ਕੇਂਦਰੀ ਵਿੱਤ ਮੰਤਰੀ ਅਨੁਰਾਗ ਠਾਕੁਰ ਬਣੇ ਫ਼ੌਜ ’ਚ ਕੈਪਟਨ, ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਜਾਣਕਾਰੀ

Thursday, Mar 11, 2021 - 12:11 PM (IST)

ਕੇਂਦਰੀ ਵਿੱਤ ਮੰਤਰੀ ਅਨੁਰਾਗ ਠਾਕੁਰ ਬਣੇ ਫ਼ੌਜ ’ਚ ਕੈਪਟਨ, ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤੀ ਜਾਣਕਾਰੀ

ਹਮੀਰਪੁਰ (ਰਾਜੀਵ)- ਹਮੀਰਪੁਰ ਦੇ ਸੰਸਦ ਮੈਂਬਰ ਅਤੇ ਕੇਂਦਰੀ ਵਿੱਤ ਰਾਜ ਮੰਤਰੀ ਕੈਪਟਨ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਇੱਕ ਨਿੱਜੀ ਪ੍ਰਾਪਤੀ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਖੇਤਰੀ ਫ਼ੌਜ, ਜਿਸ ਦੇ ਨਾਲ ਉਹ 2016 ਤੋਂ ਜੁੜੇ ਹੋਏ ਹਨ, ਉਸ ’ਚ ਹੁਣ ਉਨ੍ਹਾਂ ਦੀ ਪ੍ਰਮੋਸ਼ਨ ਹੋ ਗਈ ਹੈ। ਅਨੁਰਾਗ ਠਾਕੁਰ ਪਹਿਲਾਂ ਟੈਰੀਟੋਰੀਅਲ ਆਰਮੀ ’ਚ ਲੈਫਟੀਨੈਂਟ ਦੇ ਤੌਰ ’ਤੇ ਜੁੜੇ ਸਨ, ਹੁਣ ਉਹ ਕੈਪਟਨ ਦੇ ਰੈਂਕ ’ਤੇ ਪ੍ਰਮੋਟ ਹੋ ਗਏ ਹਨ। ਅਨੁਰਾਗ ਠਾਕੁਰ ਨੇ ਇਸ ਨਾਲ ਜੁੜਿਆ ਵੀਡੀਓ ਸ਼ੇਅਰ ਕਰਦੇ ਹੋਏ ਖੁਸ਼ੀ ਜ਼ਾਹਰ ਕੀਤੀ ਹੈ। 

PunjabKesariਅਨੁਰਾਗ ਠਾਕੁਰ ਨੇ ਖੁਸ਼ੀ ਨੂੰ ਜ਼ਾਹਰ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ
ਅਨੁਰਾਗ ਠਾਕੁਰ ਨੇ ਆਪਣੀ ਖੁਸ਼ੀ ਨੂੰ ਜ਼ਾਹਰ ਕਰਦੇ ਹੋਏ ਵੀਡੀਓ ਸ਼ੇਅਰ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ,‘‘ਜੁਲਾਈ 2016 ’ਚ ਮੈਂ ਟੈਰੀਟੋਰੀਅਲ ਆਰਮੀ ’ਚ ਰੈਗੂਲਰ ਅਫ਼ਸਰ ਵਾਂਗ ਲੈਫਟੀਨੈਂਟ ਦੇ ਅਹੁਦੇ ’ਤੇ ਕਮੀਸ਼ਨ ਹੋਇਆ ਸੀ। ਅੱਜ ਮੈਨੂੰ ਦੱਸਦੇ ਹੋਏ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਪ੍ਰਮੋਟ ਹੋ ਕੇ ਕੈਪਟਨ ਬਣ ਗਿਆ ਹਾਂ। ਭਾਰਤ ਮਾਤਾ ਅਤੇ ਤਿਰੰਗੇ ਲਈ ਮੈਂ ਹਰ ਫ਼ਰਜ ਨਿਭਾਉਣ ਨੂੰ ਹਮੇਸ਼ਾ ਤਿਆਰ ਹਾਂ। ਉਥੇ ਹੀ ਕੈਪਟਨ ਬਣਨ ਤੋਂ ਬਾਅਦ ਅਨੁਰਾਗ ਠਾਕੁਰ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨਾਲ ਵੀ ਮੁਲਾਕਾਤ ਕੀਤੀ ਹੈ। ਅਨੁਰਾਗ ਠਾਕੁਰ ਦੇ ਕੈਪਟਨ ਬਣਨ ਦੀ ਖ਼ਬਰ ਜਿਵੇਂ ਹੀ ਉਨ੍ਹਾਂ ਦੇ ਗ੍ਰਹਿ ਸੂਬੇ ਅਤੇ ਜ਼ਿਲ੍ਹੇ ’ਚ ਪਤਾ ਲੱਗੀ ਤਾਂ ਲੋਕਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਅਤੇ ਅਨੁਰਾਗ ਠਾਕੁਰ ਅਤੇ ਉਨ੍ਹਾਂ ਦੇ ਪਿਤਾ ਸਾਬਕਾ ਮੁੱਖ ਮੰਤਰੀ ਪ੍ਰੇਮ ਕੁਮਾਰ ਧੂਮਲ ਨੂੰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ।

PunjabKesari

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News