ਅਨੁਰਾਗ ਠਾਕੁਰ ਨੇ ਬੰਗਲਾਦੇਸ਼ ਦੇ ਸੂਚਨਾ ਪ੍ਰਸਾਰਨ ਮੰਤਰੀ ਨਾਲ ਕੀਤੀ ਮੁਲਾਕਾਤ

Tuesday, Sep 07, 2021 - 03:47 PM (IST)

ਅਨੁਰਾਗ ਠਾਕੁਰ ਨੇ ਬੰਗਲਾਦੇਸ਼ ਦੇ ਸੂਚਨਾ ਪ੍ਰਸਾਰਨ ਮੰਤਰੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ- ਸੂਚਨਾ ਅਤੇ ਪ੍ਰਸਾਰਨ ਮੰਤਰੀ ਅਨੁਰਾਗ ਠਾਕੁਰ ਨੇ ਮੰਗਲਵਾਰ ਨੂੰ ਬੰਗਲਾਦੇਸ਼ ਦੇ ਆਪਣੇ ਹਮਰੁਤਬਾ ਹਸਨ ਮਹਿਮੂਦ ਨਾਲ ਮੁਲਾਕਾਤ ਕੀਤੀ ਅਤੇ ਆਪਸੀ ਹਿੱਤਾਂ ਨਾਲ ਜੁੜੇ ਵਿਸ਼ਿਆਂ ਅਤੇ ਦੋਹਾਂ ਦੇਸ਼ਾਂ ਦਰਮਿਆਨ ਪ੍ਰਸਾਰਨ ਅਤੇ ਮਨੋਰੰਜਨ ਖੇਤਰ ’ਚ ਸੰਬੰਧਾਂਨੂੰ ਹੋਰ ਮਜ਼ਬੂਤ ਬਣਾਉਣ ਨੂੰ ਲੈ ਕੇ ਚਰਚਾ ਕੀਤੀ। ਅਨੁਰਾਗ ਨੇ ਆਪਣੇ ਟਵੀਟ ’ਚ ਮਹਿਮੂਦ ਨਾਲ ਮੁਲਾਕਾਤ ਦੀ ਜਾਣਕਾਰੀ ਦਿੰਦੇ ਹੋਏ ਕਿਹਾ,‘‘ਅਸੀਂ ਵਿਭਿੰਨ ਵਿਸ਼ਿਆਂ ’ਤੇ ਚਰਚਾ ਕੀਤੀ, ਜਿਸ ’ਚ ਲੋਕਾਂ ਵਿਚਾਲੇ ਆਦਾਨ-ਪ੍ਰਦਾਨ, ਦੋ-ਪੱਖੀ ਫਿਲਮ ਨਿਰਮਾਣ ਸਮੇਤ ਹੋਰ ਵਿਸ਼ੇ ਸ਼ਾਮਲ ਹਨ।’’ ਉਨ੍ਹਾਂ ਕਿਹਾ ਕਿ ਸਾਡੇ ਦੇਸ਼ਾਂ ਦਰਮਿਆਨ ਮਜ਼ਬੂਤ ਅਤੇ ਇਤਿਹਾਸਕ ਸੰਬੰਧ ਹਨ ਅਤੇ ਇਹ ਅੱਗੇ ਹੋਰ ਵੀ ਮਜ਼ਬੂਤ ਹੋਣਗੇ।

PunjabKesari

ਸੂਚਨਾ ਅਤੇ ਪ੍ਰਸਾਰਨ ਮੰਤਰਾਲਾ ਦੇ ਬਿਆਨ ਅਨੁਸਾਰ, ਬੰਗਲਾਦੇਸ਼ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਨੇ ਆਪਸੀ ਹਿੱਤਾਂ ਨਾਲ ਜੁੜੇ ਵਿਸ਼ਿਆਂ ’ਤੇ ਚਰਚਾ ਅਤੇ ਸਹਿਯੋਗ ਅਤੇ ਭਾਰਤ ਸਰਕਾਰ ਦੇ ਸਰਗਰਮ ਕਦਮਾਂ ਦੀ ਸ਼ਲਾਘਾ ਕੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਰਚ 2021 ’ਚ ਬੰਗਲਾਦੇਸ਼ ਯਾਤਰਾ ਦਾ ਵਿਸ਼ੇਸ਼ ਜ਼ਿਕਰ ਕੀਤਾ। ਬਿਆਨ ਅਨੁਸਾਰ, ਅਨੁਰਾਗ ਠਾਕੁਰ ਨੇ ਸ਼ੇਖ ਮੁਜੀਬੁਰ ਰਹਿਮਾਨ ਦੇ ਜੀਵਨ ਅਤੇ ਉਸ ਕਾਲ ’ਤੇ ਆਧਾਰਤ ਫਿਲਮ ‘ਬੰਗਬੰਧੂ’ ਦੇ ਨਿਰਮਾਣ ਦੀ ਪ੍ਰਗਤੀ ’ਤੇ ਸੰਤੋਸ਼ ਪ੍ਰਗਟ ਕੀਤਾ ਅਤੇ ਕਿਹਾ ਕਿ ਇਸ ਦਾ ਵੱਡਾ ਹਿੱਸਾ ਪੂਰਾ ਹੋ ਗਿਆ ਹੈ। ਠਾਕੁਰ ਨੇ ਕਿਹਾ,‘‘ਮੈਂ ਉਮੀਦ ਕਰਦਾ ਹਾਂ ਕਿ ਜੇਕਰ ਕੋਰੋਨਾ ਦੀ ਸਥਿਤੀ ਠੀਕ ਰਹੀ, ਉਦੋਂ ਇਸ ਦਾ ਨਿਰਮਾਣ ਮਾਰਚ 2022 ਤੱਕ ਪੂਰਾ ਹੋ ਜਾਵੇਗਾ ਅਤੇ ਉਦੋਂ ਇਸ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਜਾਰੀ ਕੀਤਾ ਜਾ ਸਕੇਗਾ।’’ ਬਿਆਨ ਅਨੁਸਾਰ, ਦੋਹਾਂ ਪੱਖਾਂ ਦਰਮਿਆਨ ‘1971 ’ਚ ਬੰਗਲਾਦੇਸ਼ ਦੀ ਮੁਕਤੀ’ ਵਿਸ਼ੇ ’ਤੇ ਦਸਤਾਵੇਜ਼ੀ ਫਿਲਮ ਦੇ ਨਿਰਮਾਣ ਨੂੰ ਸਰਗਰਮੀ ਨਾਲ ਅੱਗੇ ਵਧਾਉਣ ’ਤੇ ਸਹਿਮਤੀ ਬਣੀ। ਇਸ ਬਿਆਨ ’ਚ ਕਿਹਾ ਗਿਆ ਹੈ ਕਿ ਦੋਵੇਂ ਮੰਤਰੀਆਂ ਨੇ 6 ਦਸੰਬਰ 2021 ਨੂੰ ‘ਮੈਤਰੀ ਦਿਵਸ’ ਸਮਾਰੋਹ ਮਨਾਉਣ ਨੂੰ ਲੈ ਕੇ ਵੀ ਚਰਚਾ ਕੀਤੀ ਅਤੇ ਇਸ ਲਈ ਆਪਸੀ ਸਹਿਮਤੀ ਦੇ ਆਧਾਰ ’ਤੇ ਕਾਰਜ ਯੋਜਨਾ ਤਿਆਰ ਕੀਤੀ ਜਾਵੇਗੀ।

PunjabKesari


author

DIsha

Content Editor

Related News