ਨੇਪਾਲ ਨੂੰ ਭਾਰਤ ਦਾ ਇਕ ਹੋਰ ਤੋਹਫਾ, ਸਕੂਲਾਂ ਦੀ ਮੁੜ ਉਸਾਰੀ ਲਈ ਦਿੱਤੇ 26.6 ਕਰੋੜ ਰੁਪਏ
Friday, Feb 19, 2021 - 08:27 PM (IST)
ਨੈਸ਼ਨਲ ਡੈਸਕ- ਭਾਰਤ ਨੇ ਨੇਪਾਲ ’ਚ ਵੀਰਵਾਰ ਨੂੰ ਸ਼ੁਰੂ ਹੋਏ ਇਕ ਸੈਕੰਡਰੀ ਸਕੂਲ ਦੀ ਮੁੜ ਉਸਾਰੀ ਲਈ 26.6 ਕਰੋੜ ਰੁਪਏ ਦੀ ਗ੍ਰਾਂਟ ਸਹਾਇਤਾ ਪ੍ਰਦਾਨ ਕੀਤੀ ਹੈ। ਸ਼੍ਰੀ ਕਾਂਤੀ ਭੈਰਵ ਸੈਕੰਡਰੀ ਸਕੂਲ ਦੇ ਤਿੰਨ ਮੰਜ਼ਿਲਾਂ ਦੇ ਭਵਨ ’ਚ 30 ਕਲਾਸ ਰੂਮ, ਲਾਇਬ੍ਰੇਰੀ ਤੇ ਪ੍ਰਯੋਗਸ਼ਾਲਾਵਾਂ, ਪਖਾਨੇ ਤੇ ਫਰਨੀਚਰ ਵੀ ਹੋਣਗੇ।
ਦਰਅਸਲ ਵੀਰਵਾਰ ਨੂੰ ਸਕੂਲ ਦੇ ਮੁੜ ਉਸਾਰੀ ਲਈ ਭੂਮੀ ਪੂਜਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਕੇਂਦਰੀ ਭਵਨ ਰਿਸਰਚ ਇੰਸਟੀਚਿਊਟ (ਸੀ. ਬੀ. ਆਰ. ਆਈ.) ਰੁੜਕੀ ਇਸ ਸਕੂਲ ਦੇ ਨਿਰਮਾਣ ਲਈ ਤਕਨੀਕੀ ਸਹੂਲਤਾਂ ਪ੍ਰਦਾਨ ਕਰੇਗਾ। 51.8 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ 6 ਸੈਕੰਡਰੀ ਸਕੂਲਾਂ ਦੇ ਨਿਰਮਾਣ ਲਈ ਭਾਰਤੀ ਦੂਤਾਵਾਸ ਤੇ ਰਾਸ਼ਟਰੀ ਮੁੜ ਉਸਾਰੀ ਆਥਰਟੀ ਦੀ ਕੇਂਦਰੀ ਪੱਧਰ ਦੇ ਪ੍ਰੋਜੈਕਟ ਨੂੰ ਲਾਗੂ ਕਰਨ ਵਾਲੀ ਇਕਾਈ ਦੇ ਵਿਚ ਇਕ ਸਮਝੌਤੇ ਪੱਤਰ ’ਤੇ ਵੀ ਦਸਤਖਤ ਕੀਤੇ ਗਏ।
6 ਸਕੂਲਾਂ ’ਚੋਂ ਚਾਰ ਕਾਠਮੰਡੂ ਜ਼ਿਲ੍ਹੇ ’ਚ ਸਥਿਤ ਹਨ, ਜਦਕਿ ਦੋ ਕਾਵਰੇ ਜ਼ਿਲ੍ਹੇ ’ਚ ਹਨ। ਭਾਰਤ ਸਰਕਾਰ ਨੇ ਸਿੱਖਿਆ, ਸਿਹਤ, ਸੱਭਿਆਚਾਰਕ ਵਿਰਾਸਤ ਤੇ ਰਿਹਾਇਸ਼ੀ ਖੇਤਰਾਂ ’ਚ ਪੁਨਰ ਨਿਰਮਾਣ ਪ੍ਰੋਜੈਕਟਾਂ ਲਈ 25 ਕਰੋੜ ਅਮਰੀਕੀ ਡਾਲਰ ਦੀ ਗ੍ਰਾਂਟ ਦਿੱਤੀ ਹੈ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।