CM ਨਿਤੀਸ਼ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫ਼ਤਾਰ
Tuesday, Aug 06, 2024 - 12:23 AM (IST)
ਨੈਸ਼ਨਲ ਡੈਸਕ : ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਦੋਸ਼ੀ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਮੁਲਜ਼ਮ ਨੂੰ ਕੋਲਕਾਤਾ, ਪੱਛਮੀ ਬੰਗਾਲ ਤੋਂ ਗ੍ਰਿਫ਼ਤਾਰ ਕੀਤਾ ਹੈ। ਉਸ ਨੇ ਮੁੱਖ ਮੰਤਰੀ ਨਿਤੀਸ਼ ਦੇ ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ। ਹੁਣ ਪੁਲਸ ਨੇ ਇਹ ਧਮਕੀ ਦੇਣ ਵਾਲੇ ਦੋਸ਼ੀ ਨੂੰ ਕੋਲਕਾਤਾ ਤੋਂ ਗ੍ਰਿਫਤਾਰ ਕਰ ਲਿਆ ਹੈ।
ਪਾਨ ਦੀ ਦੁਕਾਨ ਚਲਾਉਂਦਾ ਹੈ ਦੋਸ਼ੀ
ਮੁੱਖ ਮੰਤਰੀ ਦਫਤਰ ਨੂੰ ਧਮਕੀ ਭਰੀ ਮੇਲ ਭੇਜਣ ਵਾਲੇ ਦੋਸ਼ੀ ਦਾ ਨਾਂ ਮੁਹੰਮਦ ਜ਼ਾਹਿਦ ਹੈ ਅਤੇ ਉਸ ਦੀ ਉਮਰ 51 ਸਾਲ ਦੱਸੀ ਗਈ ਹੈ। ਜਾਣਕਾਰੀ ਮੁਤਾਬਕ ਮੁਲਜ਼ਮ ਮੂਲ ਰੂਪ ਤੋਂ ਬਿਹਾਰ ਦੇ ਬੇਗੂਸਰਾਏ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਮੁਲਜ਼ਮ ਫਿਲਹਾਲ ਕੋਲਕਾਤਾ, ਪੱਛਮੀ ਬੰਗਾਲ ਵਿਚ ਰਹਿੰਦਾ ਹੈ ਅਤੇ ਉੱਥੇ ਪਾਨ ਦੀ ਦੁਕਾਨ ਚਲਾਉਂਦਾ ਹੈ।
ਇਹ ਵੀ ਪੜ੍ਹੋ : ਲਾਪ੍ਰਵਾਹੀ ਦੀ ਹੱਦ! ਪ੍ਰਾਈਵੇਟ ਹਸਪਤਾਲ ਦੇ ਡਾਕਟਰ ਨੇ ਸੱਜੇ ਗੁਰਦੇ ਦੀ ਥਾਂ ਖੱਬੇ ਗੁਰਦੇ ਦਾ ਕਰ'ਤਾ ਆਪ੍ਰੇਸ਼ਨ
ਅਲਕਾਇਦਾ ਦੇ ਨਾਂ ਤੋਂ ਆਈ ਸੀ ਧਮਕੀ
ਪਟਨਾ ਦੇ ਸੀਐੱਮ ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਅੱਤਵਾਦੀ ਸੰਗਠਨ ਅਲਕਾਇਦਾ ਦੇ ਨਾਂ 'ਤੇ ਆਈ ਸੀ। ਅਲਕਾਇਦਾ ਦੇ ਨਾਂ 'ਤੇ ਸੀਐੱਮਓ ਦਫ਼ਤਰ ਨੂੰ ਇਕ ਮੇਲ ਆਈ ਸੀ। ਇਸ ਤੋਂ ਬਾਅਦ ਏਟੀਐੱਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪਟਨਾ ਦੇ ਸਕੱਤਰੇਤ ਥਾਣੇ ਵਿਚ ਐੱਫਆਈਆਰ ਦਰਜ ਕੀਤੀ। ਮਾਮਲੇ ਦੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਸੁਰੱਖਿਆ ਵਿਵਸਥਾ ਚੌਕਸ ਹੋ ਗਈ ਸੀ ਅਤੇ ਉੱਚ ਅਧਿਕਾਰੀ ਇਸ 'ਤੇ ਨਜ਼ਰ ਰੱਖ ਰਹੇ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8