''ਆਪਣੀ ਪਾਰਟੀ'' ਦੇ ਨੇਤਾ ਜੁਨੈਦ ਮੱਟੂ ਨੇ ਦਿੱਤਾ ਅਸਤੀਫ਼ਾ

Wednesday, Aug 28, 2024 - 05:26 PM (IST)

''ਆਪਣੀ ਪਾਰਟੀ'' ਦੇ ਨੇਤਾ ਜੁਨੈਦ ਮੱਟੂ ਨੇ ਦਿੱਤਾ ਅਸਤੀਫ਼ਾ

ਸ਼੍ਰੀਨਗਰ (ਵਾਰਤਾ)- ਸ਼੍ਰੀਨਗਰ ਦੇ ਸਾਬਕਾ ਮੇਅਰ ਅਤੇ 'ਆਪਣੀ ਪਾਰਟੀ' ਦੇ ਨੇਤਾ ਜੁਨੈਦ ਅਜ਼ੀਮ ਮੱਟੂ ਨੇ ਪਾਰਟੀ ਤੋਂ ਅਸਤੀਫ਼ਾ ਦੇ ਦਿੱਤਾ। ਮੰਗਲਵਾਰ ਦੇਰ ਰਾਤ 'ਐਕਸ' 'ਤੇ ਇਕ ਲੰਬੀ ਪੋਸਟ 'ਚ ਮੱਟੂ ਨੇ ਆਪਣੇ ਅਸਤੀਫ਼ੇ ਦਾ ਐਲਾਨ ਕੀਤਾ। ਵਿਧਾਨ ਸਭਾ ਚੋਣਾਂ ਤੋਂ ਪਹਿਲੇ ਇਹ ਘਟਨਾਕ੍ਰਮ ਅਲਤਾਫ਼ ਬੁਖਾਰੀ ਦੀ ਅਗਵਾਈ ਵਾਲੀ 'ਆਪਣੀ ਪਾਰਟੀ' ਲਈ ਇਕ ਹੋਰ ਝਟਕਾ ਹੈ। ਪਿਛਲੇ ਮਹੀਨੇ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ- ਉਸਮਾਨ ਮਾਜਿਦ, ਨੂਰ ਮੁਹੰਮਦ, ਚੌਧਰੀ ਜੁਲਫਿਕਾਰ ਅਤੇ ਅਬਦੁੱਲ ਰਹੀਮ ਨੇ ਪਾਰਟੀ ਛੱਡ ਦਿੱਤੀ ਸੀ। ਜੁਲਾਈ 'ਚ ਲੋਕ ਸਭਾ ਚੋਣਾਂ ਤੋਂ ਬਾਅਦ ਜਿਸ 'ਚ 'ਆਪਣੀ ਪਾਰਟੀ' ਨੂੰ ਭਾਰੀ ਹਾਰ ਮਿਲੀ ਅਤੇ ਉਸ ਦੇ ਦੋਵੇਂ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ ਹੋ ਗਈ, ਮੱਟੂ ਨੇ ਰਾਜਨੀਤੀ ਤੋਂ ਅਸਥਾਈ ਵਾਪਸੀ ਦਾ ਐਲਾਨ ਕੀਤਾ ਸੀ। 

ਸਾਬਕਾ ਮੇਅਰ ਨੇ ਪਾਰਟੀ ਪ੍ਰਧਾਨ ਅਲਤਾਫ਼ ਬੁਖਾਰੀ ਅਤੇ ਉਨ੍ਹਾਂ ਦੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀ ਚੰਗੀ ਸਿਹਤ ਦੀ ਕਾਮਨਾ ਕੀਤੀ। ਮੱਟੂ ਨੇ ਕਿਹਾ ਕਿ ਉਹ ਆਪਣੇ ਵਿਚਾਰ ਸਾਂਝੇ ਕਰਨ, ਸਵਾਲਾਂ ਦੇ ਜਵਾਬ ਦੇਣ ਅਤੇ ਆਪਣੇ ਇਰਾਦਿਆਂ ਅਤੇ ਟੀਚਿਆਂ ਨੂੰ ਅੱਗੇ ਵਧਾਉਣ ਲਈ ਮੀਡੀਆ ਨੂੰ ਸੰਬੋਧਨ ਕਰਨਗੇ। ਮੱਟੂ ਮਿਸ਼ੀਗਨ ਸਟੇਟ ਯੂਨੀਵਰਸਿਟੀ ਤੋਂ ਬਿਜ਼ਨੈੱਸ ਐਂਡ ਫਾਇਨੈਂਸ 'ਚ ਗਰੈਜੂਏਟ ਹਨ। ਉਨ੍ਹਾਂ ਨੇ 2018 ਤੋਂ ਲਗਭਗ 5 ਸਾਲਾਂ ਤੱਕ ਸ਼੍ਰੀਨਗਰ ਦੇ ਮੇਅਰ ਵਜੋਂ ਕੰਮ ਕੀਤਾ। ਉਨ੍ਹਾਂ ਨੇ ਵੱਖਵਾਦੀ ਰਾਜਨੀਤੀ 'ਚ ਵੀ ਹੱਥ ਅਜਮਾਇਆ ਅਤੇ ਬਾਅਦ 'ਚ ਮੁੱਖ ਧਾਰਾ 'ਚ ਸ਼ਾਮਲ ਹੋ ਗਏ। ਉਹ ਪਹਿਲਾਂ ਨੈਸ਼ਨਲ ਕਾਨਫਰੰਸ ਅਤੇ ਪੀਪਲਜ਼ ਕਾਨਫਰੰਸ ਨਾਲ ਵੀ ਜੁੜੇ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News