ਲੇਹ : ਫੌਜ ਦਰਮਿਆਨ ਪਹੁੰਚੇ ਰਾਜਨਾਥ, ਰੱਖਿਆ ਮੰਤਰੀ ਸਾਹਮਣੇ ਪੈਰਾ ਕਮਾਂਡੋ ਦਾ ਸ਼ਾਨਦਾਰ ਪ੍ਰਦਰਸ਼ਨ
Friday, Jul 17, 2020 - 09:56 AM (IST)
ਲੇਹ- ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਸ਼ੁੱਕਰਵਾਰ ਨੂੰ 2 ਦਿਨਾਂ ਦੌਰੇ 'ਤੇ ਲੱਦਾਖ ਪਹੁੰਚੇ। ਰਾਜਨਾਥ ਸਿੰਘ ਜੰਮੂ-ਕਸ਼ਮੀਰ ਦੌਰੇ 'ਤੇ ਵੀ ਜਾਣਗੇ। ਉਨ੍ਹਾਂ ਨਾਲ ਚੀਫ਼ ਆਫ ਡਿਫੈਂਸ ਸਟਾਫ (ਸੀ.ਡੀ.ਐੱਸ.) ਬਿਪਿਨ ਰਾਵਤ ਅਤੇ ਫੌਜ ਮੁਖੀ ਜਨਰਲ ਮਨੋਜ ਮੁਕੁੰਦ ਨਰਵਾਣੇ ਵੀ ਹਨ। ਰਾਜਨਾਥ ਸਿੰਘ ਪੈਂਗੋਂਗ ਲੇਕ ਕੋਲ ਲੁਕੁੰਗ ਪੋਸਟ ਪਹੁੰਚੇ ਅਤੇ ਹਵਾਈ ਫੌਜ ਕਰਮੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਪੈਰਾ ਕਮਾਂਡੋ ਨੇ ਰਾਜਨਾਥ ਸਿੰਘ ਦੇ ਸਾਹਮਣੇ ਅਭਿਆਸ ਕੀਤਾ ਅਤੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਦਿਖਾਇਆ। ਰਾਜਨਾਥ ਸਿੰਘ 11.30 ਵਜੇ ਸ਼੍ਰੀਨਗਰ ਲਈ ਰਵਾਨਾ ਹੋ ਜਾਣਗੇ। ਸੂਤਰਾਂ ਅਨੁਸਾਰ ਰਾਜਨਾਥ ਸਿੰਘ ਐੱਲ.ਏ.ਸੀ. 'ਤੇ ਸੁਰੱਖਿਆ ਦਾ ਜਾਇਜ਼ਾ ਲੈਣਗੇ ਅਤੇ ਇਸ ਦੌਰਾਨ ਜਵਾਨਾਂ ਨਾਲ ਗੱਲ ਕਰਨਗੇ।
ਇਸ ਤੋਂ ਪਹਿਲਾਂ 3 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੇਹ ਜ਼ਿਲ੍ਹੇ ਦੇ ਨੀਮੂ ਇਲਾਕੇ ਪਹੁੰਚੇ ਸਨ। ਅਸਲ ਕੰਟਰੋਲ ਰੇਖਾ (ਐੱਲ.ਏ.ਸੀ.) 'ਤੇ ਭਾਰਤ ਅਤੇ ਚੀਨ ਦੀਆਂ ਸੈਨਾਵਾਂ ਦਰਮਿਆਨ 5 ਮਈ ਨੂੰ ਹੋਏ ਗਤੀਰੋਧ ਤੋਂ ਬਾਅਦ ਰੱਖਿਆ ਮੰਤਰੀ ਦੀ ਇਹ ਪਹਿਲੀ ਲੱਦਾਖ ਯਾਤਰਾ ਹੋਵੇਗੀ।
#WATCH Ladakh: Defence Minister Rajnath Singh inspects a Pika machine gun at Stakna, Leh. pic.twitter.com/MvndyQcN82
— ANI (@ANI) July 17, 2020
ਦੱਸਣਯੋਗ ਹੈ ਕਿ ਹਾਲ ਹੀ 'ਚ ਭਾਰਤ-ਚੀਨ ਦਰਮਿਆਨ ਤਣਾਅ ਕੁਝ ਘੱਟ ਹੋਇਆ ਹੈ ਅਤੇ ਦੋਹਾਂ ਦੇਸ਼ਾਂ ਦੀਆਂ ਫੌਜਾਂ ਕਰੀਬ 2-2 ਕਿਲੋਮੀਟਰ ਪਿੱਛੇ ਹਟ ਚੁਕੀ ਹੈ। ਭਾਵੇਂ ਹੀ ਚੀਨੀ ਫੌਜ ਪਿੱਛੇ ਹਟ ਚੁਕੀ ਹੈ ਪਰ ਫਿਰ ਵੀ ਭਾਰਤ ਅਲਰਟ ਹੈ ਅਤੇ ਗੁਆਂਢੀ ਦੇਸ਼ ਦੀ ਹਰ ਹਰਕਤ 'ਤੇ ਪੂਰੀ ਨਜ਼ਰ ਬਣਾਏ ਹੋਏ ਹੈ।