ਸ਼ਾਹ ਦੇ ਬੰਗਾਲ ਦੌਰੇ ਤੋਂ ਪਹਿਲਾਂ TMC ''ਚ ਅਸਤੀਫਿਆਂ ਦੀ ਝੜੀ, ਇੱਕ ਹੋਰ ਵਿਧਾਇਕ ਨੇ ਛੱਡੀ ਪਾਰਟੀ
Friday, Dec 18, 2020 - 10:46 PM (IST)
ਕੋਲਕਾਤਾ - ਬੰਗਾਲ ਵਿੱਚ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਸੂਬੇ ਵਿੱਚ ਰਾਜਨੀਤਕ ਹਲਚਲ ਤੇਜ਼ ਹੁੰਦੀ ਜਾ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ 2 ਦਿਨਾਂ ਦੌਰੇ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਪਾਰਟੀ ਦੀ ਇੱਕ ਹੋਰ ਵਿਧਾਇਕ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ।
ਤ੍ਰਿਣਮੂਲ ਕਾਂਗਰਸ ਦੀ ਵਿਧਾਇਕ ਬਨਾਸਰੀ ਮੈਤੀ ਨੇ ਵੀ ਸ਼ੁੱਕਰਵਾਰ ਨੂੰ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਹੈ ਅਤੇ ਉਨ੍ਹਾਂ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਬਨਸਾਰੀ ਪਾਰਟੀ ਛੱਡਣ ਵਾਲੇ ਸ਼ੁਭੇਂਦੁ ਸਰਕਾਰ ਦੇ ਗੜ੍ਹ ਕਹੇ ਜਾਣ ਵਾਲੇ ਪੂਰਬੀ ਮਿਦਨਾਪੁਰ ਜ਼ਿਲ੍ਹੇ ਨਾਲ ਸਬੰਧ ਰੱਖਦੀ ਹਨ। ਉਹ ਜ਼ਿਲ੍ਹੇ ਦੀ ਕਾਂਤੀ ਉੱਤਰ ਤੋਂ ਵਿਧਾਇਕ ਹਨ।
ਧਰਮ ਬਦਲ ਕੁੜੀ ਨੇ ਕੀਤਾ ਸੀ ਨਿਕਾਹ, ਹੁਣ ਬੋਲੀ- ਮੁੰਡੇ ਨੂੰ ਬਣਾਵਾਂਗੀ ਹਿੰਦੂ
ਮਮਤਾ ਬੈਨਰਜੀ ਦੀ ਪਾਰਟੀ ਵਿੱਚ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਭਾਜੜ ਮੱਚ ਗਈ ਹੈ। ਇਸ ਤੋਂ ਪਹਿਲਾਂ ਅੱਜ ਸ਼ੁੱਕਰਵਾਰ ਸਵੇਰੇ ਪਹਿਲਾਂ ਬੈਰਕਪੁਰ ਤੋਂ ਵਿਧਾਇਕ ਸ਼ੀਲਭੱਦਰ ਦੱਤਾ ਨੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਅਤੇ ਦੁਪਹਿਰ ਆਉਂਦੇ-ਆਉਂਦੇ ਘੱਟਗਿਣਤੀ ਸੈੱਲ ਵਿੱਚ ਜਨਰਲ ਸੱਕਤਰ ਕਬੀਰੂਲ ਇਸਲਾਮ ਨੇ ਵੀ ਅਸਤੀਫਾ ਦੇ ਦਿੱਤਾ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।