ਵੱਡੀ ਖ਼ਬਰ: PM ਮੋਦੀ ਦੀ ਸੁਰੱਖਿਆ 'ਚ ਮੁੜ ਹੋਈ ਕੁਤਾਹੀ, ਰੋਡ ਸ਼ੋਅ ਦੌਰਾਨ ਕਾਫ਼ਿਲੇ ਨੇੜੇ ਪੁੱਜਿਆ ਸ਼ਖ਼ਸ

Saturday, Mar 25, 2023 - 08:55 PM (IST)

ਵੱਡੀ ਖ਼ਬਰ: PM ਮੋਦੀ ਦੀ ਸੁਰੱਖਿਆ 'ਚ ਮੁੜ ਹੋਈ ਕੁਤਾਹੀ, ਰੋਡ ਸ਼ੋਅ ਦੌਰਾਨ ਕਾਫ਼ਿਲੇ ਨੇੜੇ ਪੁੱਜਿਆ ਸ਼ਖ਼ਸ

ਨੈਸ਼ਨਲ ਡੈਸਕ: ਕਰਨਾਟਕ ਦੇ ਦਾਵਣਗੇਰੇ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਇੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਦੌਰਾਨ ਸੁਰੱਖਿਆ ਵਿਚ ਸੰਨ੍ਹ ਲੱਗੀ ਹੈ। ਰੋਡ ਸ਼ੋਅ ਦੌਰਾਨ ਪੀ.ਐੱਮ. ਮੋਦੀ ਦੇ ਕਾਫ਼ਿਲੇ ਵਿਚ ਇਕ ਵਿਅਕਤੀ ਵੜ ਗਿਆ, ਜਿਸ ਨੂੰ ਸੁਰੱਖਿਆ ਬਲਾਂ ਨੇ ਫੜ ਲਿਆ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੌਜੂਦਾ ਹਾਲਾਤ ’ਤੇ ਜਥੇਦਾਰ ਦਾ ਬਿਆਨ, ਅੰਮ੍ਰਿਤਪਾਲ ਨੂੰ ਦਿੱਤੀ ਇਹ ਨਸੀਹਤ

ਦੱਸ ਦੇਈਏ ਕਿ ਤਿੰਨ ਮਹੀਨਿਆਂ ਅੰਦਰ ਦੂਜੀ ਵਾਰ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਗੜਬੜੀ ਹੋਈ ਹੈ। ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਗੰਭੀਰ ਕੁਤਾਹੀ ਵੱਲ ਇਸ਼ਾਰਾ ਕਰਦੀ ਹੈ ਕਿ ਕਿੰਝ ਉਹ ਵਿਅਕਤੀ ਇੰਨੀ ਭਾਰੀ ਸੁਰੱਖਿਆ ਵਿਵਸਥਾ ਦੇ ਬਾਵਜੂਦ ਪ੍ਰਧਾਨ ਮੰਤਰੀ ਦੇ ਇਕ ਦਮ ਨੇੜੇ ਤਕ ਪਹੁੰਚ ਗਿਆ। ਇਹ ਸ਼ਖ਼ਸ ਪੀ.ਐੱਮ. ਦੀ ਗੱਡੀ ਨੇੜੇ ਪਹੁੰਚ ਗਿਆ ਸੀ। ਦੱਸਿਆ ਗਿਆ ਕਿ ਇਹ ਸ਼ਖ਼ਸ ਕਾਫ਼ਲੇ ਵਿਚ ਵੜਣ ਦੀ ਕੋਸ਼ਿਸ਼ ਕਰ ਰਿਹਾ ਸੀ। ਪੀ.ਐੱਮ. ਦੇ ਇੰਨੇ ਕਰੀਬ ਪਹੁੰਚ ਜਾਣਾ ਗੰਭੀਰ ਸਵਾਲ ਮੰਨਿਆ ਜਾ ਰਿਹਾ ਹੈ। 

ਇਹ ਖ਼ਬਰ ਵੀ ਪੜ੍ਹੋ - ਕਰੌਲੀ ਵਾਲੇ ਬਾਬੇ ਦਾ ਦਾਅਵਾ, 'ਸਿੱਧੂ ਮੂਸੇਵਾਲਾ ਨੂੰ ਨਹੀਂ ਮਿਲੀ ਸ਼ਾਂਤੀ'; ਪਰਿਵਾਰ ਨੂੰ ਕਹੀ ਇਹ ਗੱਲ (ਵੀਡੀਓ)

ਘਟਨਾ ਸਬੰਧੀ ਏ.ਡੀ.ਜੀ.ਪੀ. ਲਾਅ ਐਂਡ ਆਰਡਰ ਆਲੋਕ ਕੁਮਾਰ ਨੇ ਟਵੀਟ ਕੀਤਾ, "ਇਹ ਇਕ ਅਸਫ਼ਲ ਕੋਸ਼ਿਸ਼ ਸੀ। ਉਸ ਨੂੰ ਮੈਂ ਤੇ ਐੱਸ.ਪੀ.ਜੀ. ਨੇ ਤੁਰੰਤ ਸੁਰੱਖਿਅਤ ਦੂਰੀ 'ਤੇ ਫੜ ਲਿਆ। ਇਸ ਸਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।" ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਜਿਸ ਿਚ ਇਕ ਵਿਅਕਤੀ ਸੁਰੱਖਿਆ ਬੈਰੀਕੇਡ ਪਾਰ ਕਰ ਗਿਆ ਹੈ। ਹਾਲਾਂਕਿ ਪੁਲਸ ਨੇ ਸੁਰੱਖਿਆ ਵਿਚ ਕੁਤਾਹੀ ਤੋਂ ਇਨਕਾਰ ਕੀਤਾ ਹੈ। ਏ.ਡੀ.ਜੀ.ਪੀ. ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿਚ ਕੋਈ ਸੰਨ੍ਹ ਨਹੀਂ ਲੱਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News