ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿਚ ਅਰਨਬ ਨੂੰ ਪੇਸ਼ੀ ਤੋਂ ਛੋਟ

Friday, Mar 05, 2021 - 10:55 PM (IST)

ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿਚ ਅਰਨਬ ਨੂੰ ਪੇਸ਼ੀ ਤੋਂ ਛੋਟ

ਮੁੰਬਈ (ਭਾਸ਼ਾ)- ਬੰਬੇ ਹਾਈਕੋਰਟ ਨੇ ਕਥਿਤ ਤੌਰ 'ਤੇ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿਚ ਰਾਏਗੜ੍ਹ ਜ਼ਿਲੇ ਦੇ ਅਲੀਬਾਗ ਵਿਚ ਮੈਜਿਸਟ੍ਰੇਟ ਦੀ ਇਕ ਅਦਾਲਤ ਦੇ ਸਾਹਮਣੇ ਪੇਸ਼ ਹੋਣ ਤੋਂ ਟੀ.ਵੀ. ਪੱਤਰਕਾਰ ਅਰਨਬ ਗੋਸਵਾਮੀ ਨੂੰ ਸ਼ੁੱਕਰਵਾਰ ਅੰਤਰਿਮ ਛੋਟ ਪ੍ਰਦਾਨ ਕਰ ਦਿੱਤੀ। ਮਾਮਲੇ ਵਿਚ 16 ਅਪ੍ਰੈਲ ਤੱਕ ਇਹ ਰਾਹਤ ਪ੍ਰਦਾਨ ਕੀਤੀ ਗਈ ਹੈ। ਰਿਪਬਲਿਕ ਟੀ.ਵੀ. ਦੇ ਮੁੱਖ ਸੰਪਾਦਕ ਗੋਸਵਾਮੀ ਅਤੇ 2 ਹੋਰਨਾਂ 'ਤੇ ਅਲੀਬਾਗ ਦੇ ਇੰਟੀਰੀਅਰ ਡਿਜ਼ਾਈਨਰ ਅਨਵਯ ਨਾਈਕ ਨੂੰ ਖੁਦਕੁਸ਼ੀ ਲਈ ਕਥਿਤ ਤੌਰ 'ਤੇ ਉਕਸਾਉਣ ਦਾ ਦੋਸ਼ ਹੈ।

ਇਹ ਖ਼ਬਰ ਪੜ੍ਹੋ- IND v ENG : ਪੰਤ ਦਾ ਭਾਰਤੀ ਧਰਤੀ ’ਤੇ ਪਹਿਲਾ ਸੈਂਕੜਾ, ਭਾਰਤ ਨੂੰ ਮਿਲੀ 89 ਦੌੜਾਂ ਦੀ ਬੜ੍ਹਤ


ਦੂਜੇ ਪਾਸੇ ਮਹਾਰਾਸ਼ਟਰ ਵਿਧਾਨ ਮੰਡਲ ਨੇ ਅਰਨਬ ਅਤੇ ਅਦਾਕਾਰਾ ਕੰਗਨਾ ਰਣੌਤ ਵਿਰੁੱਧ ਵਿਸ਼ੇਸ਼ ਅਧਿਕਾਰ ਹਨਨ ਦੇ ਨੋਟਿਸ 'ਤੇ ਵਿਸ਼ੇਸ਼ ਅਧਿਕਾਰ ਕਮੇਟੀ ਨੂੰ ਆਪਣੀ ਰਿਪੋਰਟ ਸੌਂਪਣ ਲਈ ਹਾਊਸ ਦੇ ਅਗਲੇ ਸੈਸ਼ਨ ਦੇ ਆਖਰੀ ਦਿਨ ਤੱਕ ਦਾ ਸਮਾਂ ਦਿੱਤਾ ਹੈ।

ਇਹ ਖ਼ਬਰ ਪੜ੍ਹੋ- ਬਿਹਾਰ 'ਚ ਜ਼ਹਿਰੀਲੀ ਸ਼ਰਾਬ ਦਾ ਮਾਮਲਾ : 9 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ, 4 ਔਰਤਾਂ ਨੂੰ ਉਮਰਕੈਦ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News