CM ਯੋਗੀ ਬੋਲੇ- ਰਿਕਾਰਡਾਂ ਲਈ ਹਮੇਸ਼ਾ ਯਾਦ ਕੀਤੇ ਜਾਣਗੇ ਅਬਦੁੱਲ ਕਲਾਮ

Saturday, Jul 27, 2024 - 09:57 AM (IST)

ਲਖਨਊ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ਨੀਵਾਰ ਨੂੰ ਉੱਘੇ ਵਿਗਿਆਨੀ ਅਤੇ ਸਾਬਕਾ ਰਾਸ਼ਟਰਪਤੀ ਡਾਕਟਰ ਏ. ਪੀ. ਜੇ. ਅਬਦੁਲ ਕਲਾਮ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਦਿੱਤੀ। ਉਨ੍ਹਾਂ ਕਿਹਾ ਕਿ ਕਲਾਮ ਨੂੰ ਉਨ੍ਹਾਂ ਦੇ ਰਿਕਾਰਡਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ। ਯੋਗੀ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਇਕ ਪੋਸਟ ਵਿੱਚ ਕਿਹਾ ਕਿ ਮਹਾਨ ਵਿਗਿਆਨੀ, ਮਿਜ਼ਾਈਲ ਮੈਨ, ਸਾਬਕਾ ਰਾਸ਼ਟਰਪਤੀ, 'ਭਾਰਤ ਰਤਨ' ਡਾ. ਏ. ਪੀ. ਜੇ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਬਰਸੀ 'ਤੇ ਨਿਮਰਤਾਪੂਰਵਕ ਸ਼ਰਧਾਂਜਲੀ! ਉਨ੍ਹਾਂ ਕਿਹਾ ਕਿ ਕਲਾਮ ਨੂੰ ਪੁਲਾੜ ਅਤੇ ਰੱਖਿਆ ਖੋਜ ਦੇ ਖੇਤਰ 'ਚ ਭਾਰਤ ਵਲੋਂ ਬਣਾਏ ਗਏ ਰਿਕਾਰਡਾਂ ਲਈ ਹਮੇਸ਼ਾ ਯਾਦ ਕੀਤਾ ਜਾਵੇਗਾ।

ਇਸ ਦੌਰਾਨ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ 'ਐਕਸ' 'ਤੇ ਲਿਖਿਆ ਕਿ ਕਿਸੇ ਵੀ ਮਿਸ਼ਨ ਦੀ ਸਫਲਤਾ ਲਈ ਰਚਨਾਤਮਕ ਅਗਵਾਈ ਜ਼ਰੂਰੀ ਹੈ। ਨੌਜਵਾਨ ਪੀੜ੍ਹੀ ਨੂੰ ਨਵੀਂ ਦਿਸ਼ਾ ਦੇਣ ਵਾਲੇ ਅਤੇ 'ਮਿਜ਼ਾਈਲ ਮੈਨ' ਵਜੋਂ ਜਾਣੇ ਜਾਂਦੇ ਵਿਗਿਆਨੀ ਅਤੇ ਸਾਬਕਾ ਰਾਸ਼ਟਰਪਤੀ 'ਭਾਰਤ ਰਤਨ' ਡਾ. ਏ.ਪੀ.ਜੇ ਅਬਦੁਲ ਕਲਾਮ ਨੂੰ ਉਨ੍ਹਾਂ ਦੀ ਬਰਸੀ 'ਤੇ ਨਿਮਰਤਾਪੂਰਵਕ ਸ਼ਰਧਾਂਜਲੀ। ਮੌਰਿਆ ਨੇ ਕਿਹਾ ਕਿ ਕਲਾਮ ਦੇ ਸਿਧਾਂਤ, ਵਿਚਾਰ ਅਤੇ ਪ੍ਰੇਰਣਾਦਾਇਕ ਕੰਮ ਆਉਣ ਵਾਲੀਆਂ ਨੌਜਵਾਨ ਪੀੜ੍ਹੀਆਂ ਦਾ ਮਾਰਗਦਰਸ਼ਨ ਕਰਦੇ ਰਹਿਣਗੇ।

ਸੂਬੇ ਦੀ ਮੁੱਖ ਵਿਰੋਧੀ ਪਾਰਟੀ ਸਮਾਜਵਾਦੀ ਪਾਰਟੀ ਨੇ ਪੋਸਟ ਕੀਤਾ ਕਿ ਭਾਰਤ ਦੇ ਸਾਬਕਾ ਰਾਸ਼ਟਰਪਤੀ, ਮਹਾਨ ਵਿਗਿਆਨੀ 'ਭਾਰਤ ਰਤਨ' ਡਾ.  ਏ. ਪੀ. ਜੇ ਅਬਦੁਲ ਕਲਾਮ ਜੀ ਨੂੰ ਉਨ੍ਹਾਂ ਦੀ ਬਰਸੀ 'ਤੇ ਨਿਮਰਤਾਪੂਰਵਕ ਸ਼ਰਧਾਂਜਲੀ। ਕਲਾਮ 2002 ਤੋਂ 2007 ਤੱਕ ਭਾਰਤ ਦੇ ਰਾਸ਼ਟਰਪਤੀ ਰਹੇ ਅਤੇ ਹਰ ਸਿਆਸੀ ਪਾਰਟੀ ਵਿਚ ਉਨ੍ਹਾਂ ਦਾ ਸਤਿਕਾਰ ਸੀ। ਤਾਮਿਲਨਾਡੂ ਵਿਚ 15 ਅਕਤੂਬਰ 1931 ਨੂੰ ਜਨਮੇ ਕਲਾਮ ਦਾ ਦਿਹਾਂਤ 27 ਜੁਲਾਈ 2015 ਨੂੰ ਸ਼ਿਲਾਂਗ ਵਿਚ ਹੋਇਆ ਸੀ।


Tanu

Content Editor

Related News