‘ਮੁਰਸ਼ਿਦਾਬਾਦ ਤੋਂ ਅਲ-ਕਾਇਦਾ ਦਾ ਇਕ ਹੋਰ ਸ਼ੱਕੀ ਗਿ੍ਰਫਤਾਰ’

Tuesday, Dec 22, 2020 - 10:40 PM (IST)

‘ਮੁਰਸ਼ਿਦਾਬਾਦ ਤੋਂ ਅਲ-ਕਾਇਦਾ ਦਾ ਇਕ ਹੋਰ ਸ਼ੱਕੀ ਗਿ੍ਰਫਤਾਰ’

ਮੁਰਸ਼ਿਦਾਬਾਦ : ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਪੱਛਮੀ ਬੰਗਾਲ ਪੁਲਸ ਨਾਲ ਸਾਂਝੇ ਤੌਰ ’ਤੇ ਛਾਪੇਮਾਰੀ ਪਿੱਛੋਂ ਬਾਅਦ ਸਰਹੱਦੀ ਜ਼ਿਲ੍ਹੇ ਮੁਰਸ਼ਿਦਾਬਾਦ ਤੋਂ ਅਲਕਾਇਦਾ ਦੇ ਇਕ ਹੋਰ ਸ਼ੱਕੀ ਅੱਤਵਾਦੀ ਨੂੰ ਗਿ੍ਰਫਤਾਰ ਕੀਤਾ ਹੈ।

ਅਧਿਕਾਰਤ ਸੂਤਰਾਂ ਨੇ ਮੰਗਲਵਾਰ  ਦੱਸਿਆ ਕਿ ਐੱਨ. ਆਈ. ਏ. ਨੇ ਬਰਧਮਾਨ ਦੇ  ਖਗਰਾਗੜ੍ਹ ਇਲਾਕੇ ’ਚ  6 ਸਾਲ ਪਹਿਲਾਂ ਹੋਏ ਧਮਾਕੇ ਪਿੱਛੋਂ ਸਰਹੱਦੀ ਜ਼ਿਲਿ੍ਹਆਂ ’ਚ ਸ਼ੱਕੀ ਰਾਸ਼ਟਰ ਵਿਰੋਧੀ ਤਾਕਤਾਂ ਦਾ ਪਤਾ ਲਾਉਣ ਲਈ ਸੋਮਵਾਰ ਰਾਤ ਨੂੰ ਜਲਾਂਗੀ ’ਚ ਇਕ ਠਿਕਾਣੇ ’ਤੇ ਛਾਪਾ ਮਾਰ ਕੇ ਅਲ-ਕਾਇਦਾ ਦੇ ਸ਼ੱਕੀ ਮੈਂਬਰ ਸੋਮਾਫਰ ਮੋਂਡਲ ਨੂੰ ਗਿ੍ਰਫਤਾਰ ਕਰ ਲਿਆ। ਦੱਸਣ ਯੋਗ ਹੈ ਕਿ ਨਵੰਬਰ ਦੇ ਸ਼ੁਰੂ ’ਚ ਐੱਨ. ਆਈ. ਏ. ਨੇ ਮੁਰਸ਼ਿਦਾਬਾਦ ਜ਼ਿਲ੍ਹੇ ਤੋਂ ਅਲ-ਕਾਇਦਾ ਦੇ ਸ਼ੱਕੀ ਸੰਚਾਲਕ ਅਬਦੁੱਲ ਮੋਮਿਨ ਮੋਂਡਲ (32) ਨੂੰ ਵੀ ਗਿ੍ਰਫਤਾਰ ਕੀਤਾ ਸੀ।


author

Inder Prajapati

Content Editor

Related News