ਇਕ ਹੋਰ ਇਲੈਕਟ੍ਰਿਕ ਸਕੂਟਰ ਨੂੰ ਲੱਗੀ ਅੱਗ, ਹਾਦਸੇ ’ਚ ਵਾਲ-ਵਾਲ ਬਚਿਆ ਸਵਾਰ

Sunday, May 01, 2022 - 11:55 AM (IST)

ਇਕ ਹੋਰ ਇਲੈਕਟ੍ਰਿਕ ਸਕੂਟਰ ਨੂੰ ਲੱਗੀ ਅੱਗ, ਹਾਦਸੇ ’ਚ ਵਾਲ-ਵਾਲ ਬਚਿਆ ਸਵਾਰ

ਚੇਨਈ– ਤਾਮਿਲਨਾਡੂ ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ਵਿਚ ਸ਼ਨੀਵਾਰ ਸਵੇਰੇ ਇਕ ਹੋਰ ਇਲੈਕਟ੍ਰਿਕ ਸਕੂਟਰ ਨੂੰ ਅੱਗ ਲੱਗਣ ਕਾਰਨ ਇਲਾਕੇ ’ਚ ਹਫੜਾ-ਦਫੜੀ ਮਚ ਗਈ। ਗਨੀਮਤ ਇਹ ਰਹੀ ਹੀ ਈ-ਸਕੂਟਰ ਦਾ ਮਾਲਕ ਹਾਦਸੇ ’ਚ ਬਚ ਗਿਆ। ਜ਼ਿਲ੍ਹੇ ਦੇ ਹੋਸੂਰ ਦੇ ਰਹਿਣ ਵਾਲੇ ਸਤੀਸ਼ ਨੇ ਪਿਛਲੇ ਸਾਲ ਓਕੀਨਾਵਾ ਤੋਂ ਉਕਤ ਇਲੈਕਟ੍ਰਿਕ ਸਕੂਟਰ ਖਰੀਦਿਆ ਸੀ। ਸ਼ਨੀਵਾਰ ਸਵੇਰੇ ਸਤੀਸ਼ ਆਪਣੇ ਸਕੂਟਰ ’ਤੇ ਦਫਤਰ ਲਈ ਨਿਕਲਿਆ। ਕੁਝ ਦੇਰ ਬਾਅਦ ਹੀ ਉਸ ਨੇ ਸੀਟ ਦੇ ਹੇਠੋਂ ਧੂੰਆਂ ਨਿਕਲਦਾ ਦੇਖਿਆ। ਸੀਟ ਚੁੱਕਣ ਤੋਂ ਤੁਰੰਤ ਬਾਅਦ ਉਸ ਨੇ ਦੇਖਿਆ ਤਾਂ ਉੱਥੇ ਅੱਗ ਲੱਗੀ ਹੋਈ ਸੀ। ਦੇਖਦੇ ਹੀ ਦੇਖਦੇ ਸਕੂਟਰ ਸੜ ਕੇ ਸੁਆਹ ਹੋ ਗਿਆ।

ਇਹ ਵੀ ਪੜ੍ਹੋ– Ola ਦੇ ਇਲੈਕਟ੍ਰਿਕ ਸਕੂਟਰਾਂ 'ਚ ਅੱਗ ਲੱਗਣ ਦੇ ਮਾਮਲਿਆਂ ਤੋਂ ਬਾਅਦ ਕੰਪਨੀ ਨੇ ਲਿਆ ਵੱਡਾ ਫ਼ੈਸਲਾ

ਜ਼ਿਕਰਯੋਗ ਹੈ ਕਿ ਇਲੈਕਟਰਿਕ ਸਕੂਟਰਾ ’ਚ ਅਚਾਨਕ ਅੱਗ ਲੱਗਣ ਦੀਆਂ ਘਟਨਾਵਾਂ ਚਿੰਦਾ ਦਾ ਵਿਸ਼ਾ ਬਣ ਗਈਆਂ ਹਨ। ਹਾਲ ਹੀ ’ਚ ਅਜਿਹੀਆਂ ਘਟਨਾਵਾਂ ਦੀ ਗਿਣਤੀ ’ਚ ਮਾਰਚ ’ਚ ਵੇਲੋਰ ਜ਼ਿਲ੍ਹੇ ’ਚ ਇਲੈਕਟ੍ਰਿਕ ਬਾਈਕ ’ਚ ਧਮਾਕੇ ਕਾਰਨ ਨਿਕਲੇ ਧੂੰਏ ਨਾਲ ਦਮ ਘੁਟਣ ਕਾਰਨ ਪਿਓ-ਧੀ ਦੀ ਮੌਤ ਹੋ ਗਈ ਸੀ। ਇਹ ਹਾਦਸਾ ਉਦੋਂ ਹੋਇਆ ਜਦੋਂ ਇਲੈਕਟਰਿਕ ਬਾਈਕ ਚਾਰਜ ਹੋ ਰਹੀ ਸੀ। ਤਿਰੁਚਿਰਾਪੱਲੀ ਜ਼ਿਲ੍ਹੇ ਦੇ ਮਨਾਪੱਰਾਈ ’ਚ ਇਕ ਸ਼ਖ਼ਸ ਦੀ ਉਸਦੇ ਘਰ ’ਚ ਉਸ ਸਮੇਂ ਮੌਤ ਹੋ ਗਈ ਸੀ ਜਦੋਂ ਚਾਰਜ ਹੋ ਰਹੇ ਇਲੈਕਟ੍ਰਿਕ ਸਕੂਟਰ ਦੀ ਬੈਟਰੀ ’ਚ ਧਮਾਕਾ ਹੋ ਗਿਆ ਸੀ। 

ਇਹ ਵੀ ਪੜ੍ਹੋ– ਐਪਲ ਦਾ ਵੱਡਾ ਐਲਾਨ: ਐਪ ਸਟੋਰ ਤੋਂ ਅਜਿਹੇ ਐਪਸ ਦੀ ਹੋਵੇਗੀ ਛੁੱਟੀ

ਤਾਮਿਲਨਾਡੂ ਦੇ ਅੰਬੁਰ ’ਚ ਇਸ ਮਹੀਨੇ ਇਕ ਗੁੱਸਾਏ ਸ਼ਖ਼ਸ ਨੇ ਆਪਣੇ ਈ-ਸਕੂਟਰ ’ਤੇ ਪੈਟਰੋਲ ਛਿੜਕ ਕੇ ਉਸਨੂੰ ਅੱਗ ਲਗਾ ਦਿੱਤੀ ਸੀ ਕਿਉਂਕਿ ਨਿਰਮਾਤਾਵਾਂ ਨੇ ਉਸਦੀ ਸ਼ਿਕਾਇਤ ’ਤੇ ਕੋਈ ਧਿਆਨ ਨਹੀਂ ਦਿੱਤਾ। ਵਿਅਕਤੀ ਦਾ ਦਾਅਵਾ ਸੀ ਕਿ ਉਸਨੇ ਨਿਰਮਾਤਾਵਾਂ ਨੂੰ 50 ਕਿਲੋਮੀਟਰ ਤੋਂ ਬਾਅਦ ਵਾਹਨ ਦੇ ਕੰਮ ਨਾ ਕਰਨ ਦੀ ਸ਼ਿਕਾਇਤ ਕੀਤੀ ਸੀ। ਆਪਣੀ ਹੀ ਬਾਈਕ ਨੂੰ ਅੱਗ ਲਗਾਉਂਦੇ ਹੋਏ ਸ਼ਖ਼ਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਸੀ। 

ਬੀਤੇ ਹਫਤੇ ਇਲੈਕਟ੍ਰਿਕ ਸਕੂਟਰ ਨਿਰਮਾਤਾ ਪਿਓਰ ਈ.ਵੀ. ਨੇ ਇਕ ਇਲੈਕਟ੍ਰਿਕ ਸਕੂਟਰ ਦੀ ਬੈਟਰੀ ’ਚ ਕਥਿਤ ਧਮਾਕੇ ਕਾਰਨ ਤੇਲੰਗਾਨਾ ਦੇ ਨਿਜ਼ਾਮਾਬਾਦ ’ਚ 80 ਸਾਲਾ ਵਿਅਕੀਤ ਦੀ ਮੌਤ ਹੋਣ ’ਤੇ ਦੁਖ ਜ਼ਾਹਿਰ ਕੀਤਾ ਸੀ। ਉਸਨੇ ਨਿਜ਼ਾਮਾਬਾਦ ਅਤੇ ਚੇਨਈ ’ਚ ਆਪਣੇ 2,000 ਤੋਂ ਜ਼ਿਆਦਾ ਵਾਹਨਾਂ ਨੂੰ ਵਾਪਸ ਬੁਲਾਉਣ ਦਾ ਐਲਾਨ ਕੀਤਾ ਸੀ। 

ਇਹ ਵੀ ਪੜ੍ਹੋ– ਗੂਗਲ ਦੀ ਨਵੀਂ ਪਾਲਿਸੀ ਦਾ ਅਸਰ, ਹੁਣ Truecaller ’ਚ ਵੀ ਨਹੀਂ ਹੋਵੇਗੀ ਕਾਲ ਰਿਕਾਰਡਿੰਗ


author

Rakesh

Content Editor

Related News