ਫ਼ੌਜ ਨੇ ਆਸਾਨੀ ਨਾਲ ਕਿਤੇ ਵੀ ਲਿਜਾਉਣ ''ਚ ਸਮਰੱਥਾ ਐਂਟੀ-ਟੈਂਕ ਮਿਜ਼ਾਈਲ ਪ੍ਰਣਾਲੀ ਦਾ ਕੀਤਾ ਸਫ਼ਲ ਪ੍ਰੀਖਣ

Sunday, Apr 14, 2024 - 01:31 PM (IST)

ਫ਼ੌਜ ਨੇ ਆਸਾਨੀ ਨਾਲ ਕਿਤੇ ਵੀ ਲਿਜਾਉਣ ''ਚ ਸਮਰੱਥਾ ਐਂਟੀ-ਟੈਂਕ ਮਿਜ਼ਾਈਲ ਪ੍ਰਣਾਲੀ ਦਾ ਕੀਤਾ ਸਫ਼ਲ ਪ੍ਰੀਖਣ

ਨਵੀਂ ਦਿੱਲੀ (ਭਾਸ਼ਾ)- ਭਾਰਤੀ ਫ਼ੌਜ ਨੇ ਆਸਾਨੀ ਨਾਲ ਕਿਤੇ ਵੀ ਲਿਜਾਉਣ ਅਤੇ ਕਿਤੋਂ ਵੀ ਦੁਸ਼ਮਣ ਦੇ ਟੈਂਕ ਨੂੰ ਨਿਸ਼ਾਨਾ ਬਣਾਉਣ 'ਚ ਸਮਰੱਥ ਸਵਦੇਸ਼ ਨਿਰਮਿਤ 'ਮੈਨ-ਪੋਰਟੇਬਲ ਐਂਟੀ-ਟੈਂਕ ਗਾਈਡੇਡ ਮਿਜ਼ਾਈਲ' (ਐੱਮ.ਪੀ.ਏ.ਟੀ.ਜੀ.ਐੱਮ.) ਹਥਿਆਰ ਪ੍ਰਣਾਲੀ ਦਾ ਸਫ਼ਲ ਪ੍ਰੀਖਣ ਕੀਤਾ, ਜਿਸ ਨਾਲ ਉਸ ਨੂੰ ਫ਼ੌਜ ਦੇ ਅਸਲੇ 'ਚ ਸ਼ਾਮਲ ਕਰਨ ਦਾ ਮਾਰਗ ਪੱਕਾ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਥਿਆਰ ਪ੍ਰਣਾਲੀ ਨੂੰ ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਵਿਕਸਿਤ ਕੀਤਾ ਹੈ। ਇਸ ਪ੍ਰਣਾਲੀ 'ਚ ਐੱਮ.ਪੀ.ਏ.ਟੀ.ਜੀ.ਐੱਮ., ਲਾਂਚਰ, ਟੀਚਾ ਪ੍ਰਾਪਤ ਉਪਕਰਣ ਅਤੇ ਇਕ ਅਗਨੀ ਕੰਟਰੋਲ ਇਕਾਈ ਹੈ।

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਪ੍ਰਣਾਲੀ ਦੇ ਸਫ਼ਲ ਪ੍ਰੀਖਣ ਲਈ ਡੀ.ਆਰ.ਡੀ.ਓ. ਅਤੇ ਭਾਰਤੀ ਫ਼ੌਜ ਦੀ ਪ੍ਰਸ਼ੰਸਾ ਕਰਦੇ ਹੋਏ ਇਸ ਨੂੰ ਆਧੁਨਿਕ ਤਕਨਾਲੋਜੀ ਆਧਾਰਤ ਰੱਖਿਆ ਪ੍ਰਣਾਲੀ ਦੇ ਵਿਕਾਸ 'ਚ ਆਤਮਨਿਰਭਰਤਾ ਹਾਸਲ ਕਰਨ ਵੱਲ ਮਹੱਤਵਪੂਰਨ ਕਦਮ ਦੱਸਿਆ। ਰੱਖਿਆ ਮੰਤਰਾਲਾ ਨੇ ਐਤਵਾਰ ਨੂੰ ਦੱਸਿਆ ਕਿ ਉੱਚ ਸ਼੍ਰੇਸ਼ਠਤਾ ਨਾਲ ਤਕਨਾਲੋਜੀ ਨੂੰ ਸਾਬਿਤ ਕਰਨ ਦੇ ਮਕਸਦ ਨਾਲ ਐੱਮ.ਪੀ.ਏ.ਟੀ.ਜੀ. ਹਥਿਆਰ ਪ੍ਰਣਾਲੀ ਦਾ 13 ਅਪ੍ਰੈਲ ਨੂੰ ਪੋਖਰਣ ਫੀਲਡ ਫਾਇਰਿੰਗ ਰੇਂਜ 'ਚ ਸਫ਼ਲ ਪ੍ਰੀਖਣ ਕੀਤਾ ਗਿਆ। ਮਿਜ਼ਾਈਲ ਦਾ ਪ੍ਰਦਰਸ਼ਨ ਜ਼ਿਕਰਯੋਗ ਪਾਇਆ ਗਿਆ ਹੈ।'' ਇਹ ਹਥਿਆਰ ਪ੍ਰਣਾਲੀ ਦਿਨ ਅਤੇ ਰਾਤ ਦੋਵੇਂ ਸਮੇਂ ਮੁਹਿੰਮ ਲਈ ਬਿਲਕੁੱਲ ਉਪਯੁਕਤ ਹੈ। ਡੀ.ਆਰ.ਡੀ.ਓ. ਚੇਅਰਮੈਨ ਸਮੀਰ ਵੀ. ਕਾਮਤ ਨੇ ਇਸ ਪ੍ਰੀਖਣ ਨਾਲ ਜੁੜੇ ਦਲਾਂ ਨੂੰ ਵਧਾਈ ਦਿੱਤੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News