ਭਾਰਤੀ ਫ਼ੌਜ ਵਲੋਂ 15 ਹਜ਼ਾਰ ਫੁੱਟ ''ਤੇ ਸਫ਼ਲਤਾਪੂਰਵਕ ਏਅਰਡ੍ਰਾਪ ਕੀਤਾ ਗਿਆ ਹੈਲਥ ਕਿਊਬ

Saturday, Aug 17, 2024 - 06:22 PM (IST)

ਨਵੀਂ ਦਿੱਲੀ (ਭਾਸ਼ਾ)- ਭਾਰਤੀ ਹਵਾਈ ਫ਼ੌਜ ਅਤੇ ਫ਼ੌਜ ਨੇ ਸਾਂਝੇ ਤੌਰ 'ਤੇ ਲਗਭਗ 15 ਹਜ਼ਾਰ ਫੁੱਟ ਦੀ ਉਚਾਈ 'ਤੇ 'ਅਰੋਗਯ ਮੈਤਰੀ ਹੈਲਥ ਕਿਊਬ' ਪਹਿਲਕਦਮੀ ਦੇ ਤਹਿਤ 'ਆਪਣੀ ਕਿਸਮ ਦਾ ਪਹਿਲਾ ਸ਼ੁੱਧਤਾ ਪੈਰਾ-ਡ੍ਰੌਪ' ਮੁਹਿੰਮ ਨੂੰ ਅੰਜਾਮ ਦਿੱਤਾ ਹੈ। ਰੱਖਿਆ ਮੰਤਰਾਲਾ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਇਹ 'ਕ੍ਰਿਟੀਕਲ ਟਰਾਮਾ ਕੇਅਰ ਕਿਊਬ' ਪ੍ਰਾਜੈਕਟ ਭੀਸ਼ਮ (ਸਹਿਯੋਗ, ਦਿਲਚਸਪੀ ਅਤੇ ਦੋਸਤੀ ਲਈ ਭਾਰਤ ਸਿਹਤ ਪਹਿਲਕਦਮੀ) ਦੇ ਤਹਿਤ ਸਵਦੇਸ਼ੀ ਤੌਰ 'ਤੇ ਵਿਕਸਿਤ ਕੀਤਾ ਗਿਆ ਹੈ। ਇਹ ਮੁਹਿੰਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮਨੁੱਖੀ ਸਹਾਇਤਾ ਅਤੇ ਆਫ਼ਤ ਰਾਹਤ (HADR) ਦੇ ਰੂਪ ਵਿਚ ਪ੍ਰਭਾਵਿਤ ਖੇਤਰਾਂ ਨੂੰ ਮਹੱਤਵਪੂਰਨ ਸਪਲਾਈ ਪ੍ਰਦਾਨ ਕਰਨ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਅੰਜਾਮ ਦਿੱਤਾ ਗਿਆ।

ਬਿਆਨ 'ਚ ਕਿਾ ਗਿਆ ਕਿ ਹਵਾਈ ਫ਼ੌਜ ਨੇ ਕਿਊਬ ਨੂੰ 'ਏਅਰਲਿਫਟ' ਕਰਨ ਅਤੇ ਸਟੀਕਤਾ ਨਾਲ 'ਪੈਰਾ ਡ੍ਰੋਪ' ਕਰਨ ਲਈ ਆਪਣੇ ਉੱਨਤ ਰਣਨੀਤਕ ਟਰਾਂਸਪੋਰਟ ਏਅਰਕ੍ਰਾਫਟ ਸੀ-130ਜੇ ਸੁਪਰ ਹਰਕਿਊਲਿਸ ਦਾ ਇਸਤੇਮਾਲ ਕੀਤਾ। ਇਸ 'ਚ ਕਿਹਾ ਗਿਆ ਕਿ ਥਲ ਸੈਨਾ ਦੀ ਪੈਰਾ ਬ੍ਰਿਗੇਡ ਨੇ ਆਪਣੇ ਉੱਨਤ ਸ਼ੁੱਧਤਾ ਡ੍ਰੋਪ ਉਪਕਰਣਾਂ ਦਾ ਇਸਤੇਮਾਲ ਕਰ ਕੇ 'ਟਰਾਮਾ ਕੇਅਰ ਕਿਊਬ' ਦੀ ਸਫ਼ਲ ਤਾਇਨਾਤੀ 'ਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਪ੍ਰਦਰਸ਼ਨ ਨੇ ਦੂਰ-ਦੁਰਾਡੇ ਦੇ ਅਤੇ ਪਰਬਤੀ ਖੇਤਰਾਂ 'ਚ ਵੀ ਮਨੁੱਖੀ ਮਦਦ ਅਤੇ ਆਫ਼ਤ ਰਾਹਤ ਕੰਮਾਂ 'ਚ ਪ੍ਰਭਾਵੀ ਢੰਗ ਨਾਲ ਸਹਿਯੋਗ ਨੂੰ ਲੈ ਕੇ ਅਜਿਹੀ ਵਿਸ਼ੇਸ਼ ਫ਼ੌਜ ਸਮਰੱਥਾ ਨੂੰ ਰੇਖਾਂਕਿਤ ਕੀਤਾ। ਭੀਸ਼ਮ ਟਰਾਮਾ ਕੇਅਰ ਕਿਊਬ ਦੇ ਸਫ਼ਲ ਪੈਰਾ-ਡ੍ਰੋਪ ਮੁਹਿੰਮ ਅਤੇ ਤਾਇਨਾਤੀ ਨੇ ਹਥਿਆਰਬੰਦ ਫ਼ੋਰਸਾਂ ਵਿਚਾਲੇ ਬਿਹਤਰ ਤਾਲਮੇਲ ਦਾ ਉਦਾਹਰਣ ਅਤੇ ਸਭ ਤੋਂ ਪਹਿਲੇ ਸਮੇਂ 'ਤੇ ਅਤੇ ਪ੍ਰਭਾਵੀ ਮਦਦ ਪ੍ਰਦਾਨ ਕਰਨ ਦੀ ਵਚਨਬੱਧਤਾ ਨੂੰ ਰੇਖਾਂਕਿਤ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News