ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਆਸਕਰ ਜੇਤੂ ''ਦਿ ਐਲੀਫੈਂਟ ਵਿਸਪਰ'' ਦੀ ਟੀਮ ਨਾਲ ਕੀਤੀ ਮੁਲਾਕਾਤ

03/31/2023 12:04:45 AM

ਨਵੀਂ ਦਿੱਲੀ: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਅੱਜ ਆਸਕਰ ਜੇਤੂ 'ਦਿ ਐਲੀਫੈਂਟ ਵਿਸਪਰ' ਦੀ ਟੀਮ ਨਾਲ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਨੇ ਆਪਣੀ ਰਿਹਾਇਸ਼ 'ਤੇ ਫ਼ਿਲਮ ਦੀ ਨਿਰਦੇਸ਼ਕ ਤੇ ਸਿਨੇਮੈਟੋਗ੍ਰਾਫਰ ਕਾਰਤਿਕੀ ਗੋਂਸਾਲਵਿਸ, ਗੁਨੀਤ ਮੂੰਗਾ ਤੇ ਨੈੱਟਫਲਿਕਸ ਦੀ ਮੋਨਿਕਾ ਨਾਲ ਮੁਲਾਕਾਤ ਕੀਤੀ।

ਇਹ ਖ਼ਬਰ ਵੀ ਪੜ੍ਹੋ - ਪੱਛਮੀ ਬੰਗਾਲ 'ਚ ਰਾਮਨੌਮੀ ਸ਼ੋਭਾਯਾਤਰਾ 'ਤੇ ਪਥਰਾਅ, ਕਈ ਗੱਡੀਆਂ ਦੀ ਭੰਨਤੋੜ ਕਰ ਕੇ ਲਗਾਈ ਅੱਗ

ਗੱਲਬਾਤ ਦੌਰਾਨ ਠਾਕੁਰ ਨੇ ਕਿਹਾ ਕਿ ਭਾਰਤ ਦੀ ਕਹਾਣੀ ਕਹਿਣ ਦੀ ਸ਼ਕਤੀ ਬੇਜੋੜ ਹੈ। ਇਸੇ ਤਰ੍ਹਾਂ ਦੀ ਇਕ ਕਹਾਣੀ ਦੇ ਆਸਕਰ ਜਿੱਤਣ 'ਤੇ ਖ਼ੁਸ਼ੀ ਜਤਾਉਂਦਿਆਂ ਉਨ੍ਹਾਂ ਕਿਹਾ ਕਿ 'ਦਿ ਐਲੀਫੈਂਟ ਵਿਸਪਰ' ਦਿਲ ਨੂੰ ਛੂਹ ਲੈਣ ਵਾਲੀ, ਸਮਾਜਿਕ ਰੂਪ ਨਾਲ ਪ੍ਰਸੰਗਿਕ ਅਤੇ ਸਿਨੇਮੈਟੋਗ੍ਰਾਫਿਕ ਵਜੋਂ ਮੰਤਰਮੁਗਧ ਕਰਨ ਵਾਲੀ ਫ਼ਿਲਮ ਹੈ। ਉਨ੍ਹਾਂ ਕਿਹਾ ਕਿ ਮੈਨੂੰ ਗੁਨੀਤ ਅਤੇ ਕਾਰਤਿਕੀ ਨਾਲ ਮਿਲ ਕੇ ਬਹੁਤ ਖ਼ੁਸ਼ੀ ਹੋਈ ਹੈ ਤੇ ਮੈਂ ਇਸ ਮੰਤਰਮੁਗਧ ਕਰ ਦੇਣ ਵਾਲੀ ਡਾਕਿਊਮੈਂਟਰੀ ਬਣਾਉਣ ਦੌਰਾਨ ਉਨ੍ਹਾਂ ਦੀ ਯਾਤਰਾ ਬਾਰੇ ਜਾਣਕਾਰੀ ਪ੍ਰਾਪਤ ਕੀਤੀ। 

ਇਹ ਖ਼ਬਰ ਵੀ ਪੜ੍ਹੋ - 12 ਮਹੀਨਿਆਂ 'ਚ 6 ਲੱਖ ਰੁਪਏ ਦੀ ਇਡਲੀ ਖਾ ਗਿਆ ਵਿਅਕਤੀ! Swiggy ਤੋਂ ਮੰਗਵਾਈਆਂ 8428 ਪਲੇਟਾਂ

ਕੇਂਦਰੀ ਮੰਤਰੀ ਨੇ ਕਿਹਾ ਕਿ ਭਾਰਤ ਕਹਾਣੀਕਾਰਾਂ ਦੀ ਧਰਤੀ ਹੈ, ਹਰ ਦਿਨ ਲੱਖਾਂ ਕਹਾਣੀਆਂ ਪੈਦਾ ਹੁੰਦੀਆਂ ਹਨ ਤੇ ਕੁੱਝ ਪੀੜ੍ਹੀਆਂ ਤਕ ਦੁਹਰਾਈਆਂ ਜਾਂਦੀਆਂ ਹਨ। ਸਾਡੀ ਖੇਤੀਰ ਸਮੱਗਰੀ ਵਿਸ਼ਵਕ ਹੋ ਗਈ ਹੈ, ਇਸ ਨੂੰ ਦੁਨੀਆਂ ਦੇ ਹਰ ਹਿੱਸੇ ਵਿਚ ਡੱਬ ਕੀਤਾ ਜਾਂਦਾ ਹੈ ਤੇ ਉਸ ਦਾ ਆਨੰਦ ਲਿਆ ਜਾਂਦਾ ਹੈ। ਭਾਰਤ ਦੀਆਂ ਕਹਾਣੀਆਂ ਨੇ ਹਲਚਲ ਮਚਾਈ ਹੋਈ ਹੈ ਤੇ ਨਵੇਂ ਫ਼ਿਲਮ ਨਿਰਮਾਤਾ ਇਸ ਨੂੰ ਅੱਗੇ ਵਧਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਜਦ ਉਹ ਤਮਿਲਨਾਡੂ ਜਾਣਗੇ ਤਾਂ ਬੋਮਨ ਤੇ ਬੇਲੀ ਨਾਲ ਮਿਲਣਗੇ। ਉਨ੍ਹਾਂ ਦਾ ਜੀਵਨ ਅਤੇ ਜੰਗਲੀ ਜੀਵਨ ਰੱਖਿਆ ਲਈ ਉਪਰਾਲਾ ਪ੍ਰੇਰਣਾਦਾਇਕ ਹੈ।

ਇਹ ਖ਼ਬਰ ਵੀ ਪੜ੍ਹੋ - ਅਯੁੱਧਿਆ 'ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ ਰਾਮਨੌਮੀ ਦਾ ਤਿਉਹਾਰ, ਲੱਖਾਂ ਦੀ ਗਿਣਤੀ 'ਚ ਪੁੱਜੇ ਸ਼ਰਧਾਲੂ

ਦੱਸ ਦੇਈਏ ਕਿ 'ਦਿ ਐਲੀਫੈਂਟ ਵਿਸਪਰ' ਫ਼ਿਲਮ ਨੇ ਹਾਲ ਹੀ ਵਿਚ 95ਵੇਂ ਅਕਾਦਮੀ ਪੁਰਸਕਾਰਾਂ ਵਿਚ ਬੈਸਟ ਡਾਕਿਊਮੈਂਟਰੀ ਸ਼ਾਰਟ ਫ਼ਿਲਮ ਐਵਾਰਡ ਜਿੱਤਿਆ ਹੈ। ਟੀਮ ਨੇ ਅੱਜ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News