PDP ਨੂੰ ਲੱਗਾ ਇਕ ਹੋਰ ਝਟਕਾ, ਹੁਣ ਇਸ ਨੇਤਾ ਨੇ ਦਿੱਤਾ ਅਸਤੀਫਾ

12/13/2018 6:50:58 PM

ਸ਼੍ਰੀਨਗਰ-ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੀ ਮੁਖੀ ਮਹਿਬੂਬਾ ਮੁਫਤੀ 'ਤੇ ਸਮੱਸਿਆਵਾਂ ਘੱਟ ਨਹੀਂ ਹੋ ਰਹੀਆਂ ਹਨ ਅਤੇ ਨੇਤਾਵਾਂ ਦਾ ਪਾਰਟੀ ਛੱਡਣਾ ਲਗਾਤਾਰ ਜਾਰੀ ਹੈ।  ਇਸ ਦੌਰਾਨ ਵੀਰਵਾਰ ਨੂੰ ਇਕ ਹੋਰ ਨੇਤਾ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਉੜੀ ਤੋਂ ਮਸ਼ਹੂਰ ਨੇਤਾ ਰਾਜਾ ਅਜਾਜ਼ ਅਲੀ ਖਾਨ ਨੇ ਆਪਣੇ ਸੈਕੜੇ ਵਰਕਰਾਂ ਦੇ ਨਾਲ ਪਾਰਟੀ ਛੱਡ ਦਿੱਤੀ ਹੈ।

ਖਾਨ ਨੇ ਕਿਹਾ ਹੈ ਕਿ ਪਾਰਟੀ ਦੇ ਵਰਕਰ ਅਤੇ ਬਲਾਕ ਪ੍ਰਧਾਨ ਨੇ ਵੀ ਪਾਰਟੀ ਛੱਡਣ ਦਾ ਫੈਸਲਾ ਕਰ ਲਿਆ ਹੈ ਅਤੇ ਉਨ੍ਹਾਂ ਨੇ ਇਸ ਕਾਰਨ ਪੀ. ਡੀ. ਪੀ. ਨੂੰ ਛੱਡ ਦਿੱਤਾ ਹੈ ਪਰ ਅਧਿਕਾਰਕ ਤੌਰ 'ਤੇ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਪਰ ਸ਼ਾਇਦ ਉਹ ਲੋਕ ਸੱਜਾਦ ਲੋਨ ਦੀ ਪੀਪਲਜ਼ ਕਾਂਨਫਰੰਸ ਦੇ ਨਾਲ ਸ਼ਾਮਿਲ ਹੋਣਗੇ। ਜਦੋਂ ਤੋਂ ਪੀ. ਡੀ. ਪੀ. 'ਚ ਫੁੱਟ ਪਈ ਹੈ ਉਸ ਸਮੇਂ ਤੋਂ ਨਾਰਥ ਕਸ਼ਮੀਰ 'ਚ ਸੱਜਾਦ ਲੋਨ ਦਾ ਹੋਲਡ ਮਜ਼ਬੂਤ ਹੋ ਗਿਆ ਹੈ।


Iqbalkaur

Content Editor

Related News