ਭਾਰਤੀ ਸੈਨਾ ਨਾਲ ਖਿਲਵਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਰਾਠੌਰ

06/23/2017 5:38:00 PM

ਕੁੱਲੂ— ਹਿਮਾਚਲ ਪ੍ਰਦੇਸ਼ 'ਚ ਸਾਬਕਾ ਸਰਵਿਸਮੈਨ ਸੰਗਠਨ ਇੰਨਰ ਸਰਾਜ ਬੰਜਾਰ ਦੇ ਅਧਿਕਾਰੀ ਐੱਮ. ਐੱਸ. ਰਾਠੌਰ ਨੇ ਕਿਹਾ ਕਿ ਮਹਾਨ ਭਾਰਤੀ ਸੈਨਾ ਨਾਲ ਖਿਲਵਾੜ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਸਾਡੇ ਦੇਸ਼ ਦੀ ਸੈਨਾ ਦੀ ਪੂਰੀ ਦੁਨੀਆ ਮਿਸਾਲ ਦਿੰਦੀ ਹੈ, ਪਰ ਦੇਸ਼ 'ਚ ਹੀ ਕੁਝ ਦੇਸ਼ਦ੍ਰੋਹੀ ਨੇਤਾ ਸੈਨਾ 'ਤੇ ਕੁਝ ਘਟੀਆਂ ਟਿੱਪਣੀ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਅਜਿਹੀ ਅਵੱਸਥਾ ਕਰਨੀ ਚਾਹੀਦੀ ਹੈ ਕਿ ਸਕੂਲਾਂ 'ਚ ਪਹਿਲੀ ਕਲਾਸ ਤੋਂ ਲੈ ਕੇ ਬੱਚਿਆਂ ਨੂੰ ਫੋਜੀ ਸਿਖਲਾਈ ਦਿੱਤੀ ਜਾਵੇਗੀ, ਜੋ ਵੀ ਨੇਤਾ ਵਿਧਾਨ ਸਭਾ ਜਾਂ ਲੋਕ ਸਭਾ ਪਹੁੰਚਣ ਤਾਂ ਉਸ ਤੋਂ ਪਹਿਲਾ ਨੇਤਾ ਨੂੰ ਫੋਜੀ ਸਿਖਲਾਈ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੁਝ ਦਿਨ ਪਹਿਲਾ ਕ੍ਰਿਕੇਟ ਖਿਡਾਰੀਆਂ ਨੇ ਦੇਸ਼ ਨੂੰ ਹਰਾ ਦਿੱਤਾ ਸੀ, ਜਦੋਂਕਿ ਕ੍ਰਿਕੇਟ 'ਤੇ ਕਾਫੀ ਰਾਸ਼ੀ ਖਰਚ ਹੋਈ ਹੈ। ਸੰਗਠਨ ਮੰਗ ਕਰਦਾ ਹੈ ਕਿ ਸਾਰੀਆਂ ਖੇਡਾਂ 'ਤੇ ਹੀ ਬਰਾਬਰ ਰਾਸ਼ੀ ਖਰਚ ਕੀਤੀ ਜਾਵੇ। ਕ੍ਰਿਕੇਟ ਦੀ ਤਰ੍ਹਾਂ ਬਾਕੀ ਹੋਰ ਖੇਡਾਂ ਨਾਲ ਸੰਬੰਧਿਤ ਖਿਡਾਰੀਆਂ ਨੂੰ ਵੀ ਉਹ ਹੀ ਸੁਵਿਧਾਵਾਂ ਮਿਲਣ।


Related News