ਅਪ੍ਰੈਲ ਦੇ ਸ਼ੁਰੂ ''ਚ ਹੀ ਮੌਸਮ ਨੇ ਦਿਖਾਏ ਤਿੱਖੇ ਤੇਵਰ, ਪਾਰਾ 40 ਦੇ ਕਰੀਬ

Friday, Apr 05, 2019 - 01:58 PM (IST)

ਅਪ੍ਰੈਲ ਦੇ ਸ਼ੁਰੂ ''ਚ ਹੀ ਮੌਸਮ ਨੇ ਦਿਖਾਏ ਤਿੱਖੇ ਤੇਵਰ, ਪਾਰਾ 40 ਦੇ ਕਰੀਬ

ਨਵੀਂ ਦਿੱਲੀ— ਸਰਦੀ ਤੋਂ ਬਾਅਦ ਹੁਣ ਗਰਮੀ ਨੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ। ਵੀਰਵਾਰ ਨੂੰ ਪਾਰਾ 38 ਡਿਗਰੀ ਦੇ ਪਾਰ ਪਹੁੰਚ ਗਿਆ। ਇਹ ਆਮ ਤੋਂ 5 ਡਿਗਰੀ ਵਧ ਰਿਹਾ। ਮੌਸਮ ਵਿਭਾਗ ਅਨੁਸਾਰ ਤਾਂ ਸ਼ੁੱਕਰਵਾਰ ਨੂੰ ਪਾਰਾ 40 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ। ਕੁਝ ਇਲਾਕਿਆਂ 'ਚ ਲੂ ਚੱਲਣ ਦੀ ਵੀ ਸੰਭਾਵਨਾ ਜ਼ਾਹਰ ਕੀਤੀ ਹੈ। ਬੀਤੇ ਇਕ ਹਫਤੇ ਤੋਂ ਗਰਮੀ 'ਚ ਲਗਾਤਾਰ ਵਾਧਾ ਹੋ ਰਿਹਾ ਹੈ।

ਇਸ ਕਾਰਨ ਲੋਕਾਂ ਨੂੰ ਮਈ-ਜੂਨ ਦੀ ਗਰਮੀ ਦਾ ਅਹਿਸਾਸ ਹੋ ਰਿਹਾ ਹੈ। ਵੀਰਵਾਰ ਨੂੰ ਵਧ ਤੋਂ ਵਧ ਤਾਪਮਾਨ ਆਮ ਤੋਂ 5 ਡਿਗਰੀ ਵਧ 38.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਘੱਟੋ-ਘੱਟ ਤਾਪਮਾਨ 18.7 ਡਿਗਰੀ ਸੈਲਸੀਅਸ ਰਿਹਾ। ਉੱਥੇ ਹੀ ਪਾਲਮ ਕੇਂਦਰ 'ਤੇ ਪਾਰਾ 40.4 ਡਿਗਰੀ, ਰਿਜ 'ਤੇ 39.3, ਵਆਇਆ ਨਗਰ 'ਤੇ 39 ਡਿਗਰੀ ਸੈਲਸੀਅਸ ਦਰਜ ਹੋਇਆ। ਵਿਭਾਗ ਅਨੁਸਾਰ ਤਾਂ ਹੁਣ ਲਗਾਤਾਰ ਗਰਮੀ ਵਧੇਗੀ। ਸ਼ੁੱਕਰਵਾਰ ਨੂੰ ਤਾਂ ਪਾਰਾ 40 ਡਿਗਰੀ ਸੈਲਸੀਅਸ ਛੂਹ ਜਾਵੇਗਾ। ਇਸ ਕਾਰਨ ਤੋਂ ਕੁਝ ਇਲਾਕਿਆਂ 'ਚ ਲੂ ਚੱਲਣ ਦੀ ਸਥਿਤੀ ਰਹੇਗੀ।


author

DIsha

Content Editor

Related News