾਜਨੀਤੀ ਦੇ ਨਾਲ-ਨਾਲ ਲਿਖਣਾ ਵੀ ਬਹੁਤ ਪਸੰਦ ਸੀ। ਉਨ੍ਹਾਂ ਨੇ ਵਕਾਲਤ ਸੰਬੰਧੀ ਕਈ ਕਿਤਾਬਾਂ ਵੀ ਲਿਖੀਆਂ।

2014 'ਚ ਮੋਦੀ ਕੈਬਨਿਟ ਵਿਚ ਮੰਤਰੀ ਬਣੇ—
26 ਮਈ 2014 ਨੂੰ ਨਰਿੰਦਰ ਮੋਦੀ ਸਰਕਾਰ 'ਚ ਉਨ੍ਹਾਂ ਨੇ ਬਤੌਰ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਸੀ। ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਉਹ ਦੇਸ਼ ਦੇ ਵਿੱਤ ਮੰਤਰੀ ਰਹੇ। ਕੁਝ ਸਮੇਂ ਲਈ ਉਨ੍ਹਾਂ ਨੂੰ ਰੱਖਿਆ ਮੰਤਰਾਲਾ ਅਤੇ ਸੂਚਨਾ-ਪ੍ਰਸਾਰਣ ਮੰਤਰਾਲੇ ਦਾ ਵਾਧੂ ਕਾਰਜਭਾਰ ਵੀ ਸੌਂਪਿਆ ਗਿਆ ਸੀ। ਅਰੁਣ ਜੇਤਲੀ ਦੇ ਵਿੱਤ ਮੰਤਰੀ ਰਹਿੰਦੇ ਹੋਏ ਮੋਦੀ ਸਰਕਾਰ ਨੇ ਨੋਟਬੰਦੀ  ਦਾ ਇਤਿਹਾਸਿਕ ਫੈਸਲਾ ਲਿਆ ਸੀ। ਇੰਨਾ ਹੀ ਨਹੀਂ ਕੇਂਦਰ ਸਰਕਾਰ ਨੇ ਦੇਸ਼ 'ਚ ਜੀ. ਐੱਸ. ਟੀ. ਲਾਗੂ ਕੀਤਾ। 2019 'ਚ ਆਮ ਚੋਣਾਂ 'ਚ ਸਿਹਤ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ ਸੀ।


Tanu

Content Editor

Related News