ਭਾਜਪਾ ਮੁਖੀ ਮੰਗਲ ਪਾਂਡੇ ਦਾ ਵੱਡਾ ਐਲਾਨ, ਉਮੀਦਵਾਰਾਂ ਦੀ ਜਾਰੀ ਹੋਈ ਸੂਚੀ

09/20/2017 3:24:11 PM

ਊਨਾ— ਵਿਧਾਨਸਭਾ ਚੁਣਾਵਾਂ ਦੀ ਘੋਸ਼ਣਾ ਤੋਂ ਬਾਅਦ ਵੀ ਭਾਜਪਾ ਹਿਮਾਚਲ ਪ੍ਰਦੇਸ਼ 'ਚ ਟਿਕਟਾਂ ਦਾ ਨਿਰਧਾਰਨ ਕਰੇਗੀ। ਫਿਲਹਾਲ ਸੰਗਠਨ ਨੂੰ ਮਜ਼ਬੂਤ ਕਰਨ ਦੀ ਦਿਸ਼ਾ 'ਚ ਕੰਮ ਹੋ ਰਿਹੈ ਹੈ। ਭਾਜਪਾ ਪ੍ਰਦੇਸ਼ ਮੁਖੀ ਮੰਗਲ ਪਾਂਡੇ ਨੇ ਊਨਾ 'ਚ ਕਿਹਾ ਹੈ ਕਿ ਕਾਂਗਰਸ ਨੇ ਹਿਮਾਚਲ 'ਚ ਸਾਰੇ ਵਰਗਾਂ ਨੂੰ ਧੋਖਾ ਦਿੱਤਾ ਹੈ। ਪ੍ਰਦੇਸ਼ ਸਰਕਾਰ ਹਰ ਮੋਰਚੇ 'ਚ ਫੇਲ ਹੈ। ਨਾਲ ਹੀ ਬਿਹਾਰ ਦੀ ਗੱਲ ਕਰਦੇ ਹੋਏ ਪਾਂਡੇ ਨੇ ਕਿਹਾ ਹੈ ਕਿ ਜਿਨਾਂ ਦੋਸ਼ੀਆਂ ਦੀ ਗੱਲ ਲਾਲੂ ਯਾਦਵ ਕਰ ਰਹੇ ਹਨ ਉਸ ਦੀ ਨੀਂਹ ਰਾਬੜੀ ਦੇਵੀ ਦੀ ਸਰਕਾਰ ਦੇ ਸਮੇਂ ਹੀ ਰੱਖੀ ਗਈ ਸੀ। ਲਾਲੂ ਦੇ ਦੋਸ਼ਾਂ 'ਚ ਜ਼ਰਾ ਵੀ ਸੱਚਾਈ ਹੈ ਤਾਂ ਸੀ. ਬੀ. ਆਈ. ਅਦਾਲਤ ਦਾ ਦਰਵਾਜਾ ਖੜਕਾਉਣ।


Related News