ਫੌਜ ਦਾ ਹੈਲੀਕਾਪਟਰ ਲੱਦਾਖ ''ਚ ਹਾਦਸਾਗ੍ਰਸਤ, ਜਾਨੀ ਨੁਕਸਾਨ ਤੋਂ ਬਚਾਅ
Tuesday, Sep 05, 2017 - 11:19 PM (IST)

ਨਵੀਂ ਦਿੱਲੀ— ਫੌਜ ਦਾ ਇਕ ਧਰੁਵ ਹੈਲੀਕਾਪਟਰ ਅੱਜ ਲੱਦਾਖ ਵਿਚ ਹਾਦਸਾਗ੍ਰਸਤ ਹੋ ਗਿਆ ਪਰ ਚੰਗੀ ਕਿਸਮਤ ਕਿ ਚਾਲਕ ਟੀਮ ਦੇ ਮੈਂਬਰਾਂ ਨਾਲ ਉਸ 'ਚ ਸਵਾਰ ਸਾਰੇ ਵਿਅਕਤੀ ਬਚ ਗਏ। ਹੈਲੀਕਾਪਟਰ 'ਚ ਫੌਜ ਦੇ 2 ਸੀਨੀਅਰ ਕਮਾਂਡਰ ਵੀ ਸਵਾਰ ਸਨ।
ਫੌਜ ਦੇ ਅਨੁਸਾਰ ਇਹ ਹਾਦਸਾ ਬਾਅਦ ਦੁਪਹਿਰ ਡੇਢ ਵਜੇ ਸੋਗਤਾਲੂ ਹੈਲੀਪੈਡ 'ਤੇ ਹੋਇਆ। ਹਾਦਸੇ ਵੇਲੇ ਹੈਲੀਕਾਪਟਰ 'ਚ ਫੌਜ ਦੀ 14ਵੀਂ ਕੋਰ ਦੇ ਕਮਾਂਡਰ ਲੈਫ. ਜਨਰਲ ਐੱਸ. ਕੇ. ਉਪਾਧਿਆਏ ਅਤੇ ਤੀਸਰੀ ਡਵੀਜ਼ਨ ਦੇ ਕਮਾਂਡਰ ਮੇਜਰ ਜਨਰਲ ਸਵਨੀਤ ਸਿੰਘ ਸਵਾਰ ਸਨ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ।