ਫੌਜ ਲਈ 6900 ਕਰੋੜ ਰੁਪਏ ’ਚ ਖਰੀਦੀਆਂ ਜਾਣਗੀਆਂ ਅਤਿ-ਆਧੁਨਿਕ ਤੋਪਾਂ

Thursday, Mar 27, 2025 - 10:57 AM (IST)

ਫੌਜ ਲਈ 6900 ਕਰੋੜ ਰੁਪਏ ’ਚ ਖਰੀਦੀਆਂ ਜਾਣਗੀਆਂ ਅਤਿ-ਆਧੁਨਿਕ ਤੋਪਾਂ

ਨਵੀਂ ਦਿੱਲੀ- ਰੱਖਿਆ ਮੰਤਰਾਲਾ ਨੇ ਫੌਜ ਨੂੰ ਅਤਿ-ਆਧੁਨਿਕ ਤੋਪਾਂ ਨਾਲ ਲੈਸ ਕਰਨ ਲਈ 6900 ਕਰੋੜ ਰੁਪਏ ਦੇ ਇਕਰਾਰਨਾਮੇ ’ਤੇ ਹਸਤਾਖਰ ਕੀਤੇ ਹਨ। ਰੱਖਿਆ ਮੰਤਰਾਲਾ ਨੇ ਬੁੱਧਵਾਰ ਨੂੰ ਕਿਹਾ ਕਿ ਫੌਜ ਦੀ ਤੋਪਖਾਨੇ ਦੀ ਸਮਰੱਥਾ ਨੂੰ ਵਧਾਉਣ ਲਈ 155 ਮਿ.ਮੀ/52 ਕੈਲੀਬਰ ਐਡਵਾਂਸਡ ਟੋਡ ਆਰਟਿਲਰੀ ਗਨ ਸਿਸਟਮ ਅਤੇ ਹਾਈ ਮੋਬਿਲਿਟੀ ਗਨ ਟੋਇੰਗ ਵ੍ਹੀਕਲਸ ਖਰੀਦੇ ਜਾਣਗੇ।

ਮੰਤਰਾਲਾ ਨੇ ਇਸ ਦੇ ਲਈ ਭਾਰਤ ਫੋਰਜ ਲਿਮਟਿਡ ਅਤੇ ਟਾਟਾ ਐਡਵਾਂਸਡ ਸਿਸਟਮ ਲਿਮਟਿਡ ਨਾਲ ਇਕ ਇਕਰਾਰਨਾਮਾ ਕੀਤਾ ਹੈ। ਦਸਤਖਤ ਕਰਨ ਸਮੇਂ ਰੱਖਿਆ ਸਕੱਤਰ ਰਾਜੇਸ਼ ਕੁਮਾਰ ਸਿੰਘ ਵੀ ਮੌਜੂਦ ਸਨ। ਇਸ ਦੇ ਨਾਲ ਹੀ ਰੱਖਿਆ ਮੰਤਰਾਲਾ ਵੱਲੋਂ ਚਾਲੂ ਵਿੱਤ ਸਾਲ 2024-25 ਵਿਚ ਹੁਣ ਤੱਕ ਪੂੰਜੀ ਖਰੀਦਦਾਰੀ ਲਈ ਕੁੱਲ 1.40 ਲੱਖ ਕਰੋੜ ਰੁਪਏ ਦੇ ਇਕਰਾਰਨਾਮੇ ’ਤੇ ਦਸਤਖਤ ਕੀਤੇ ਜਾ ਚੁੱਕੇ ਹਨ।


author

Tanu

Content Editor

Related News