ਵਿਆਹ ਦੇ ਬੰਧਨ ''ਚ ਬੱਝਣਗੇ ਅਰਜੁਨ ਚੌਟਾਲਾ, ਅਭੈ ਤੇ ਦਿਲਬਾਗ ਬਣਨਗੇ ਕੁੜਮ

07/17/2019 3:08:34 PM

ਚੰਡੀਗੜ੍ਹ/ਹਰਿਆਣਾ— ਤਿੰਨ ਪੀੜ੍ਹੀਆਂ ਤੋਂ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਨਾਲ ਜੁੜੇ ਸਾਬਕਾ ਵਿਧਾਇਕ ਦਿਲਬਾਗ ਸਿੰਘ ਓਮ ਪ੍ਰਕਾਸ਼ ਚੌਟਾਲਾ ਦੇ ਛੋਟੇ ਪੁੱਤਰ ਅਭੈ ਚੌਟਾਲ ਦੇ ਕੁੜਮ ਬਣ ਜਾ ਰਹੇ ਹਨ। ਦਰਅਸਲ ਦਿਲਬਾਗ ਦੀ ਧੀ ਜੈਸਮੀਨ ਅਤੇ ਅਭੈ ਦੇ ਪੁੱਤਰ ਅਰਜੁਨ ਦੋਵੇਂ ਹੀ ਜਲਦੀ ਵਿਆਹ ਦੇ ਬੰਧਨ 'ਚ ਬੱਝਣਗੇ। ਕੁੜਮਾਈ ਦਾ ਪ੍ਰੋਗਰਾਮ 18 ਜੁਲਾਈ ਦਾ ਤੈਅ ਕੀਤਾ ਗਿਆ ਹੈ। ਕੁੜਮਾਈ ਦਾ ਪ੍ਰੋਗਰਾਮ ਸਿਰਸਾ 'ਚ ਚੌਟਾਲਾ ਪਰਿਵਾਰ ਦੇ ਤੇਜਾਖੇੜਾ ਫਾਰਮ ਹਾਊਸ 'ਚ ਹੋਵੇਗਾ। ਅਭੈ ਦੇ ਪੁੱਤਰ ਅਰਜੁਨ ਚੌਟਾਲਾ ਅਜੇ ਗਰੈਜੂਏਸ਼ਨ ਕਰ ਰਹੇ ਹਨ ਪਰ ਉਹ ਸਰਗਰਮ ਰਾਜਨੀਤੀ ਵਿਚ ਕਦਮ ਰੱਖ ਚੁੱਕੇ ਹਨ। ਉਨ੍ਹਾਂ ਨੇ ਕੁਰੂਕਸ਼ੇਤਰ ਤੋਂ ਲੋਕ ਸਭਾ ਚੋਣਾਂ 2019 ਦੀਆਂ ਚੋਣਾਂ ਲੜੀਆਂ ਸਨ। ਉੱਥੇ ਹੀ ਦਿਲਬਾਗ ਦੀ ਧੀ ਜੈਸਮੀਨ ਕੌਰ ਮੁਲਾਨਾ ਤੋਂ ਐੱਮ. ਬੀ. ਬੀ. ਐੱਸ. ਕਰ ਰਹੀ ਹੈ।

ਇੱਥੇ ਦੱਸ ਦੇਈਏ ਕਿ ਦਿਲਬਾਗ ਦੇ ਦਾਦਾ ਪਹਿਲਵਾਨ ਠਾਕੁਰ ਸਿੰਘ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਚੌਧਰੀ ਦੇਵੀਲਾਲ ਨਾਲ ਚੰਗੇ ਸੰਬੰਧ ਸਨ। ਉਹ ਉਨ੍ਹਾਂ ਨਾਲ ਪਾਰਟੀ ਨਾਲ ਜੁੜੇ। ਜਦਕਿ ਦਿਲਬਾਗ ਦੇ ਪਿਤਾ ਬਿਸ਼ਾ ਸਿੰਘ ਨੇ ਸਾਬਕਾ ਸੀ. ਐੱਮ. ਓਮ ਪ੍ਰਕਾਸ਼ ਚੌਟਾਲਾ ਨਾਲ ਸਿਆਸਤ ਕੀਤੀ। ਦਿਲਬਾਗ ਸਿੰਘ ਤੀਜੀ ਪੀੜ੍ਹੀ ਦੇ ਨੇਤਾ ਹਨ ਅਤੇ 2009 ਤੋਂ 2014 ਤਕ ਇਨੈਲੋ ਦੀ ਟਿਕਟ 'ਤੇ ਯਮੁਨਾਨਗਰ ਤੋਂ ਵਿਧਾਇਕ ਵੀ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਓਮ ਪ੍ਰਕਾਸ਼ ਚੌਟਾਲਾ ਆਪਣੇ ਪੋਤੇ ਅਰਜੁਨ ਦੀ ਕੁੜਮਾਈ 'ਚ ਸ਼ਾਮਲ ਹੋਣਗੇ। ਉਨ੍ਹਾਂ ਨੂੰ ਹਾਈਕੋਰਟ ਵਲੋਂ 7 ਦਿਨ ਦੀ ਪੈਰੋਲ ਮਿਲੀ ਹੈ। ਇੱਥੇ ਦੱਸ ਦੇਈਏ ਕਿ ਜੇ. ਬੀ. ਟੀ. ਟੀਚਰ ਘਪਲੇ ਮਾਮਲੇ 'ਚ ਸੀ. ਬੀ. ਆਈ. ਦੀ ਸਪੈਸ਼ਲ ਕੋਰਟ ਨੇ 16 ਜਨਵਰੀ 2013 ਨੂੰ ਓਮ ਪ੍ਰਕਾਸ਼ ਚੌਟਾਲਾ ਅਤੇ ਉਨ੍ਹਾਂ ਦੇ ਪੁੱਤਰ ਅਭੈ ਚੌਟਾਲਾ ਸਮੇਤ 55 ਲੋਕਾਂ ਨੂੰ ਆਈ. ਪੀ. ਸੀ. ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਦੋਸ਼ੀ ਕਰਾਰ ਦਿੰਦੇ ਹੋਏ 10 ਸਾਲ ਦੀ ਸਜ਼ਾ ਸੁਣਾਈ ਸੀ। ਓਮ ਪ੍ਰਕਾਸ਼ ਚੌਟਾਲਾ ਇਸ ਸਮੇਂ ਤਿਹਾੜ ਜੇਲ 'ਚ ਬੰਦ ਹਨ।


Tanu

Content Editor

Related News