ਫ਼ੌਜ ਲਈ ਬਣਾਈ 9 ਕਿੱਲੋ ਦੀ ਬੁਲੇਟ ਪਰੂਫ ਜੈਕੇਟ, ਚੰਡੀਗੜ੍ਹ ਲੈਬ ’ਚ ਹੋਇਆ ਟੈਸਟ
Friday, Apr 02, 2021 - 09:42 AM (IST)
ਨਵੀਂ ਦਿੱਲੀ- ਰੱਖਿਆ ਖੋਜ ਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) ਨੇ ਫ਼ੌਜ ਲਈ ਬਹੁਤ ਹਲਕੀ ਤੇ ਗੁਣਵੱਤਾ ਭਰਪੂਰ ਬੁਲੇਟ ਪਰੂਫ ਜੈਕੇਟ ਤਿਆਰ ਕੀਤੀ ਹੈ, ਜਿਸ ਦਾ ਭਾਰ 9 ਕਿੱਲੋ ਹੈ। ਇਹ ਜੈਕੇਟ ਡੀ. ਆਰ. ਡੀ. ਓ. ਦੀ ਕਾਨਪੁਰ ’ਚ ਸਥਿਤ ਲੈਬਾਰਟਰੀ ਰੱਖਿਆ ਸਮੱਗਰੀ ਤੇ ਸਟੋਰ ਖੋਜ ਅਤੇ ਵਿਕਾਸ ਅਦਾਰੇ (ਡੀ. ਐੱਮ. ਐੱਸ.ਆਰ. ਡੀ. ਈ.) ਨੇ ਬਣਾਈ ਹੈ। ਜੈਕੇਟ ਦਾ ਚੰਡੀਗੜ੍ਹ ’ਚ ਸਥਿਤ ਲੈਬਾਰਟਰੀ ਵਿਚ ਟੈਸਟ ਕੀਤਾ ਗਿਆ ਹੈ, ਜੋ ਸਾਰੇ ਮਾਪਦੰਡਾਂ ’ਤੇ ਖਰੀ ਉਤਰੀ ਹੈ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਲਕੀ ਜੈਕੇਟ ਨੂੰ ਤਿਆਰ ਕਰਨ ਲਈ ਡੀ. ਆਰ. ਡੀ. ਓ. ਦੇ ਵਿਗਿਆਨੀਆਂ ਤੇ ਉਦਯੋਗ ਜਗਤ ਨੂੰ ਵਧਾਈ ਦਿੱਤੀ ਹੈ। ਜੈਕੇਟ ਹਲਕੀ ਹੋਣ ਕਾਰਣ ਫੌਜੀਆਂ ਲਈ ਆਰਾਮਦੇਹ ਸਾਬਤ ਹੋਵੇਗੀ। ਡੀ. ਆਰ. ਡੀ. ਓ. ਦੇ ਮੁਖੀ ਡਾ. ਜੀ. ਸਤੀਸ਼ ਰੈੱਡੀ ਨੇ ਵੀ ਵਿਗਿਆਨੀਆਂ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ ਹੈ।
ਇਹ ਵੀ ਪੜ੍ਹੋ : ਮਾਂ ਨੇ ਆਪਣੇ 3 ਬੱਚਿਆਂ ਨਾਲ ਖ਼ੁਦਕੁਸ਼ੀ ਕਰਨ ਦੀ ਮੰਗੀ ਮਨਜ਼ੂਰੀ, ਜਾਣੋ ਵਜ੍ਹਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ