ਦੁਨੀਆ ਦੇ ਕੁਝ ਵਿਰਲੇ ਲੋਕਾਂ 'ਚੋਂ ਇਕ ਸਨ 'ਮਿਜ਼ਾਈਲਮੈਨ' ਅਬਦੁਲ ਕਲਾਮ, ਜਾਣੋ ਕਿਵੇਂ...

10/15/2020 11:33:52 AM

ਨਵੀਂ ਦਿੱਲੀ— ਦੁਨੀਆ ਵਿਚ ਕੁਝ ਵਿਰਲੇ ਲੋਕ ਹੁੰਦੇ ਹਨ, ਜਿਨ੍ਹਾਂ ਦੀ ਜ਼ਿੰਦਗੀ 'ਚ ਤਮਾਮ ਤਰ੍ਹਾਂ ਦੀਆਂ ਕਮੀਆਂ ਹੁੰਦੀਆਂ ਹਨ ਪਰ ਫਿਰ ਵੀ ਉਹ ਆਪਣੇ ਸੁਫ਼ਨਿਆਂ ਨੂੰ ਪੂਰਾ ਕਰਨ 'ਚ ਕਦੇ ਪਿੱਛੇ ਨਹੀਂ ਹੱਟਦੇ। ਦੇਸ਼ ਦੇ 11ਵੇਂ ਰਾਸ਼ਟਰਪਤੀ ਦੇ ਤੌਰ 'ਤੇ ਸਹੁੰ ਚੁੱਕਣ ਵਾਲੇ ਡਾ. ਏ. ਪੀ. ਜੇ. ਅਬਦੁਲ ਕਲਾਮ ਵੀ ਅਜਿਹੇ ਹੀ ਵਿਰਲੇ ਲੋਕਾਂ 'ਚੋਂ ਇਕ ਸਨ। ਅਬਦੁਲ ਕਲਾਮ ਦਾ ਅੱਜ ਜਨਮ ਦਿਹਾੜਾ ਹੈ। ਉਨ੍ਹਾਂ ਦਾ ਜਨਮ 15 ਅਕਤੂਬਰ 1931 ਵਿਚ ਤਾਮਿਲਨਾਡੂ ਵਿਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਅਬੁਲ ਪਕਿਰ ਜੈਨੁਲਾਅਬਦੀਨ ਅਬਦੁੱਲ ਕਲਾਮ ਸੀ। 

PunjabKesari

ਮਿਜ਼ਾਈਲਮੈਨ ਦੇ ਨਾਂ ਤੋਂ ਜਾਣਦੀ ਹੈ ਦੁਨੀਆ—
ਦੇਸ਼ ਦੇ ਸਾਬਕਾ ਰਾਸ਼ਟਰਪਤੀ ਅਤੇ ਮਿਜ਼ਾਈਲ ਪ੍ਰੋਗਰਾਮ ਦੇ ਜਨਕ ਅਬਦੁੱਲ ਕਲਾਮ ਨੂੰ ਪੂਰੀ ਦੁਨੀਆ ਮਿਜ਼ਾਈਲਮੈਨ ਦੇ ਨਾਂ ਤੋਂ ਵੀ ਜਾਣਦੀ ਹੈ। ਕਲਾਮ ਨੇ ਵਿਗਿਆਨਕ-ਇੰਜੀਨੀਅਰ ਦੇ ਤੌਰ 'ਤੇ ਰੱਖਿਆ ਖੋਜ ਅਤੇ ਵਿਕਾਸ ਸੰਗਠਨ, ਭਾਰਤੀ ਪੁਲਾੜ ਖੋਜ ਸੰਗਠਨ ਦੀਆਂ ਕਈ ਮਹੱਤਵਪੂਰਨ ਪ੍ਰਾਜੈਕਟਾਂ ਨੂੰ ਪੂਰਾ ਕੀਤਾ ਹੈ। ਭਾਰਤ ਦੇ ਰਾਸ਼ਟਰਪਤੀ ਬਣਨ ਮਗਰੋਂ ਉਨ੍ਹਾਂ ਨੇ ਆਪਣਾ ਪੂਰਾ ਸਮਾਂ ਦੂਜਿਆਂ ਦੀ ਭਲਾਈ ਵਿਚ ਲਾਇਆ। 

ਇਹ ਵੀ ਪੜ੍ਹੋ: PM ਮੋਦੀ ਨੇ ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਨੂੰ ਕੀਤਾ ਨਮਨ, ਬੋਲੇ- ਤੁਹਾਡਾ ਯੋਗਦਾਨ ਕਦੇ ਨਹੀਂ ਭੁੱਲ ਸਕਦੇ

PunjabKesari

ਰਾਸ਼ਟਰਪਤੀ ਦੀ ਪੂਰੀ ਤਨਖ਼ਾਹ ਗ੍ਰਾਮੀਣ ਵਿਕਾਸ ਲਈ ਦਾਨ ਕਰਦੇ ਸਨ—
ਅਬਦੁਲ ਕਲਾਮ ਬਾਰੇ ਸ਼ਾਇਦ ਘੱਟ ਹੀ ਲੋਕਾਂ ਨੂੰ ਪਤਾ ਹੋਵੇਗਾ ਕਿ ਉਹ ਆਪਣੀ ਰਾਸ਼ਟਰਪਤੀ ਦੀ ਪੂਰੀ ਤਨਖ਼ਾਹ ਗ੍ਰਾਮੀਣ ਵਿਕਾਸ ਲਈ ਦਾਨ ਕਰਦੇ ਸਨ। ਕਲਾਮ ਨੇ ਗ੍ਰਾਮੀਣ ਵਿਕਾਸ ਲਈ ਆਪਣੀ ਪੂਰੀ ਤਨਖ਼ਾਹ ਅਤੇ ਜੋ ਵੀ ਸੇਵਿੰਗ ਸੀ, ਉਹ 'ਪੂਰਾ' ਨਾਂ ਦੇ ਇਕ ਐੱਨ. ਜੀ. ਓ. ਨੂੰ ਦਾਨ ਕਰ ਦਿੱਤਾ ਸੀ। ਪੂਰਾ (ਪੇਂਡੂ ਖੇਤਰਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨਾ) ਨਾਂ ਦੀ ਇਕ ਸੰਸਥਾ ਦੀ ਅਬਦੁਲ ਕਲਾਮ ਨੇ ਸਥਾਪਨਾ ਕੀਤੀ ਸੀ। ਇਹ ਸੰਗਠਨ ਪੇਂਡੂ ਖੇਤਰਾਂ ਨੂੰ ਸ਼ਹਿਰੀ ਸਹੂਲਤਾਂ ਪ੍ਰਦਾਨ ਕਰਨ ਦਾ ਕੰਮ ਕਰਦਾ ਸੀ। ਇਸ ਸੰਸਥਾ ਅਤੇ ਇਸ ਵਿਚਾਰ ਬਾਰੇ ਸਭ ਤੋਂ ਪਹਿਲਾਂ ਅਬਦੁਲ ਕਲਾਮ ਦੀ ਕਿਤਾਬ 'ਟਾਰਗੈਟ 3 ਬਿਲੀਅਨ' ਵਿਚ ਲੋਕਾਂ ਨੇ ਜਾਣਿਆ ਸੀ। 

ਇਹ ਵੀ ਪੜ੍ਹੋ: ਅਬਦੁਲ ਕਲਾਮ ਦੇ ਜਨਮ ਦਿਹਾੜੇ 'ਤੇ ਵਿਸ਼ੇਸ਼: ਆਓ ਜਾਣਦੇ ਹਾਂ ਇਨ੍ਹਾਂ ਦੇ 10 ਅਨਮੋਲ ਵਿਚਾਰ

PunjabKesari

ਕੌਣ ਸਨ ਏ. ਪੀ. ਜੇ. ਅਬਦੁਲ ਕਲਾਮ—
ਅਬਦੁਲ ਕਲਾਮ ਦਾ ਜਨਮ 15 ਅਕਤੂਬਰ 1931 'ਚ ਰਾਮੇਸ਼ਵਰਮ ਤਾਮਿਲਨਾਡੂ ਵਿਚ ਹੋਇਆ ਸੀ। ਕਲਾਮ ਦੇ ਪਿਤਾ ਪੇਸ਼ੇ ਤੋਂ ਮਛੇਰੇ ਸਨ। ਉਨ੍ਹਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਚੰਗੀ ਨਹੀਂ ਸੀ। 5 ਭਰਾ ਅਤੇ ਭੈਣਾਂ ਵਾਲੇ ਪਰਿਵਾਰ ਨੂੰ ਚਲਾਉਣ ਲਈ ਪਿਤਾ ਦੀ ਮਦਦ ਕਰਨ ਲਈ ਅਬਦੁਲ ਕਲਾਮ ਅਖ਼ਬਾਰ ਵੇਚਿਆ ਕਰਦੇ ਸਨ, ਜਦੋਂ ਉਹ ਸਿਰਫ 10 ਸਾਲ ਦੇ ਸਨ। ਕਲਾਮ ਸਾਧਾਰਣ ਪਿੱਠਭੂਮੀ ਨਾਲ ਸੰਬੰਧ ਰੱਖਦੇ ਸਨ। ਜ਼ਮੀਨੀ ਪੱਧਰ ਨਾਲ ਜੁੜੇ ਰਹਿ ਕੇ ਉਨ੍ਹਾਂ ਨੇ ਰਾਸ਼ਟਰਪਤੀ ਦੇ ਰੂਪ ਵਿਚ ਲੋਕਾਂ ਦੇ ਦਿਲਾਂ ਵਿਚ ਆਪਣੀ ਇਕ ਖ਼ਾਸ ਥਾਂ ਬਣਾਈ ਸੀ। ਇਸ ਲਈ ਲੋਕ ਉਨ੍ਹਾਂ ਨੂੰ 'ਲੋਕਾਂ ਦੇ ਰਾਸ਼ਟਰਪਤੀ' ਕਹਿੰਦੇ ਸਨ। ਅਬਦੁਲ ਨੇ ਪੋਖਰਣ-2 ਪਰਮਾਣੂ ਪਰੀਖਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਰਾਸ਼ਟਰ ਦੇ ਪ੍ਰਮੁੱਖ ਪਰਮਾਣੂ ਵਿਗਿਆਨਕ ਦੇ ਰੂਪ 'ਚ ਉੱਭਰੇ ਪਰ ਇਨ੍ਹਾਂ ਸਾਰਿਆਂ ਦੇ ਬਾਵਜੂਦ ਵੀ ਉਹ ਜੀਵਨ ਜਿਊਣ ਦੇ ਤਰੀਕਿਆਂ ਦੀ ਵਜ੍ਹਾ ਤੋਂ ਉਹ ਲੋਕਾਂ ਦਰਮਿਆਨ ਬੇਹੱਦ ਮਸ਼ਹੂਰ ਹੋਏ। 

PunjabKesari

ਇਹ ਸੀ ਉਨ੍ਹਾਂ ਦੀ ਸੰਪਤੀ—
ਭਾਰਤ ਦੇ ਪ੍ਰਮੁੱਖ ਵਿਗਿਆਨਕ ਅਬਦੁਲ ਕਲਾਮ ਇਕ ਸਾਧਾਰਣ ਜ਼ਿੰਦਗੀ ਜਿਊਂਦੇ ਸਨ। ਉਨ੍ਹਾਂ ਦੀ ਨਿੱਜੀ ਸੰਪਤੀ ਉਨ੍ਹਾਂ ਦੀਆਂ ਕਿਤਾਬਾਂ, ਇਕ ਵੀਣਾ ਅਤੇ ਇਕ ਜੋੜੀ ਕੱਪੜੇ ਸਨ। 5 ਸਾਲ ਪਹਿਲਾਂ ਭਾਰਤ ਨੇ ਅਬਦੁਲ ਕਲਾਮ ਨੂੰ ਗੁਆ ਦਿੱਤਾ, ਜਦੋਂ ਉਨ੍ਹਾਂ ਨੂੰ ਦਿਲ ਦਾ ਦੌਰਾ ਆਇਆ ਸੀ। ਉਨ੍ਹਾਂ ਦਾ ਦਿਹਾਂਤ 27 ਜੁਲਾਈ 2015 ਨੂੰ ਹੋਇਆ, ਜਦੋਂ ਉਹ 83 ਸਾਲ ਦੇ ਸਨ।


Tanu

Content Editor

Related News