ਕੋਰੋਨਾ ਨਾਲ ਇਕ ਹੋਰ ਡਾਕਟਰ ਦੀ ਮੌਤ, ਦੇਸ਼ ''ਚ ਦੂਜਾ ਮਾਮਲਾ

04/10/2020 10:28:22 PM

ਇੰਦੌਰ — ਮੱਧ ਪ੍ਰਦੇਸ਼ ਦੇ ਇੰਦੌਰ 'ਚ ਅੱਜ ਸ਼ੁੱਕਰਵਾਰ ਇਕ ਸਥਾਨਕ ਡਾਕਟਰ ਦੀ ਕੋਵਿਡ-19 ਨਾਲ ਮੌਤ ਹੋ ਗਈ। ਇਸ ਦੇ ਨਾਲ ਸ਼ਹਿਰ 'ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਹੈ। ਉਥੇ ਹੀ ਕੋਰੋਨਾ ਵਾਇਰਸ ਦੇ ਹੁਣ ਕੁਲ 235 ਮਾਮਲੇ ਸਾਹਮਣੇ ਆਏ ਹਨ।

ਇੰਦੌਰ ਦੇ ਚੀਫ ਮੈਡੀਕਲ ਅਫਸਰ ਪ੍ਰਵੀਣ ਜਡੀਆ ਨੇ ਦੱਸਿਆ ਕਿ ਸਥਾਨਕ ਡਾਕਟਰ ਜਿਨ੍ਹਾਂ ਦੀ ਮੌਤ ਕੋਵਿਡ-19 ਨਾਲ ਹੋਈ ਹੈ। ਉਨ੍ਹਾਂ ਦੀ ਉਮਰ 65 ਸਾਲ ਸੀ। ਉਥੇ ਹੀ ਤਿੰਨ ਲੋਕਾਂ 'ਚ ਵਾਇਰਸ ਦੀ ਪਾਜ਼ੀਟਿਵ ਰਿਪੋਰਟ ਮਰਨ ਤੋਂ ਬਾਅਦ ਸਾਹਮਣੇ ਆਈ ਹੈ। ਹੁਣ ਸ਼ਹਿਰ 'ਚ ਮ੍ਰਿਤਕਾਂ ਦੀ ਗਿਣਤੀ 27 ਹੋ ਗਈ ਹੈ ਅਤੇ ਹੁਣ ਤਕ ਕੁਲ 235 ਮਾਮਲੇ ਸਾਹਮਣੇ ਆਏ ਹਨ।

ਦੱਸਣਯੋਗ ਹੈ ਕਿ ਇੰਦੌਰ 'ਚ ਕੋਰੋਨਾ ਵਾਇਰਸ ਨਾਲ ਡਾਕਟਰ ਦੀ ਮੌਤ ਦਾ ਇਹ ਦੂਜਾ ਮਾਮਲਾ ਹੈ। ਸ਼ਹਿਰ 'ਚ ਕੋਰੋਨਾ ਪੀੜਤ ਮਰੀਜ਼ਾਂ ਦੀ ਮੌਤ ਦਾ ਸਿਲਸਿਲਾ ਰੁੱਕਣ ਦਾ ਨਾਂ ਨਹੀਂ ਲੈ ਰਿਹਾ ਹੈ। ਬ੍ਰਹਾਬਾਗ ਕਾਲੌਨੀ 'ਚ ਪਿਛਲੇ ਕਈ ਦਿਨਾਂ ਤੋਂ ਨਿਵਾਸਰਤ ਡਾਕਟਰ ਓਮ ਪ੍ਰਕਾਸ਼ ਚੌਹਾਨ ਕਾਫੀ ਸਮੇਂ ਤੋਂ ਆਪਣੇ ਪ੍ਰਾਈਵੇਟ ਕਲੀਨਿਕ 'ਚ ਖੇਤਰ ਦੇ ਉਥੇ ਰਹਿਣ ਵਾਲੇ ਲੋਕਾਂ ਦਾ ਇਲਾਜ਼ ਕਰ ਰਹੇ ਸਨ।

ਡਾਕਟਰ ਚੌਹਾਨ ਦੇ ਕੋਰੋਨਾ ਤੋਂ ਪੀੜਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਸੁਯਸ਼ ਹਸਪਤਾਲ 'ਚ ਦਾਖਲ ਕੀਤਾ ਗਿਆ ਸੀ। ਲਗਾਤਾਰ ਇਲਾਜ਼ ਤੋਂ ਬਾਅਦ ਡਾਕਟਰ ਦੀ ਸਿਹਤ 'ਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ ਅਤੇ ਉਨ੍ਹਾਂ ਦੀ ਹਾਲਤ ਜ਼ਿਆਦਾ ਖਰਾਬ ਹੁੰਦੀ ਚਲੀ ਗਈ। ਡਾਕਟਰ ਚੌਹਾਨ ਨੂੰ ਬਾਅਦ 'ਚ ਅਰਵਿੰਦੋ ਹਸਪਤਾਲ 'ਚ ਦਾਖਲ ਕੀਤਾ ਗਿਆ, ਜਿਥੇ ਸ਼ੁੱਕਰਵਾਰ ਸਵੇਰੇ ਜੇਰੇ ਇਲਾਜ ਉਨ੍ਹਾਂ ਦੀ ਮੌਤ ਹੋ ਗਈ।


Inder Prajapati

Content Editor

Related News