ਚਰਚਾ 'ਚ ਆਰਮੀ ਕੈਪਟਨ ਦਾ ਵਿਆਹ, ਸ਼ਗਨ 'ਚ ਲਿਆ ਇਕ ਰੁਪਇਆ
Saturday, Nov 16, 2024 - 12:48 PM (IST)
ਰੇਵਾੜੀ- ਆਰਮੀ ਵਿਚ ਬਤੌਰ ਕੈਪਟਨ ਨੇ ਆਪਣੇ ਵਿਆਹ ਵਿਚ ਸਿਰਫ਼ ਇਕ ਰੁਪਇਆ ਸ਼ਗਨ ਲੈ ਕੇ ਮਿਸਾਲ ਪੇਸ਼ ਕੀਤੀ ਹੈ। ਹੁਣ ਇਸ ਵਿਆਹ ਦੀ ਪੂਰੇ ਪਿੰਡ ਵਿਚ ਚਰਚਾ ਹੋ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਅੱਜ ਦੇ ਨੌਜਵਾਨ ਜੇਕਰ ਇੰਝ ਹੀ ਵਿਆਹ ਕਰਨਗੇ ਤਾਂ ਦਾਜ ਪ੍ਰਥਾ ਦਾ ਅੰਤ ਹੋ ਜਾਵੇਗਾ ਅਤੇ ਕਿਸੇ ਗਰੀਬ ਨੂੰ ਆਪਣੀ ਧੀ ਦੇ ਵਿਆਹ ਲਈ ਕਰਜ਼ ਨਹੀਂ ਲੈਣਾ ਪਵੇਗਾ। ਇਹ ਮਾਮਲਾ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ ਦਾ ਹੈ।
ਇਹ ਵੀ ਪੜ੍ਹੋ- ਹੁਣ ਘਰ ਬੈਠੇ ਬਣੇਗਾ ਪਾਸਪੋਰਟ, ਬਸ ਕਰਨਾ ਹੋਵੇਗਾ ਇਹ ਛੋਟਾ ਜਿਹਾ ਕੰਮ
ਲਲਿਤ ਦੇ ਪਿਤਾ ਵੀ ਫ਼ੌਜ 'ਚ ਕੈਪਟਨ ਰਹਿ ਚੁੱਕੇ
ਦਰਅਸਲ 29 ਸਾਲਾ ਕੈਪਟਨ ਲਲਿਤ ਯਾਦਵ ਰੇਵਾੜੀ ਜ਼ਿਲ੍ਹੇ ਦੇ ਖਾਲੇਟਾ ਪਿੰਡ ਦੇ ਰਹਿਣ ਵਾਲੇ ਹਨ। ਉਹ ਮੌਜੂਦਾ ਸਮੇਂ ਵਿਚ ਕੁਮਾਉਂ ਰੈਜੀਮੈਂਟ ਬਰੇਲੀ ਵਿਚ ਤਾਇਨਾਤ ਹਨ। ਲਲਿਤ ਨੇ 12ਵੀਂ ਤੋਂ ਬਾਅਦ ਦਿੱਲੀ ਯੂਨੀਵਰਸਿਟੀ 'ਚ ਦਾਖਲਾ ਲਿਆ ਸੀ। ਇਸ ਤੋਂ ਬਾਅਦ ਕੰਬਾਈਂਡ ਡਿਫੈਸ ਸਰਵਿਸ (CDS) ਦੀ ਪ੍ਰੀਖਿਆ 2018 ਵਿਚ ਦਿੱਤੀ ਸੀ। ਉਨ੍ਹਾਂ ਨੇ ਆਪਣੀ ਪਹਿਲੀ ਕੋਸ਼ਿਸ਼ ਵਿਚ CDS ਪ੍ਰੀਖਿਆ ਪਾਸ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਫੌਜ ਵਿਚ ਲੈਫਟੀਨੈਂਟ ਦੀ ਨੌਕਰੀ ਮਿਲ ਗਈ। ਫਿਰ ਉਨ੍ਹਾਂ ਨੂੰ ਕੈਪਟਨ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ। ਉਨ੍ਹਾਂ ਦੇ ਪਿਤਾ ਮਹਿੰਦਰ ਸਿੰਘ ਵੀ ਫੌਜ ਵਿਚ ਕੈਪਟਨ ਰਹਿ ਚੁੱਕੇ ਹਨ।
ਇਹ ਵੀ ਪੜ੍ਹੋ- ਵਿਆਹ ਤੋਂ ਬਾਅਦ ਜਲਦੀ ਕਰ ਲਓ ਇਹ ਕੰਮ ਨਹੀਂ ਤਾਂ ਪਵੇਗਾ ਮੋਟਾ ਜੁਰਮਾਨਾ
ਵਿਆਹ 12 ਨਵੰਬਰ ਨੂੰ ਹੋਇਆ ਸੀ
ਦੱਸਿਆ ਜਾ ਰਿਹਾ ਹੈ ਕਿ ਲਲਿਤ ਯਾਦਵ ਦਾ ਵਿਆਹ 12 ਨਵੰਬਰ ਨੂੰ ਮੁਹੱਲਾ ਆਦਰਸ਼ ਨਗਰ ਦੀ ਅਨੀਸ਼ਾ ਰਾਓ ਨਾਲ ਹੋਇਆ ਸੀ। ਅਨੀਸ਼ਾ ਰਾਓ ਇਸ ਸਮੇਂ ਜੈਪੁਰ ਦੇ ਇਕ ਸਰਕਾਰੀ ਕਾਲਜ 'ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦੇ 'ਤੇ ਹੈ। ਅਨੀਸ਼ਾ ਨੇ ਜੀਵ ਵਿਗਿਆਨ ਵਿਸ਼ੇ MSc ਕੀਤੀ ਹੈ। ਲਲਿਤ ਯਾਦਵ ਨੇ ਆਪਣੇ ਵਿਆਹ ਵਿਚ ਅਨੀਸ਼ਾ ਦੇ ਪਰਿਵਾਰ ਤੋਂ ਕੋਈ ਦਾਜ ਨਹੀਂ ਲਿਆ ਸੀ। ਸਗੋਂ ਇਕ ਰੁਪਏ ਦਾ ਸ਼ਗਨ ਲੈ ਕੇ ਆਪਣੀ ਪਤਨੀ ਨਾਲ ਵਿਆਹ ਕਰਵਾ ਲਿਆ। ਲਲਿਤ ਅਤੇ ਅਨੀਸ਼ਾ ਰਾਓ ਦਾ ਰਿਸ਼ਤਾ ਕਰੀਬ 3 ਮਹੀਨੇ ਪਹਿਲਾਂ ਤੈਅ ਹੋਇਆ ਸੀ। ਇਸ ਦੌਰਾਨ ਸਾਰਿਆਂ ਨੇ ਫੈਸਲਾ ਕਰ ਲਿਆ ਸੀ ਕਿ ਉਹ ਆਪਣੇ ਲੜਕੇ ਦਾ ਵਿਆਹ ਬਿਨਾਂ ਦਾਜ ਦੇ ਕਰਨਗੇ।
ਇਹ ਵੀ ਪੜ੍ਹੋ- ਆਧਾਰ ਕਾਰਡ ਨੂੰ ਲੈ ਕੇ ਆਈ ਅਹਿਮ ਖ਼ਬਰ, ਹੁਣ ਵਿਆਹ ਤੋਂ ਬਾਅਦ...