‘ਆਪ’ ਆਗੂ ਬੇਦੀ ਵੱਲੋਂ ਖ਼ਾਲਿਸਤਾਨ ਦੀ ਹਿਮਾਇਤ 'ਚ ਟਵੀਟ, ਪਾਰਟੀ ਨੇ ਕੀਤੀ ਸਖ਼ਤ ਕਾਰਵਾਈ

Monday, May 02, 2022 - 12:29 PM (IST)

‘ਆਪ’ ਆਗੂ ਬੇਦੀ ਵੱਲੋਂ ਖ਼ਾਲਿਸਤਾਨ ਦੀ ਹਿਮਾਇਤ 'ਚ ਟਵੀਟ, ਪਾਰਟੀ ਨੇ ਕੀਤੀ ਸਖ਼ਤ ਕਾਰਵਾਈ

ਸ਼ਿਮਲਾ- ਆਮ ਆਦਮੀ ਪਾਰਟੀ ਨੇ ਹਿਮਾਚਲ ਪ੍ਰਦੇਸ਼ ਲਈ ਆਪਣੇ ਸੂਬਾ ਸੋਸ਼ਲ ਮੀਡੀਆ ਪ੍ਰਧਾਨ ਹਰਪ੍ਰੀਤ ਸਿੰਘ ਬੇਦੀ ਨੂੰ ਖਾਲਿਸਤਾਨ ਦੀ ਮੰਗ ਕਰਨ ਵਾਲੇ ਉਨ੍ਹਾਂ ਦੇ ਟਵੀਟ ਦੇ ਵਾਇਰਲ ਹੋਣ ਮਗਰੋਂ ਬਰਖ਼ਾਸਤ ਕਰ ਦਿੱਤਾ ਹੈ। ‘ਆਪ’ ਪਾਰਟੀ ਨੇ ਕਿਹਾ ਕਿ ਬੇਦੀ ਦੀ ਵਿਚਾਰਧਾਰਾ ਨਾਲ ਸਾਡਾ ਕੋਈ ਸਬੰਧ ਨਹੀਂ ਹੈ। ਹਿਮਾਚਲ ਪ੍ਰਦੇਸ਼ ਦੇ ਅਧਿਕਾਰਤ ਟਵਿੱਟਰ ਹੈਂਡਲ ’ਤੇ ‘ਆਪ’ ਪਾਰਟੀ ਨੇ ਬੇਦੀ ਦੇ ਟਵੀਟ ਤੋਂ ਕਿਨਾਰਾ ਕੀਤਾ ਹੈ। 

ਇਹ ਵੀ ਪੜ੍ਹੋ: ਚਾਰ ਧਾਮ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਤੈਅ, ਜਾਣੋ ਇਕ ਦਿਨ ’ਚ ਇੰਨੇ ਲੋਕ ਕਰ ਸਕਣਗੇ ਦਰਸ਼ਨ

PunjabKesari

ਦੱਸ ਦੇਈਏ ਕਿ ਹਿਮਾਚਲ ਲਈ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰਧਾਨ ਬਣਨ ਮਗਰੋਂ ਬੇਦੀ ਨੇ ਇਕ ਤੋਂ ਬਾਅਦ ਇਕ ਟਵੀਟ ਕੀਤੇ ਸਨ। ਹਾਲਾਂਕਿ ਇਨ੍ਹਾਂ ਟਵੀਟ ਦੇ ਵਾਇਰਲ ਹੋਣ ਮਗਰੋਂ ‘ਆਪ’ ਪਾਰਟੀ ਡੈਮੇਜ ਕੰਟਰੋਲ ਮੋਡ ’ਚ ਚੱਲੀ ਗਈ, ਜਿਸ ਕਾਰਨ ‘ਆਪ’ ਨੇ ਉਨ੍ਹਾਂ ਨੂੰ ਪਾਰਟੀ ’ਚੋਂ ਬਾਹਰ ਕਰਨ ਦਾ ਫ਼ੈਸਲਾ ਕੀਤਾ ਹੈ। ਪਾਰਟੀ ਨੇ ਕਿਹਾ ਕਿ ਅਸੀਂ ਆਪਣੇ ਮਹਾਨ ਰਾਸ਼ਟਰ ਦੀ ਏਕਤਾ ਅਤੇ ਅਖੰਡਤਾ ’ਚ ਵਿਸ਼ਵਾਸ ਕਰਦੇ ਹਾਂ। ਪਾਰਟੀ ਸਾਡੇ ਦੇਸ਼ ਖ਼ਿਲਾਫ ਕੁਝ ਵੀ ਲਿਖਣ ਵਾਲੇ ਨੂੰ ਬਰਦਾਸ਼ਤ ਨਹੀਂ ਕਰੇਗੀ। ਪਾਰਟੀ ਬੇਦੀ ਨੂੰ ਬਰਖ਼ਾਸਤ ਕਰਦੀ ਹੈ ਅਤੇ ਉਨ੍ਹਾਂ ਖਿਲਾਫ਼ ਜਾਂਚ ਕਰੇਗੀ। 

ਇਹ ਵੀ ਪੜ੍ਹੋ- ਪ੍ਰੇਰਣਾਦਾਇਕ ਕਹਾਣੀ: ਪਿਤਾ ਚਲਾਉਂਦੇ ਹਨ ਜੱਜ ਦੀ ਕਾਰ, ਧੀ ਪਹਿਲੀ ਕੋਸ਼ਿਸ਼ ’ਚ ਬਣੀ ਸਿਵਲ ਜੱਜ

ਬੇਦੀ ਨੇ ਖਾਲਿਸਤਾਨ ਦੀ ਹਮਾਇਤ ’ਚ ਕੀਤੇ ਸਨ ਟਵੀਟ-
ਦੱਸ ਦੇਈਏ ਕਿ ਹਰਪ੍ਰੀਤ ਸਿੰਘ ਬੇਦੀ ਨੇ ਵੱਖਰੇ ਖਾਲਿਸਤਾਨ ਦੀ ਹਮਾਇਤ ਨੂੰ ਲੈ ਕੇ ਕਈ ਟਵੀਟ ਕੀਤੇ ਸਨ। ਉਨ੍ਹਾਂ ਨੇ ਵੱਖਰੇ ਖਾਲਿਸਤਾਨ ਦੀ ਮੰਗ ਨੂੰ ਆਪਣਾ ਸੰਵਿਧਾਨਕ ਹੱਕ ਕਿਹਾ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਟਵੀਟ ’ਚ ਖਾਲਿਸਤਾਨ ਰਾਸ਼ਟਰ ਅਤੇ ਕਰੰਸੀ ਦੀ ਵੀ ਗੱਲ ਕੀਤੀ ਸੀ। ਟਵੀਟ ਵਾਇਰਲ ਹੋਣ ਮਗਰੋਂ ਇਨ੍ਹਾਂ ਟਵੀਟ ਨੂੰ ਹਟਾ ਦਿੱਤਾ ਗਿਆ। ਟਵੀਟ ’ਚ ਉਨ੍ਹਾਂ ਨੇ ਖੁਦ ਨੂੰ ਆਮ ਆਦਮੀ ਪਾਰਟੀ ਦੇ ਸੋਸ਼ਲ ਮੀਡੀਆ ਵਿੰਗ ਹਿਮਾਚਲ ਪ੍ਰਦੇਸ਼ ਦਾ ਪ੍ਰਧਾਨ ਦੱਸਿਆ ਸੀ। ਜ਼ਾਹਰ ਤੌਰ 'ਤੇ 'ਆਪ' ਪਾਰਟੀ ਵਿਚ ਕਿਸੇ ਨੇ ਵੀ ਸੂਬਾਈ ਸੋਸ਼ਲ ਮੀਡੀਆ ਪ੍ਰਧਾਨ ਵਜੋਂ ਬੇਦੀ ਦੇ ਟਵੀਟਾਂ ਵੱਲ ਨਹੀਂ ਦਿੱਤਾ। ਹਾਲਾਂਕਿ ਹੁਣ ਜਦੋਂ ਉਨ੍ਹਾਂ ਦੇ ਟਵੀਟ ਵਾਇਰਲ ਹੋ ਗਏ ਹਨ, ਪਾਰਟੀ ਨੇ ਉਨ੍ਹਾਂ ਨੂੰ ਕੱਢਣ ਦਾ ਫੈਸਲਾ ਕੀਤਾ ਹੈ। ਓਧਰ ਬੇਦੀ ਨੇ ਕਿਹਾ ਕਿ ਉਨ੍ਹਾਂ ਦੇ ਟਵੀਟਾਂ ਨਾਲ ਛੇੜਛਾੜ ਕੀਤੀ ਗਈ ਜਾਂ ਉਨ੍ਹਾਂ ਦੇ ਅਕਾਊਂਟ ਤੋਂ ਐਡਿਟ ਕੀਤਾ ਗਿਆ ਹੈ। ਟਵੀਟ ਉਨ੍ਹਾਂ ਨੇ ਨਹੀਂ ਕੀਤੇ, ਉਨ੍ਹਾਂ ਨੂੰ ਪਾਰਟੀ ’ਚੋਂ ਕੱਢ ਕੇ ਬਦਨਾਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ- ਕੋਰੋਨਾ ਵਾਇਰਸ ਦਾ ਖ਼ੌਫ: ਨੋਇਡਾ ’ਚ 31 ਮਈ ਤੱਕ ਧਾਰਾ-144 ਲਾਗੂ


author

Tanu

Content Editor

Related News