ਕੋਰੋਨਾ ਦੀ ਜਾਣਕਾਰੀ ਦੇਣ ਵਾਲੇ ਆਰੋਗਿਆ ਸੇਤੂ ਐਪ 'ਚ ਆਈ ਗੜਬੜੀ
Tuesday, Jun 30, 2020 - 11:52 PM (IST)
ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਮਾਰੀ ਦੀ ਜਾਂਚ ਲਈ ਭਾਰਤ ਸਰਕਾਰ ਵੱਲੋਂ ਲਾਂਚ ਕੀਤੇ ਗਏ 'ਆਰੋਗਿਆ ਸੇਤੂ ਐਪ' ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਆਰੋਗਿਆ ਸੇਤੂ ਐਪ ਦੇ ਜ਼ਰੀਏ ਲੋਕ ਆਪਣੇ ਨੇੜੇ ਕੋਰੋਨਾ ਨਾਲ ਸਬੰਧਿਤ ਜਾਣਕਾਰੀ ਹਾਸਲ ਕਰਦੇ ਹਨ ਪਰ ਸਰਕਾਰ ਦੇ ਇਸ ਐਪ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਆਰੋਗਿਆ ਸੇਤੂ ਵੱਲੋਂ ਟਵੀਟ ਕਰ ਜਾਣਕਾਰੀ ਦਿੱਤੀ ਗਈ ਹੈ ਕਿ ਕੁਝ ਯੂਜ਼ਰਸ ਨੂੰ ਆਰੋਗਿਆ ਸੇਤੂ ਐਪ 'ਤੇ ਲਾਗ ਇਨ ਕਰਨ 'ਚ ਪਰੇਸ਼ਾਨੀ ਆ ਰਹੀ ਹੈ, ਸਾਡੀ ਤਕਨੀਕੀ ਟੀਮ ਕੰਮ ਕਰ ਰਹੀ ਹੈ, ਸਮੱਸਿਆ ਨੂੰ ਜਲਦ ਠੀਕ ਕਰ ਲਿਆ ਜਾਵੇਗਾ। ਦੱਸ ਦਈਏ ਕਿ ਆਰੋਗਿਆ ਸੇਤੂ ਐਪ ਨੂੰ ਹੁਣ ਤਕ 11 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਡਾਊਨਲੋਡ ਕੀਤਾ ਹੈ। ਸਰਕਾਰ ਨੇ ਯਾਤਰਾ ਦੌਰਾਨ ਆਰੋਗਿਆ ਸੇਤੂ ਐਪ ਨੂੰ ਲਾਜ਼ਮੀ ਕਰ ਦਿੱਤਾ ਹੈ।