CBI ਦੇ ਦਫਤਰ ''ਚ ''ਆਰਟ ਆਫ ਲਿਵਿੰਗ'' ਦਾ ਆਯੋਜਨ ਅੱਜ (ਜਾਣੋ 10 ਨਵੰਬਰ ਦੀਆਂ ਵੱਡੀਆਂ ਖਬਰਾਂ)
Saturday, Nov 10, 2018 - 03:27 AM (IST)

- ਨੈਸ਼ਨਲ ਡੈੱਸਕ - ਸੀ. ਬੀ. ਆਈ. ਦੇ ਮੁੱਖ ਦਫਤਰ 'ਚ ਹੋਵੇਗਾ ਆਰਟ ਆਫ ਲਿਵਿੰਗ ਦਾ ਆਯੋਜਨ
ਸ਼੍ਰੀ ਸ਼੍ਰੀ ਰਵੀਸ਼ੰਕਰ ਦੀ ਸੰਸਥਾ ਆਰਟ ਆਫ ਲਿਵਿੰਗ ਅੱਜ ਤੋਂ ਸੀ. ਬੀ. ਆਈ. ਦੇ ਮੁੱਖ ਦਫਤਰ 'ਚ 3 ਦਿਨਾਂ ਵਰਕਸ਼ਾਪ ਦਾ ਆਯੋਜਨ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਇਸ ਦੌਰਾਨ ਆਰਟ ਆਫ ਲਿਵਿੰਗ' ਸੀ. ਬੀ. ਆਈ. ਦੀ ਨਕਾਰਾਤਮਕਤਾ ਨੂੰ ਦੂਰ ਕਰਨ ਦਾ ਯਤਨ ਕਰੇਗੀ।
- ਭਾਜਪਾ ਅੱਜ ਜਾਰੀ ਕਰ ਸਕਦੀ ਹੈ ਮੈਨੀਫੈਸਟੋ
ਛੱਤੀਸਗੜ 'ਚ ਸ਼ੁੱਕਰਵਾਰ ਨੂੰ ਭਾਜਪਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੋਣਾਂ ਲਈ ਬਿਗਲ ਵਜਾਇਆ ਤਾਂ ਉਥੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਭਾਰਤ ਰਤਨ ਬਿਹਾਰੀ ਵਾਜਪੇਈ ਦੀ ਭਤੀਜੀ ਲਈ ਰੋਡ ਸ਼ੋਅ ਕੀਤਾ। ਇਸ ਦੌਰਾਨ ਰਾਹੁਲ ਗਾਂਧੀ ਦੀ ਮੌਜੂਦਗੀ 'ਚ ਪ੍ਰਦੇਸ਼ ਕਾਂਗਰਸ ਇਕਾਈ ਨੇ ਆਪਣਾ ਘੋਸ਼ਣਾ ਪੱਤਰ ਜਾਰੀ ਕੀਤਾ। ਭਾਜਪਾ ਆਪਣਾ ਮੈਨੀਫੈਸਟੋ ਅੱਜ ਜਾਰੀ ਕਰ ਸਕਦੀ ਹੈ।
- ਰਾਹੁਲ ਗਾਂਧੀ ਦਾ ਛੱਤੀਸਗੜ੍ਹ 'ਚ ਦੂਜਾ ਦਿਨ ਅੱਜ
ਰਾਹੁਲ ਗਾਂਧੀ 2 ਦਿਨਾਂ ਛੱਤੀਸਗੜ੍ਹ ਦੇ ਚੁਣਾਵੀ ਦੌਰੇ 'ਤੇ ਹਨ। ਪਹਿਲੇ ਦਿਨ ਰਾਹੁਲ ਗਾਂਧੀ ਨੇ ਕਾਂਕੇਰ, ਪੰਖਾਜੂਰ, ਰਾਜਨਾਂਗਾਂਵ ਸਮੇਤ ਕਈ ਖੇਤਰਾਂ 'ਚ ਜਨਸਭਾ ਨੂੰ ਸੰਬੋਧਿਤ ਕੀਤਾ। ਦੂਜੇ ਦਿਨ ਰਾਹੁਲ ਗਾਂਧੀ ਆਪਣੇ ਉਮੀਦਵਾਰਾਂ ਲਈ ਜਨਤਾ ਵਿਚਾਲੇ ਵੋਟ ਦੇਣ ਦੀ ਅਪੀਲ ਕਰਨਗੇ।
- ਯੋਗੀ ਦਾ ਛੱਤੀਸਗੜ੍ਹ ਚੁਣਾਵੀ ਦੌਰਾ ਅੱਜ
ਭਾਜਪਾ ਦੇ ਸਟਾਰ ਪ੍ਰਚਾਰਕ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਅੱਜ ਛੱਤੀਸਗੜ੍ਹ 'ਚ ਚੁਣਾਵੀ ਜਨ ਸਭਾਵਾਂ ਨੂੰ ਸੰਬੋਧਿਤ ਕਰਨਗੇ। ਉਹ ਰਾਜ 'ਚ ਰਮਨ ਸਿੰਘ ਅਤੇ ਭਾਜਪਾ ਦੇ ਉਮੀਦਵਾਰਾਂ ਲਈ ਲੋਕਾਂ ਤੋਂ ਵੋਟ ਮੰਗ ਕਰਨਗੇ।
- ਕਰਨਾਟਕ 'ਚ ਅੱਜ ਮਨਾਈ ਜਾਵੇਗੀ ਟੀਪੂ ਸੁਲਤਾਨ ਦੀ ਜੈਯੰਤੀ
ਕਰਨਾਟਕ 'ਚ ਅੱਜ ਟੀਪੂ ਸੁਲਤਾਨ ਦੀ ਜੈਯੰਤੀ ਮਨਾਈ ਜਾਵੇਗੀ। ਇਸ ਦੇ ਲਈ ਗਠਜੋੜ (ਜੇ. ਡੀ. ਐਸ. + ਕਾਂਗਰਸ) ਨੇ ਤਿਆਰੀ ਕਰ ਲਈ ਹੈ, ਉਥੇ ਵਿਰੋਧੀ ਪਾਰਟੀ ਭਾਜਪਾ ਇਸ ਦਾ ਜਮ ਕੇ ਵਿਰੋਧ ਕਰ ਰਹੀ ਹੈ। ਭਾਜਪਾ ਦੇ ਵਿਰੋਧ ਪ੍ਰਦਰਸ਼ਨ ਨੂੰ ਦੇਖਦੇ ਹੋਏ ਰਾਜ ਦੇ ਕਈ ਜ਼ਿਲਿਆਂ 'ਚ ਧਾਰਾ 144 ਲਾ ਦਿੱਤੀ ਗਈ ਹੈ।
- ਦਿੱਲੀ 'ਚ ਅੱਜ ਵੀ ਜਾਰੀ ਰਹੇਗੀ ਭਾਰੀ ਵਾਹਨਾਂ ਦੀ ਨੌ-ਐਂਟਰੀ
ਰਾਜਧਾਨੀ ਦਿੱਲੀ 'ਚ ਵਧਦੇ ਪ੍ਰਦੂਸ਼ਣ ਨੂੰ ਦੇਖਦੇ ਹੋਏ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਭਾਰੀ ਵਾਹਨਾਂ ਦੀ ਐਂਟਰੀ 'ਤੇ ਰੋਕ ਲਾ ਦਿੱਤੀ ਹੈ। ਸੀ. ਬੀ. ਡੀ. ਟੀ. ਵੱਲੋਂ ਜਾਰੀ ਨਿਰਦੇਸ਼ ਮੁਤਾਬਕ, ਦਿੱਲੀ 'ਚ 11 ਨਵੰਬਰ ਤੱਕ ਭਾਰੀ ਵਾਹਨਾਂ ਦੀ ਨੌ-ਐਂਟਰੀ ਹੈ।
- ਖੇਡ : ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਵੈਸਟਇੰਡੀਜ਼ ਬਨਾਮ ਬੰਗਲਾਦੇਸ਼ (ਮਹਿਲਾ ਵਿਸ਼ਵ ਕੱਪ ਟੀ-20 ਟੂਰਨਾਮੈਂਟ)
ਬੈਡਮਿੰਟਨ : ਚਾਈਨਾ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ
ਫੁੱਟਬਾਲ : ਕੋਲਕਾਤਾ ਬਨਾਮ ਪੁਣੇ (ਆਈ. ਐੱਸ. ਐੱਲ.-2018)
Related News
''ਆਪ'' ਵੱਲੋਂ ਪੰਜਾਬ ''ਚ ਅਹੁਦੇਦਾਰਾਂ ਦਾ ਐਲਾਨ ਤੇ ਰਾਧਾ ਸੁਆਮੀ ਡੇਰਾ ਬਿਆਸ ਤੋਂ ਵੱਡੀ ਖ਼ਬਰ, ਪੜ੍ਹੋ top-10 ਖ਼ਬਰਾਂ
